ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਵਿੱਚ ਕੋਰੋਨਾ ਮਹਾਮਾਰੀ ਵਿਰੁੱਧ ਟੀਕਾਕਰਨ ਮੁਹਿੰਮ ਜਾਰੀ ਹੈ, ਜਿਸਦੇ ਚਲਦਿਆਂ ਕੋਰੋਨਾ ਵਾਇਰਸ ਦੀ ਲਾਗ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਇਸੇ ਹੀ ਟੀਕਾਕਰਨ ਮੁਹਿੰਮ ਕਰਕੇ ਹਜਾਰਾਂ ਲੋਕਾਂ ਦੀ ਜਾਨ ਬਚ ਚੁੱਕੀ ਹੈ। ਸਰਕਾਰੀ ਏਜੰਸੀ ਪਬਲਿਕ ਹੈਲਥ ਇੰਗਲੈਂਡ (ਪੀ ਐਚ ਈ) ਦੇ ਇੱਕ ਵਿਸ਼ਲੇਸ਼ਣ ਦੌਰਾਨ ਸ਼ੁੱਕਰਵਾਰ ਨੂੰ ਸਾਹਮਣੇ ਆਇਆ ਹੈ ਕਿ ਇੰਗਲੈਂਡ ਵਿੱਚ ਕੋਵਿਡ-19 ਟੀਕਿਆਂ ਦੇ ਰੋਲਆਊਟ ਨੇ ਬਜ਼ੁਰਗ ਲੋਕਾਂ ਵਿੱਚ ਤਕਰੀਬਨ 12,000 ਮੌਤਾਂ ਦੇ ਨਾਲ 30,000 ਤੋਂ ਵੱਧ ਲੋਕਾਂ ਨੂੰ ਹਸਪਤਾਲਾਂ 'ਚ ਦਾਖਲ ਹੋਣੋਂ ਰੋਕਿਆ ਹੈ।
ਸਰਕਾਰੀ ਅੰਕੜਿਆਂ ਅਨੁਸਾਰ ਬ੍ਰਿਟੇਨ ਵੱਲੋਂ ਆਪਣੀ ਬਾਲਗ ਆਬਾਦੀ ਦੇ ਦੋ ਤਿਹਾਈ ਹਿੱਸੇ ਨੂੰ ਕੋਵਿਡ -19 ਟੀਕੇ ਦੀ ਘੱਟੋ ਘੱਟ ਇੱਕ ਇੱਕ ਖੁਰਾਕ ਦਿੱਤੀ ਗਈ ਹੈ। ਪੀ ਐਚ ਈ ਅਨੁਸਾਰ ਅਪ੍ਰੈਲ ਦੇ ਅੰਤ ਤੱਕ, ਕੋਵਿਡ -19 ਟੀਕਾਕਰਨ ਨੇ ਇੰਗਲੈਂਡ ਵਿੱਚ 60 ਸਾਲ ਜਾਂ ਵੱਧ ਉਮਰ ਦੇ 11700 ਲੋਕਾਂ ਨੂੰ ਮੌਤ ਦੇ ਮੂੰਹ ਵਿੱਚ ਪੈਣੋਂ ਰੋਕਿਆ ਹੈ ਅਤੇ ਇਸੇ ਹੀ ਅਰਸੇ ਦੌਰਾਨ 65 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੱਗਭਗ 33,000 ਲੋਕਾਂ ਨੂੰ ਹਸਪਤਾਲ ਵਿੱਚ ਦਾਖਲ ਹੋਣ ਤੋਂ ਰੋਕਿਆ ਹੈ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਵੈਕਸੀਨ 'ਤੇ ਚੰਗੀ ਖ਼ਬਰ, ਭਾਰਤੀ ਵੈਰੀਐਂਟ ਖ਼ਿਲਾਫ਼ ਬਜ਼ੁਰਗਾਂ 'ਚ ਵਧੀ ਸੁਰੱਖਿਆ
ਪੀ ਐਚ ਈ ਦੇ ਇਹਨਾਂ ਅੰਕੜਿਆਂ ਵਿੱਚ ਸਕਾਟਲੈਂਡ, ਵੇਲਜ਼ ਜਾਂ ਉੱਤਰੀ ਆਇਰਲੈਂਡ ਸ਼ਾਮਿਲ ਨਹੀਂ ਹਨ। ਪੀ ਐਚ ਈ ਟੀਕਾਕਰਨ ਦੀ ਮੁਖੀ ਮੈਰੀ ਰਮਸੇ ਨੇ ਦੱਸਿਆ ਕਿ ਕੋਰੋਨਾ ਟੀਕਾ ਬਹੁਤ ਸਾਰੀਆਂ ਜਾਨਾਂ ਬਚਾ ਚੁੱਕਾ ਹੈ ਅਤੇ ਇਸ ਨਾਲ ਲੋਕਾਂ ਨੂੰ ਗੰਭੀਰ ਬੀਮਾਰ ਹੋਣ ਤੋਂ ਰੋਕਣ ਲਈ ਬਹੁਤ ਵੱਡੀ ਸਹਾਇਤਾ ਮਿਲੀ ਹੈ।
ਨੋਟ- ਯੂਕੇ ਵਿਚ ਟੀਕਾਕਰਨ ਨੇ ਬਚਾਈ ਤਕਰੀਬਨ 12,000 ਲੋਕਾਂ ਦੀ ਜਾਨ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਲਾਲ ਸੂਚੀ 'ਚ ਸ਼ਾਮਿਲ ਕਰਨ ਤੋਂ ਪਹਿਲਾਂ ਭਾਰਤੀ ਸਟ੍ਰੇਨ ਵਾਲੇ 100 ਯਾਤਰੀ ਪਹੁੰਚੇ ਭਾਰਤ ਤੋਂ ਇੰਗਲੈਂਡ
NEXT STORY