ਬੀਜਿੰਗ— ਨੇਪਾਲ ਨੇ ਦੁਨੀਆਭਰ 'ਚ ਕੋਰੋਨਾ ਵਾਇਰਸ ਦੇ ਵਧਦੇ ਪ੍ਰਕੋਪ ਨੂੰ ਦੇਖਦਿਆਂ ਹੋਏ ਚੀਨ ਦੇ ਵੂਹਾਨ ਤੋਂ ਆਪਣੇ 175 ਨਾਗਰਿਕਾਂ ਨੂੰ ਵਾਪਸ ਬੁਲਾ ਲਿਆ ਹੈ। ਨੇਪਾਲ ਦੂਤਘਰ ਮੁਤਾਬਕ ਵੂਹਾਨ ਤੋਂ 175 ਨਾਗਰਿਕਾਂ ਨੂੰ ਨੇਪਾਲੀ ਏਅਰਲਾਈਨਜ਼ ਰਾਹੀਂ ਵਾਪਸ ਲਿਆਂਦਾ ਗਿਆ ਹੈ। ਉੱਥੇ ਹੀ 4 ਨੇਪਾਲੀ ਨਾਗਰਿਕਾਂ ਨੇ ਚੀਨ 'ਚ ਹੀ ਰੁਕਣ ਦਾ ਫੈਸਲਾ ਲਿਆ ਹੈ ਜਦਕਿ 6 ਲੋਕ ਮੈਡੀਕਲ ਕਾਰਨਾਂ ਕਰਕੇ ਪਲੇਨ 'ਚ ਯਾਤਰਾ ਨਹੀਂ ਕਰ ਸਕੇ ਹਨ।
ਦੱਸਿਆ ਜਾ ਰਿਹਾ ਹੈ ਕਿ 170 ਵਿਦਿਆਰਥੀ, ਇਕ ਕਰਮਚਾਰੀ, ਦੋ ਯਾਤਰੀਆਂ ਅਤੇ 2 ਬੱਚਿਆਂ ਨਾਲ ਭਰਿਆ ਇਹ ਜਹਾਜ਼ ਅੱਧੀ ਰਾਤ ਨੂੰ ਰਵਾਨਾ ਹੋਇਆ। ਇਨ੍ਹਾਂ ਨੂੰ ਨੇਪਾਲ ਲੈ ਜਾ ਕੇ ਵੱਖਰਾ ਰੱਖਿਆ ਜਾਵੇਗਾ ਅਤੇ 14 ਦਿਨਾਂ ਤਕ ਉਨ੍ਹਾਂ ਦੀ ਜਾਂਚ ਹੋਵੇਗੀ ਤੇ ਲੱਛਣਾਂ 'ਤੇ ਧਿਆਨ ਰੱਖਿਆ ਜਾਵੇਗਾ। ਅੰਬੈਸੀ ਨੇ ਦੱਸਿਆ ਕਿ ਉਨ੍ਹਾਂ ਨੇ ਚੀਨ ਨੂੰ ਇਕ ਲੱਖ ਫੇਸ ਮਾਸਕ ਦਾਨ ਕੀਤੇ ਹਨ। ਚੀਨ ਦੇ ਵਿਦੇਸ਼ ਮੰਤਰੀ ਨੇ ਨੇਪਾਲ ਨੂੰ ਮਦਦ ਦੇਣ ਲਈ ਧੰਨਵਾਦ ਕੀਤਾ ਹੈ। ਜ਼ਿਕਰਯੋਗ ਹੈ ਕਿ ਕਈ ਦੇਸ਼ਾਂ ਦੇ ਨਾਗਰਿਕ ਅਜੇ ਵੀ ਚੀਨ 'ਚ ਹਨ ਅਤੇ ਕੋਰੋਨਾ ਕਾਰਨ ਹੁਣ ਤਕ ਚੀਨ 'ਚ 1,666 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਪਾਇਲਟ ਨੇ ਸਪੇਸ ਤੋਂ ਮੁੰਦਰੀ ਭੇਜ ਗਰਲਫਰੈਂਡ ਨੂੰ ਕੀਤਾ ਪ੍ਰਪੋਜ਼, ਵੀਡੀਓ ਵਾਇਰਲ
NEXT STORY