ਦੁਬਈ : ਮਹਿਲਾ ਟੀ-20 ਏਸ਼ੀਆ ਕੱਪ 2026 ਦੇ ਇੱਕ ਹਾਈ-ਵੋਲਟੇਜ ਮੁਕਾਬਲੇ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਆਪਣੇ ਰਵਾਇਤੀ ਵਿਰੋਧੀ ਪਾਕਿਸਤਾਨ ਨੂੰ 7 ਵਿਕਟਾਂ ਨਾਲ ਕਰਾਰੀ ਹਾਰ ਦਿੱਤੀ ਹੈ। ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਗਏ ਇਸ ਮੈਚ ਵਿੱਚ ਭਾਰਤੀ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਪਾਕਿਸਤਾਨ ਦੀ ਪੂਰੀ ਟੀਮ ਮਹਿਜ਼ 55 ਦੌੜਾਂ 'ਤੇ ਹੀ ਸਿਮਟ ਗਈ, ਜੋ ਕਿ ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿੱਚ ਉਨ੍ਹਾਂ ਦਾ ਸਭ ਤੋਂ ਘੱਟ ਸਕੋਰ ਹੈ।
ਇਸ ਮੈਚ ਵਿੱਚ ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ, ਪਰ ਭਾਰਤੀ ਗੇਂਦਬਾਜ਼ਾਂ ਨੇ ਉਨ੍ਹਾਂ ਦੇ ਇਸ ਫ਼ੈਸਲੇ ਨੂੰ ਪੂਰੀ ਤਰ੍ਹਾਂ ਗ਼ਲਤ ਸਾਬਤ ਕਰ ਦਿੱਤਾ। ਪਾਕਿਸਤਾਨ ਵੱਲੋਂ ਸ਼ਵਾਲ ਜ਼ੁਲਫ਼ਿਕਾਰ ਨੇ ਸਭ ਤੋਂ ਵੱਧ 14 ਦੌੜਾਂ (14 ਗੇਂਦਾਂ ਵਿੱਚ) ਅਤੇ ਮੁਨੀਬਾ ਅਲੀ ਨੇ 13 ਦੌੜਾਂ (15 ਗੇਂਦਾਂ ਵਿੱਚ) ਬਣਾਈਆਂ। ਇਨ੍ਹਾਂ ਦੋਵਾਂ ਤੋਂ ਇਲਾਵਾ ਕੋਈ ਵੀ ਹੋਰ ਬੱਲੇਬਾਜ਼ ਦਹਾਈ ਦਾ ਅੰਕੜਾ ਵੀ ਪਾਰ ਨਹੀਂ ਕਰ ਸਕੀ। ਕਪਤਾਨ ਫ਼ਾਤਿਮਾ ਸਨਾ ਅਤੇ ਗੁਲ ਫਿਰੋਜ਼ਾ ਬਿਨਾਂ ਕੋਈ ਰਨ ਬਣਾਏ (ਜ਼ੀਰੋ 'ਤੇ) ਆਊਟ ਹੋ ਗਈਆਂ। ਭਾਰਤ ਵੱਲੋਂ ਪ੍ਰੇਮਾ ਰਾਵਤ ਅਤੇ ਸ਼੍ਰੀ ਚਰਣੀ ਨੇ ਘਾਤਕ ਗੇਂਦਬਾਜ਼ੀ ਕਰਦਿਆਂ 3-3 ਵਿਕਟਾਂ ਝਟਕਾਈਆਂ, ਜਦਕਿ ਦੀਪਤੀ ਸ਼ਰਮਾ ਨੇ 2 ਵਿਕਟਾਂ ਅਤੇ ਸ਼ੈਫਾਲੀ ਵਰਮਾ ਨੇ 1 ਵਿਕਟ ਹਾਸਲ ਕੀਤੀ।
ਜਵਾਬ ਵਿੱਚ 56 ਦੌੜਾਂ ਦੇ ਆਸਾਨ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੇ 8.4 ਓਵਰਾਂ ਵਿੱਚ 3 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਭਾਰਤ ਵੱਲੋਂ ਕਪਤਾਨ ਹਰਮਨਪ੍ਰੀਤ ਕੌਰ ਨੇ ਨਾਬਾਦ ਰਹਿੰਦਿਆਂ 18 ਦੌੜਾਂ ਬਣਾਈਆਂ ਅਤੇ ਦੀਪਤੀ ਸ਼ਰਮਾ 12 ਦੌੜਾਂ ਬਣਾ ਕੇ ਨਾਬਾਦ ਰਹੀ। ਇਸ ਤੋਂ ਪਹਿਲਾਂ ਓਪਨਰ ਸ਼ੈਫਾਲੀ ਵਰਮਾ ਨੇ 12 ਦੌੜਾਂ, ਸਮ੍ਰਿਤੀ ਮੰਧਾਨਾ ਨੇ 9 ਦੌੜਾਂ ਅਤੇ ਪ੍ਰਤਿਕਾ ਰਾਵਲ ਨੇ 4 ਦੌੜਾਂ ਬਣਾਈਆਂ। ਪਾਕਿਸਤਾਨ ਵੱਲੋਂ ਫ਼ਾਤਿਮਾ ਸਨਾ ਨੇ ਇੱਕੋ ਓਵਰ ਵਿੱਚ 2 ਵਿਕਟਾਂ ਝਟਕਾਈਆਂ।
ਹਰਮਨਪ੍ਰੀਤ ਕੌਰ ਦੀ ਅਗਵਾਈ ਹੇਠ ਭਾਰਤੀ ਟੀਮ ਸ਼ਾਨਦਾਰ ਫਾਰਮ ਵਿੱਚ ਚੱਲ ਰਹੀ ਹੈ ਅਤੇ ਗਰੁੱਪ ਪੜਾਅ ਦੇ ਆਪਣੇ ਤਿੰਨੋਂ ਮੈਚ ਜਿੱਤ ਕੇ ਪਹਿਲਾਂ ਹੀ ਸੈਮੀਫ਼ਾਈਨਲ ਵਿੱਚ ਥਾਂ ਪੱਕੀ ਕਰ ਚੁੱਕੀ ਹੈ। ਏਸ਼ੀਆ ਕੱਪ ਦੇ ਇਤਿਹਾਸ ਵਿੱਚ ਪਾਕਿਸਤਾਨ ਖ਼ਿਲਾਫ਼ ਭਾਰਤ ਦਾ ਰਿਕਾਰਡ ਬੇਹੱਦ ਮਜ਼ਬੂਤ ਰਿਹਾ ਹੈ। ਦੋਵਾਂ ਦੇਸ਼ਾਂ ਵਿਚਾਲੇ ਏਸ਼ੀਆ ਕੱਪ ਦੇ ਖੇਡੇ ਗਏ 8 ਮੁਕਾਬਲਿਆਂ ਵਿੱਚੋਂ 7 ਮੈਚ ਭਾਰਤ ਨੇ ਜਿੱਤੇ ਹਨ, ਜਦਕਿ ਪਾਕਿਸਤਾਨ ਸਿਰਫ਼ 1 ਮੈਚ ਹੀ ਜਿੱਤ ਸਕਿਆ ਹੈ। ਕੁੱਲ ਟੀ-20 ਅੰਤਰਰਾਸ਼ਟਰੀ ਮੈਚਾਂ ਦੇ ਅੰਕੜਿਆਂ ਮੁਤਾਬਕ ਵੀ ਭਾਰਤ ਨੇ ਖੇਡੇ ਗਏ 18 ਮੈਚਾਂ ਵਿੱਚੋਂ 15 ਵਿੱਚ ਜਿੱਤ ਦਰਜ ਕੀਤੀ ਹੈ, ਜਦਕਿ ਪਾਕਿਸਤਾਨੀ ਟੀਮ ਸਿਰਫ਼ 3 ਵਾਰ ਹੀ ਜਿੱਤ ਸਕੀ ਹੈ।
ਭਾਰਤ ਦੀ ਪਲੇਇੰਗ-11:
ਸਮ੍ਰਿਤੀ ਮੰਧਾਨਾ, ਸ਼ੈਫਾਲੀ ਵਰਮਾ, ਪ੍ਰਤਿਕਾ ਰਾਵਲ, ਹਰਮਨਪ੍ਰੀਤ ਕੌਰ (ਕਪਤਾਨ), ਭਾਰਤੀ ਫੁਲਮਾਲੀ, ਰਿਚਾ Ghosh (ਵਿਕੇਟਕੀਪਰ), ਦੀਪਤੀ ਸ਼ਰਮਾ, ਪ੍ਰੇਮਾ ਰਾਵਤ, ਸ਼੍ਰੀ ਚਰਣੀ, ਕ੍ਰਾਂਤੀ ਗੌੜ, ਨੰਦਨੀ ਸ਼ਰਮਾ।ੋ
ਹਰਮਨਪ੍ਰੀਤ ਕੌਰ ਨੇ ਰਚਿਆ ਇਤਿਹਾਸ, ਪਾਕਿਸਤਾਨ ਖ਼ਿਲਾਫ਼ ਮੈਦਾਨ 'ਚ ਉਤਰਦਿਆਂ ਹੀ ਬਣਾ 'ਤਾ ਵਿਸ਼ਵ ਰਿਕਾਰਡ
NEXT STORY