ਵੈਨਕੁਵਰ- ਉੱਤਰੀ ਬ੍ਰਿਟਿਸ਼ ਕੋਲੰਬੀਆ ਅਤੇ ਹਾਇਦਾ ਨੇਸ਼ਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਨੂੰ ਹੁਣ ਜਲਦੀ ਹੀ ਕਾਬੂ ਕੀਤਾ ਜਾ ਸਕਦਾ ਹੈ ਕਿਉਂਕਿ ਇੱਥੋਂ ਦੇ ਇਲਾਕੇ ਹਾਇਦਾ ਗਵਾਈ ਵਿਚ ਕੋਰੋਨਾ ਦੇ ਸਾਰੇ ਮਰੀਜ਼ ਸਿਹਤਯਾਬ ਹੋ ਚੁੱਕੇ ਹਨ। ਇੱਥੇ ਕਿਸੇ ਵੀ ਕੋਰੋਨਾ ਪੀੜਤ ਦੀ ਮੌਤ ਨਹੀਂ ਹੋਈ।
ਜਾਣਕਾਰੀ ਮੁਤਾਬਕ 24 ਜੁਲਾਈ ਨੂੰ ਇੱਥੇ ਕੋਰੋਨਾ ਪੀੜਤਾਂ ਬਾਰੇ ਜਾਣਕਾਰੀ ਮਿਲੀ ਸੀ। ਇੱਥੇ 26 ਲੋਕ ਕੋਰੋਨਾ ਦੇ ਸ਼ਿਕਾਰ ਸਨ ਤੇ ਸਾਰੇ ਹੀ ਸਿਹਤਯਾਬ ਹੋ ਚੁੱਕੇ ਹਨ।
21 ਅਗਸਤ ਨੂੰ ਜਾਰੀ ਬਿਆਨ ਵਿਚ ਹਾਇਦਾ ਨੇਸ਼ਨ ਦੇ ਪ੍ਰਧਾਨ ਨੇ ਕਿਹਾ ਕਿ ਅਸੀਂ ਖੁਸ਼ਕਿਸਮਤ ਹਾਂ ਕਿ ਸਾਡੇ ਇਲਾਕੇ ਵਿਚ ਕੋਰੋਨਾ ਕਾਰਨ ਕਿਸੇ ਨੂੰ ਵੀ ਆਪਣੀ ਜਾਨ ਨਹੀਂ ਗੁਆਉਣੀ ਪਈ। ਇਸ ਸਮੇਂ ਇੱਥੇ ਕੋਰੋਨਾ ਦਾ ਕੋਈ ਵੀ ਸਰਗਰਮ ਮਾਮਲਾ ਨਹੀਂ ਹੈ। ਉਨ੍ਹਾਂ ਨੇ ਲੋਕਾਂ ਦੇ ਸਹਿਯੋਗ ਦੀ ਸਿਫਤ ਕੀਤੀ ਜਿਨ੍ਹਾਂ ਨੇ ਬਿਨਾਂ ਦੇਰੀ ਦੇ ਸੁਰੱਖਿਆ ਮਾਨਕਾਂ ਨੂੰ ਮੰਨਿਆ ਤੇ ਵਾਇਰਸ ਨੂੰ ਫੈਲਣ ਤੋਂ ਰੋਕਿਆ।
ਉਨ੍ਹਾਂ ਕਿਹਾ ਕਿ ਜੇਕਰ ਸਾਰੇ ਲੋਕ ਇਸੇ ਤਰ੍ਹਾਂ ਮਦਦ ਕਰਨ ਤਾਂ ਕੋਰੋਨਾ ਵਾਇਰਸ ਨੂੰ ਖਤਮ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਇੱਥੇ ਜੁਲਾਈ ਅਖੀਰ ਤੋਂ ਹੀ ਗੈਰ-ਰਿਹਾਇਸ਼ੀ ਟਾਪੂਆਂ ਦੀ ਯਾਤਰਾ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਆਸਟ੍ਰੇਲੀਆ : 10 ਸਾਲ ਦੇ ਬੱਚੇ ਨੂੰ ਹੁੰਦੀ ਹੈ ਜੇਲ, ਚਰਚਾ 'ਚ ਆਇਆ ਵਿਰੋਧ ਕਰ ਰਿਹਾ 12 ਸਾਲਾ ਮੁੰਡਾ
NEXT STORY