ਦੁਬਈ- ਈਰਾਨ ਦੇ ਸਿਹਤ ਮੰਤਰਾਲਾ ਦੇ ਇਕ ਬੁਲਾਰੇ ਨੇ ਕਿਹਾ ਕਿ ਕੋਰੋਨਾਵਾਇਰਸ ਨਾਲ ਦੇਸ਼ ਵਿਚ 43 ਲੋਕਾਂ ਦੀ ਮੌਤ ਹੋਈ ਹੈ ਤੇ ਇਸ ਦੇ ਇਨਫੈਕਸ਼ਨ ਦੇ 593 ਮਾਮਲੇ ਸਾਹਮਣੇ ਆਏ ਹਨ। ਬੁਲਾਰੇ ਕਿਯਾਂਓਸ਼ ਜਹਾਂਪੁਰ ਨੇ ਇਹ ਨਵਾਂ ਅੰਕੜਾ ਸ਼ਨੀਵਾਰ ਨੂੰ ਜਾਰੀ ਕੀਤਾ ਹੈ। ਉਹਨਾਂ ਨੇ ਲੋਕਾਂ ਤੋਂ ਭੀੜ ਤੋਂ ਦੂਰ ਰਹਿਣ ਤੇ ਆਪਣੀ ਯਾਤਰਾ ਸੀਮਤ ਕਰਨ ਦੀ ਅਪੀਲ ਕੀਤੀ ਹੈ।
ਦੁਨੀਆ ਵਿਚ ਚੀਨ ਤੋਂ ਬਾਅਦ ਇਸ ਜਾਨਲੇਵਾ ਵਾਇਰਸ ਕਾਰਨ ਸਭ ਤੋਂ ਵਧੇਰੇ ਮੌਤਾਂ ਈਰਾਨ ਵਿਚ ਹੋਈਆਂ ਹਨ। ਚੀਨ ਦੇ ਹੁਬੇਈ ਸੂਬੇ ਦੀ ਰਾਜਧਾਨੀ ਵੁਹਾਨ ਇਸ ਪ੍ਰਸਾਰ ਦਾ ਕੇਂਦਰ ਹੈ। ਦੁਨੀਆਭਰ ਵਿਚ ਇਸ ਵਾਇਰਸ ਕਾਰਨ 2922 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਹਨਾਂ ਵਿਚੋਂ 2835 ਮੌਤਾਂ ਚੀਨ ਵਿਚ ਹੋਈਆਂ ਹਨ। ਇਸ ਵਾਇਰਸ ਦੇ 85 ਹਜ਼ਾਰ ਤੋਂ ਵਧੇਰੇ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ।
ਅਮਰੀਕਾ 'ਚ ਕੋਰੋਨਾਵਾਇਰਸ ਦਾ ਚੌਥਾ ਮਾਮਲਾ ਆਇਆ ਸਾਹਮਣੇ
NEXT STORY