ਗੈਜੇਟ ਡੈਸਕ– ਮਾਈਕ੍ਰੋਸਾਫਟ ਨੇ ਦੁਨੀਆ ਭਰ ’ਚ ਕੋਰੋਨਾਵਾਇਰਸ ਨਾਲ ਜੁੜੀ ਸਹੀ ਜਾਣਕਾਰੀ ਤੁਹਾਡੇ ਤਕ ਪਹੁੰਚਾਉਣ ਲਈ ਖਾਸ ਵੈੱਬਸਾਈਟ ਨੂੰ ਲਾਂਚ ਕਰ ਦਿੱਤਾ ਹੈ। ਇਸ ਵੈੱਬਸਾਈਟ ਦਾ ਨਿਰਮਾਣ ਮਾਈਕ੍ਰੋਸਾਫਟ ਦੀ ਬਿੰਗ ਟੀਮ ਨੇ ਕੀਤਾ ਹੈ। ਤੁਹਾਨੂੰ ਬਸ ਆਪਣੇ ਫੋਨ ਜਾਂ ਕੰਪਿਊਟਰ ’ਚ bing.com/covid ਵੈੱਬਸਾਈਟ ਨੂੰ ਓਪਨ ਕਰਨਾ ਹੋਵੇਗਾ ਜਿਸ ਤੋਂ ਬਾਅਦ ਤੁਸੀਂ ਪੂਰੀ ਦੁਨੀਆ ’ਚ ਫੈਲੇ ਕੋਰੋਨਾਵਾਇਰਸ ਦੇ ਇਨਫੈਕਸ਼ਨ ਦਾ ਰੀਅਲ ਟਾਈਮ ਅਪਡੇਟ ਲੈ ਸਕੋਗੇ।
ਵੈੱਬਸਾਈਟ ’ਤੇ ਮਿਲੇਗੀ ਇਸ ਤਰ੍ਹਾਂ ਦੀ ਜਾਣਕਾਰੀ
ਇਸ ਵੈੱਬਸਾਈਟ ਰਾਹੀਂ ਤੁਹਾਨੂੰ ਇਸ ਗੱਲ ਦੀ ਜਾਣਕਾਰੀ ਮਿਲੇਗੀ ਕਿ ਪੂਰੀ ਦੁਨੀਆ ’ਚ ਇਸ ਸਮੇਂ ਕਿੰਨੇ ਲੋਕ ਕੋਰੋਨਾਵਾਇਰਸ ਨਾਲ ਪੀੜਤ ਹਨ ਅਤੇ ਕਿੰਨੇ ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ। ਇਸ ਤੋਂ ਇਲਾਵਾ ਇਸ ਵੈੱਬਸਾਈਟ ’ਤੇ ਇਹ ਵੀ ਦੱਸਿਆ ਗਿਆ ਹੈ ਕਿ ਕੋਰੋਨਾਵਾਇਰਸ ਕਾਰਨ ਕਿੰਨੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ’ਤੇ ਤੁਸੀਂ ਕਿਸੇ ਦੇਸ਼ ਦੇ ਨਕਸ਼ੇ ’ਤੇ ਕਲਿੱਕ ਕਰਕੇ ਉਸ ਦੇਸ਼ ’ਚ ਕੋਰੋਨਾਵਾਇਰਸ ਦੀ ਸਥਿਤੀ ਬਾਰੇ ਵੀ ਜਾਣ ਸਕਦੇ ਹੋ।
- ਮਾਈਕ੍ਰੋਸਾਫਟ ਦੁਆਰਾ ਬਣਾਈ ਗਈ ਇਸ ਵੈੱਬਸਾਈਟ ਮੁਤਾਬਕ, ਖਬਰ ਲਿਖੇ ਜਾਣ ਤਕ ਪੂਰੀ ਦੁਨੀਆ ’ਚ 169,661 ਲੋਕ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਪਾਏ ਗਏ ਹਨ ਅਤੇ ਇਨ੍ਹਾਂ ’ਚੋਂ 77,761 ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ। ਜਦਕਿ 6,516 ਲੋਕਾਂ ਦੀ ਕੋਰੋਨਾਵਾਇਰਸ ਨਾਲ ਮੌਤ ਹੋ ਗਈ ਹੈ।
ਗੂਗਲ ਵੀ ਤਿਆਰ ਕਰ ਰਹੀ ਇਕ ਖਾਸ ਵੈੱਬਸਾਈਟ
ਦੱਸ ਦੇਈਏ ਕਿ ਗੂਗਲ ਵੀ ਇਕ ਅਲੱਗ ਤਰ੍ਹਾਂ ਦੀ ਵੈੱਬਸਾਈਟ ਤਿਆਰ ਕਰ ਰਹੀ ਹੈ ਜਿਸ ਰਾਹੀਂ ਦੁਨੀਆ ਭਰ ਦੇ ਲੋਕ ਆਪਣੇ ਨਜ਼ਦੀਕੀ ਕੋਰੋਨਾਵਾਇਰਸ ਟੈਸਟਿੰਗ ਸੈਂਟਰਾਂ ਦਾ ਪਤਾ ਲਗਾ ਸਕਣਗੇ। ਇਸ ਵੈੱਬਸਾਈਟ ਨਾਲ ਯੂਜ਼ਰਜ਼ ਨੂੰ ਇਹ ਵੀ ਪਤਾ ਲੱਗੇਗਾ ਕਿ ਕੋਰੋਨਾਵਾਇਰਸ ਦੇ ਲੱਛਣ ਕੀ-ਕੀ ਹਨ। ਇਸ ਵੈੱਬਸਾਈਟ ਨੂੰ ਗੂਗਲ ਐਕਸ ਲੈਬ ਦੇ ਡਿਵੈਲਪਰਾਂ ਦੀ ਵੱਡੀ ਟੀਮ ਤਿਆਰ ਕਰ ਰਹੀ ਹੈ ਤਾਂ ਜੋ ਇਸ ਨੂੰ ਜਲਦ ਤੋਂ ਜਲਦ ਲਾਈਵ ਕੀਤਾ ਜਾ ਸਕੇ। ਅਜਿਹੇ ’ਚ ਕਿਹਾ ਜਾ ਰਿਹਾ ਹੈ ਕਿ ਇਸ ਵੈੱਬਸਾਈਟ ਦੀ ਲਾਂਚਿੰਗ ਐਤਵਾਰ ਨੂੰ ਹੋ ਸਕਦੀ ਹੈ।
ਕੋਰੋਨਾ ਕਾਰਨ ਇਟਲੀ 'ਚ ਨਰਸਾਂ ਦਾ ਬੁਰਾ ਹਾਲ, ਤਸਵੀਰਾਂ ਹੋਈਆਂ ਵਾਇਰਲ
NEXT STORY