ਬੈਂਕਾਕ (ਬਿਊਰੋ)— ਤੁਸੀਂ ਦੋਸ਼ੀਆਂ ਨੂੰ ਸਖਤ ਸਜ਼ਾ ਦੇਣ ਦੇ ਕਈ ਮਾਮਲਿਆਂ ਬਾਰੇ ਸੁਣਿਆ ਜਾਂ ਪੜ੍ਹਿਆ ਹੋਵੇਗਾ। ਅੱਜ ਅਸੀਂ ਤੁਹਾਨੂੰ ਅਜਿਹੇ ਦੋਸ਼ੀ ਬਾਰੇ ਦੱਸ ਰਹੇ ਹਾਂ ਜਿਸ ਨੂੰ ਥਾਈਲੈਂਡ ਦੀ ਇਕ ਅਦਾਲਤ ਨੇ ਕੁੱਲ 13,275 ਸਾਲ ਦੀ ਜੇਲ ਦੀ ਸਜ਼ਾ ਸੁਣਾਈ ਹੈ। ਖਬਰ ਮੁਤਾਬਕ 34 ਸਾਲਾ ਪੁਦਿਤ ਕਿਤੀਥਰਾਦਿਲੋਕ ਨੇ ਸ਼ੁੱਕਰਵਾਰ ਨੂੰ ਅਦਾਲਤ ਵਿਚ ਮੰਨਿਆ ਕਿ ਉਹ ਇਕ 'ਪੋਂਜ਼ੀ ਯੋਜਨਾ' ਚਲਾ ਰਿਹਾ ਸੀ, ਜਿਸ ਵਿਚ ਉਹ ਨਿਵੇਸ਼ਕਾਂ ਨੂੰ ਬਣਾਉਟੀ ਰੂਪ ਵਿਚ ਭਾਰੀ ਰਾਸ਼ੀ ਵਾਪਸ ਕਰਨ ਦਾ ਵਾਅਦਾ ਕਰਦਾ ਸੀ।
2653 ਮਾਮਲਿਆਂ ਵਿਚ ਸੀ ਸ਼ਾਮਲ
ਅਦਾਲਤ ਨੇ ਪਾਇਆ ਕਿ ਪੁਦਿਤ ਗੈਰ ਕਾਨੂੰਨੀ ਉਧਾਰ ਅਤੇ ਧੋਖਾਧੜੀ ਦੇ 2653 ਮਾਮਲਿਆਂ ਵਿਚ ਸ਼ਾਮਲ ਸੀ। ਉਸ ਦੇ ਅਪਰਾਧ ਮੰਨਣ ਦੇ ਆਧਾਰ 'ਤੇ ਅਦਾਲਤ ਨੇ ਉਸ ਦੀ ਸਜ਼ਾ ਅੱਧੀ ਕਰਕੇ 6,637 ਸਾਲ ਅਤੇ 6 ਮਹੀਨੇ ਕਰ ਦਿੱਤੀ। ਇਸਤਗਾਸਾ ਪੱਖ ਨੇ ਅਦਾਲਤ ਨੂੰ ਦੱਸਿਆ ਕਿ ਪੁਦਿਤ ਸੰਮੇਲਨਾਂ ਦਾ ਆਯੋਜਨ ਕਰਦਾ ਸੀ। ਉਹ ਇੰਨਾ ਸੰਮੇਲਨਾਂ ਵਿਚ ਆਉਣ ਵਾਲਿਆਂ ਨੂੰ ਉਹ ਨਿਵੇਸ਼ ਲਈ ਉਤਸ਼ਾਹਿਤ ਕਰਦਾ ਸੀ। ਉਹ ਸੰਮੇਲਨ ਵਿਚ ਆਏ ਲੋਕਾਂ ਤੋਂ ਸੰਪੱਤੀ ਦੇ ਵਿਕਾਸ, ਸੁੰਦਰਤਾ, ਕਾਰਾਂ ਅਤੇ ਨਿਰਯਾਤ ਸੰਬੰਧੀ ਕਾਰੋਬਾਰ ਅਤੇ ਹੋਰ ਚੀਜ਼ਾਂ ਵਿਚ ਨਿਵੇਸ਼ ਲਈ ਕਹਿੰਦਾ ਸੀ।
20 ਕਰੋੜ ਡਾਲਰ ਦਾ ਜੁਰਮਾਨਾ
ਖਬਰ ਮੁਤਾਬਕ ਨਿਵੇਸ਼ਕਾਂ ਨਾਲ ਬੇਹਿਸਾਬ ਲਾਭ ਦਾ ਵਾਅਦਾ ਕੀਤਾ ਜਾਂਦਾ ਸੀ। ਨਾਲ ਹੀ ਉਨ੍ਹਾਂ ਨੂੰ ਹੋਰ ਲੋਕਾਂ ਨੂੰ ਇਸ ਯੋਜਨਾ ਨਾਲ ਜੋੜਨ ਲਈ ਪ੍ਰੋਤਸਾਹਨ ਰਾਸ਼ੀ ਦੇਣ ਦਾ ਵਾਅਦਾ ਕੀਤਾ ਜਾਂਦਾ ਸੀ। ਇਕ ਖਬਰ ਮੁਤਾਬਕ ਪੁਦਿਤ ਨੂੰ ਅਗਸਤ ਵਿਚ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਦੇ ਬਾਅਦ ਜਮਾਨਤ ਪਟੀਸ਼ਨ ਰੱਦ ਹੋਣ ਦੇ ਬਾਅਦ ਉਹ ਬੈਂਕਾਕ ਰਿਮਾਂਡ ਜੇਲ ਵਿਚ ਬੰਦ ਹੈ। ਅਦਾਲਤ ਨੇ ਉਸ ਦੀਆਂ ਦੋਵੇਂ ਕੰਪਨੀਆਂ 'ਤੇ 20 ਕਰੋੜ ਡਾਲਰ ਦਾ ਜੁਰਮਾਨਾ ਲਗਾਇਆ ਹੈ। ਨਾਲ ਹੀ ਪੁਦਿਤ ਅਤੇ ਉਸ ਦੀਆਂ ਕੰਪਨੀਆਂ ਨੂੰ 2,653 ਲੋਕਾਂ ਦਾ ਕਰੀਬ 1.70 ਕਰੋੜ ਰੁਪਏ ਸਾਲਾਨਾ ਸਾਢੇ ਸੱਤ ਫੀਸਦੀ ਬਿਆਜ ਦੀ ਦਰ ਨਾਲ ਚੁਕਾਉਣ ਨੂੰ ਕਿਹਾ ਹੈ।
'ਸਿੰਗਾਪੁਰ 'ਚ ਸਿੱਖਾਂ ਨੇ ਮਹੱਤਵਪੂਰਨ ਯੋਗਦਾਨ ਦਿੱਤਾ ਹੈ'
NEXT STORY