ਵੈੱਬ ਡੈਸਕ- ਵੈਸਟਰਨ ਡ੍ਰੈੱਸਾਂ ’ਚ ਬਾਡੀਕਾਨ ਡ੍ਰੈੱਸ ਪਾਰਟੀ ਅਤੇ ਹੋਰ ਖਾਸ ਮੌਕਿਆਂ ਲਈ ਕਈ ਮੁਟਿਆਰਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ। ਖਾਸ ਕਰ ਕੇ ਸਾਈਡ ਕੱਟ ਬਾਡੀਕਾਨ ਡ੍ਰੈੱਸ ਫ਼ੈਸ਼ਨ ਦੀ ਦੁਨੀਆ ’ਚ ਇਕ ਲੋਕਪ੍ਰਿਯ ਬਦਲ ਬਣੀ ਹੋਈ ਹੈ। ਇਹ ਡ੍ਰੈੱਸਾਂ ਮੁਟਿਆਰਾਂ ਨੂੰ ਇਕ ਅਟਰੈਕਟਿਵ ਲੁਕ ਦਿੰਦੀਆਂ ਹਨ। ਇਹ ਫਿਟਿਡ ਡ੍ਰੈੱਸ ਹੁੰਦੀ ਹੈ ਪਰ ਸਾਈਡ ਕੱਟ ਹੋਣ ਕਾਰਨ ਇਹ ਮੈਕਸੀ ਲੈਂਥ ’ਚ ਆਉਂਦੀ ਹੈ, ਜੋ ਗੋਡਿਆਂ ਤੋਂ ਹੇਠਾਂ ਜਾਂ ਗਿੱਟਿਆਂ ਤੱਕ ਹੁੰਦੀ ਹੈ।
ਸਾਈਡ ਕੱਟ ਬਾਡੀਕਾਨ ਡ੍ਰੈੱਸਾਂ ਕਈ ਡਿਜ਼ਾਈਨਾਂ ’ਚ ਆਉਂਦੀਆਂ ਹਨ, ਜੋ ਵੱਖ-ਵੱਖ ਬਾਡੀ ਟਾਈਪਸ ਅਤੇ ਮੌਸਮ ਅਨੁਸਾਰ ਡਿਜ਼ਾਈਨ ਕੀਤੀਆਂ ਜਾਂਦੀਆਂ ਹਨ- ਜਿਵੇਂ ਸਲੀਵਲੈੱਸ ਬਾਡੀਕਾਨ ਡ੍ਰੈੱਸ ’ਚ ਸਲੀਵਜ਼ ਨਹੀਂ ਹੁੰਦੀਆਂ ਹਨ। ਇਨ੍ਹਾਂ ’ਚ ਹਾਈ ਨੈੱਕ ਜਾਂ ਰਾਊਂਡ ਨੈੱਕ ਹੋ ਸਕਦੀ ਹੈ ਅਤੇ ਇਹ ਬਾਡੀ ਨੂੰ ਸਲਿਮ ਵਿਖਾਉਂਦੀਆਂ ਹਨ। ਲਾਂਗ ਸਲੀਵ ਬਾਡੀਕਾਨ ਡ੍ਰੈੱਸ ’ਚ ਲੰਮੀ ਸਲੀਵਜ਼ ਹੁੰਦੀਆਂ ਹਨ। ਇਹ ਡ੍ਰੈੱਸ ਜ਼ਿਆਦਾਤਰ ਠੰਢੇ ਮੌਸਮ ’ਚ ਪਹਿਨੀ ਜਾਂਦੀ ਹੈ। ਇਸ ’ਚ ਕੱਟ-ਆਊਟ ਡਿਜ਼ਾਈਨ ਜਾਂ ਫਲੇਅਰਡ ਸਲੀਵਜ਼ ਹੋ ਸਕਦੀਆਂ ਹਨ, ਜੋ ਮੁਟਿਆਰਾਂ ਨੂੰ ਐਲੀਗੈਂਟ ਲੁਕ ਦਿੰਦੀਆਂ ਹਨ। ਮੈਕਸੀ ਬਾਡੀਕਾਨ ਡ੍ਰੈੱਸ ਜ਼ਿਆਦਾ ਲੰਮੀ ਹੁੰਦੀ ਹੈ ਜੋ ਗਿੱਟਿਆਂ ਤੱਕ ਜਾਂਦੀ ਹੈ। ਇਸ ’ਚ ਫਲੇਅਰਡ ਸਲੀਵਜ਼ ਜਾਂ ਕੱਟ-ਆਊਟ ਡਿਟੇਲਸ ਸ਼ਾਮਲ ਹੁੰਦੀਆਂ ਹਨ।
ਹਾਈ ਨੈੱਕ ਬਾਡੀਕਾਨ ਡ੍ਰੈੱਸ ’ਚ ਹਾਈ ਨੈੱਕ ਡਿਜ਼ਾਈਨ ਹੁੰਦਾ ਹੈ। ਇਹ ਡ੍ਰੈੱਸ ਫਾਰਮਲ ਮੌਕਿਆਂ ਲਈ ਢੁੱਕਵੀਂ ਹੁੰਦੀ ਹੈ ਅਤੇ ਬਾਡੀ ਨੂੰ ਸਲਿਮਿੰਗ ਇਫੈਕਟ ਦਿੰਦੀ ਹੈ। ਇਨ੍ਹਾਂ ਡ੍ਰੈੱਸਾਂ ’ਚ ਮੁਟਿਆਰਾਂ ਨੂੰ ਸਾਲਿਡ ਕਲਰ ਡਿਜ਼ਾਈਨ ਜਿਵੇਂ ਬਲੈਕ, ਰੈੱਡ, ਮਿਡਨਾਈਟ ਬਲਿਊ ਜਾਂ ਮਸਟਰਡ ਵਰਗੇ ਪਲੇਨ ਕਲਰਜ਼ ਦੀਆਂ ਡ੍ਰੈੱਸਾਂ ਜ਼ਿਆਦਾ ਪਸੰਦ ਆ ਰਹੀਆਂ ਹਨ। ਕਮਰ ਜਾਂ ਸ਼ੋਲਡਰ ’ਤੇ ਕੱਟ-ਆਊਟਸ ਵਾਲੀ ਬਾਡੀਕਾਨ ਡ੍ਰੈੱਸ ਵੀ ਕਈ ਮੁਟਿਆਰਾਂ ਦੀ ਪਸੰਦ ਬਣੀ ਹੋਈ ਹੈ।
ਕੈਜ਼ੂਅਲ ਆਊਟਿੰਗ ਜਿਵੇਂ ਡੇ ਆਊਟ ਜਾਂ ਬ੍ਰੰਚ ਲਈ ਪਲੇਨ ਕਲਰ ਵਾਲੀ ਡ੍ਰੈੱਸ ਸਨੀਕਰਜ਼ ਦੇ ਨਾਲ ਚੰਗੀ ਲੱਗਦੀ ਹੈ। ਫਾਰਮਲ ਜਾਂ ਆਫਿਸ ਲਈ ਬਲੇਜ਼ਰ ਅਤੇ ਕੋਟ, ਸ਼ੂਜ ਦੇ ਨਾਲ ਇਹ ਡ੍ਰੈੱਸ ਮੁਟਿਆਰਾਂ ਨੂੰ ਪ੍ਰੋਫੈਸ਼ਨਲ ਲੁਕ ਦਿੰਦੀ ਹੈ। ਇਨ੍ਹਾਂ ਨਾਲ ਮੁਟਿਆਰਾਂ ਫੁੱਟਵੀਅਰ ’ਚ ਹਾਈ ਹੀਲਜ਼, ਕੰਫਰਟੇਬਲ ਹੀਲਜ਼ ਜਾਂ ਬੂਟਸ ਆਦਿ ਪਹਿਨਣਾ ਪਸੰਦ ਕਰਦੀਆਂ ਹਨ। ਜਿਊਲਰੀ ’ਚ ਇਨ੍ਹਾਂ ਨਾਲ ਸਟੇਟਮੈਂਟ ਈਅਰਿੰਗਸ, ਨੈੱਕਲੇਸ ਜਾਂ ਬ੍ਰੈਸਲੇਟ ਮੁਟਿਆਰਾਂ ਦੀ ਲੁਕ ਨੂੰ ਚਾਰ ਚੰਨ ਲਾਉਂਦੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਿਡਨੀ ਦੇ ਮਰੀਜ਼ਾਂ ਲਈ ਮੱਝ ਦਾ ਦੁੱਧ ਖਤਰਨਾਕ!
NEXT STORY