ਰੋਮ (ਕੈਂਥ)- ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਇਸ ਦਾ ਹੁਣ ਸਭ ਤੋਂ ਜ਼ਿਆਦਾ ਅਸਰ ਇਟਲੀ 'ਚ ਹੋ ਰਿਹਾ ਹੈ। ਇਟਲੀ ਵਿਚ ਅੱਜ ਦੇ ਦਿਨ ਰਿਕਾਰਡ 627 ਮੌਤਾਂ ਹੋ ਗਈਆਂ। ਇਹ ਹੁਣ ਤੱਕ ਦਾ ਸਭ ਤੋਂ ਵੱਡਾ ਮੌਤ ਦਾ ਅੰਕੜਾ ਹੈ। ਬੀਤੇ ਦਿਨਾਂ ਤੋਂ ਲਗਾਤਾਰ ਇਟਲੀ ਵਿਚ ਮੌਤਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ। ਇਟਲੀ ਵਿਚ ਹੁਣ ਤੱਕ ਕੁਲ 4032 ਮੌਤਾਂ ਹੋ ਚੁੱਕੀਆਂ ਹਨ। ਇਟਲੀ ਦੇ ਇਕ ਹਸਪਤਾਲ ਵਿਚ ਮਰੀਜ਼ਾਂ ਦਾ ਇਲਾਜ ਕਰ ਰਹੇ 13 ਡਾਕਟਰਾਂ ਦੀ ਵੀ ਮੌਤ ਹੋ ਗਈ।
ਇਟਲੀ ਦੇ ਲੰਬਾਰਡੀਆ ਸਟੇਟ ਦੇ ਹਸਪਤਾਲਾਂ ਦੀ ਹਾਲਤ ਬਿਆਨ ਕਰਦੀ ਵੀਡੀਓ ਜੋ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਇਹ ਇਟਲੀ ਦੇ ਇਕ ਹਸਪਤਾਲ ਦੀ ਹੈ, ਜਿਸ ਵਿਚ ਤੁਸੀਂ ਦੇਖ ਸਕਦੇ ਕਿਵੇਂ ਮਰੀਜ਼ਾਂ ਨਾਲ ਸਾਰਾ ਵਾਰਡ ਭਰਿਆ ਹੋਇਆ ਹੈ। ਇਸ ਹਸਪਤਾਲ ਵਿਚ 400 ਬੈੱਡ ਹਨ, ਜੋ ਕਿ ਮਰੀਜ਼ਾਂ ਨਾਲ ਭਰੇ ਹੋਏ ਹਨ। ਹਸਪਤਾਲਾਂ ਵਿਚ ਬੈੱਡ ਭਰਦੇ ਜਾ ਰਹੇ ਹਨ ਅਤੇ ਉਨ੍ਹਾਂ ਦਾ ਖਿਆਲ ਰੱਖਣਾ ਮੈਡੀਕਲ ਸਟਾਫ ਲਈ ਸਖ਼ਤ ਚੁਣੌਤੀ ਬਣਦਾ ਜਾ ਰਿਹਾ ਹੈ। ਇਟਲੀ ਵਿਚ 47 ਹਜ਼ਾਰ ਤੋਂ ਵਧੇਰੇ ਲੋਕ ਕੋਰੋਨਾ ਨਾਲ ਇਨਫੈਕਟਿਡ ਦੱਸੇ ਜਾ ਰਹੇ ਹਨ।
ਦੇਸ਼ ਦਾ ਬਰਗਾਮੋ ਸ਼ਹਿਰ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਹੈ। ਉਥੋਂ ਦੇ ਹਾਲਾਤ ਡਰਾ ਦੇਣ ਵਾਲੇ ਹਨ। ਹਾਲਤ ਇਹ ਹੈ ਕਿ ਵੇਟਿੰਗ ਰੂਮ ਤੱਕ ਨੂੰ ਵਾਰਡ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਹਸਪਤਾਲ ਦਾ ਕਹਿਣਾ ਹੈ ਕਿ ਇਸ ਦਾ ਹਰ ਇਕ ਕੋਨਾ ਇਸਤੇਮਾਲ ਕਰ ਲੈਣਾ ਚਾਹੁੰਦੇ ਹਨ। ਮੈਡੀਕਲ ਸਟਾਫ ਦਾ ਕਹਿਣਾ ਹੈ ਕਿ ਉਹ ਇਕ ਜੰਗ ਲੜ ਰਹੇ ਹਾਂ। ਇਟਲੀ ਦੇ ਲਾਤੀਨਾ ਸ਼ਹਿਰ ਦੀਆਂ ਸੜਕਾਂ ਵੀ ਸੁੰਨੀਆਂ ਪਈਆਂ ਹਨ ਹਰ ਪਾਸੇ ਸੁੰਨ ਪੱਸਰੀ ਹੋਈ ਹੈ ਦੂਰ-ਦੂਰ ਤੱਕ ਨਾ ਕੋਈ ਵੀ ਨਜ਼ਰ ਆ ਰਿਹਾ ਹੈ।
ਤੁਹਾਨੂੰ ਦੱਸ ਦਈਏ ਕਿ ਇਟਲੀ ਵਿਚ ਕੁਲ ਮਾਮਲੇ 47,021 ਹਨ, ਜਿਨ੍ਹਾਂ ਵਿਚੋਂ 5,986 ਨਵੇਂ ਮਾਮਲੇ ਹਨ। ਇਨ੍ਹਾਂ ਵਿਚੋਂ 5129 ਮਰੀਜ਼ ਠੀਕ ਹੋ ਚੁੱਕੇ ਹਨ, ਜਦੋਂ ਕਿ 2655 ਮਾਮਲੇ ਅਜਿਹੇ ਹਨ ਜਿਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਟਲੀ ਵਿਚ ਹੋਰ ਕਿੰਨੀਆਂ ਕੁ ਮੌਤਾਂ ਹੋਣਗੀਆਂ ਇਸ ਬਾਰੇ ਅਜੇ ਕੁਝ ਕਿਹਾ ਨਹੀਂ ਜਾ ਸਕਦਾ ਪਰ ਫਿਲਹਾਲ ਇਟਲੀ ਵਿਚ ਪ੍ਰਸ਼ਾਸਨ ਵਲੋਂ ਪੂਰੀ ਵਾਅ ਲਗਾਈ ਜਾ ਰਹੀ ਹੈ ਤਾਂ ਜੋ ਮੌਤਾਂ ਦੇ ਇਸ ਵੱਧ ਰਹੇ ਅੰਕੜ 'ਤੇ ਰੋਕ ਲਗਾਈ ਜਾ ਸਕੇ।
ਹਾਲੀਵੁੱਡ ਅਦਾਕਾਰ ਡੇਨੀਅਲ ਵੀ ਕੋਰੋਨਾ ਟੈਸਟ 'ਚ ਪਾਏ ਗਏ ਪਾਜ਼ੀਟਿਵ
NEXT STORY