ਰੋਮ (ਏਜੰਸੀ)- ਕੋਰੋਨਾ ਵਾਇਰਸ ਦਾ ਕਹਿਰ ਜਿੱਥੇ ਬਾਕੀ ਮੁਲਕਾਂ ਵਿਚ ਘੱਟਦਾ ਜਾ ਰਿਹਾ ਹੈ ਉਥੇ ਹੀ ਇਟਲੀ ਵਿਚ ਮੌਤਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਅੱਜ ਦੇ ਦਿਨ ਇਟਲੀ ਵਿਚ ਮੌਤ ਦਾ ਅੰਕੜਾ ਰਿਕਾਰਡ ਪੱਧਰ 'ਤੇ ਪਹੁੰਚ ਗਿਆ ਹੈ ਅਤੇ ਅੱਜ ਕੁਲ 475 ਲੋਕਾਂ ਦੀ ਮੌਤ ਹੋ ਗਈ। ਜਦੋਂ ਕਿ ਚੀਨ ਵਿਚ ਮੌਤਾਂ ਦੀ ਗਿਣਤੀ ਘੱਟਦੀ ਜਾ ਰਹੀ ਹੈ। ਇਟਲੀ ਵਿਚ ਹੁਣ ਤੱਕ 2978 ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਪੂਰੀ ਦੁਨੀਆ ਵਿਚ ਹੁਣ ਤੱਕ ਮੌਤਾਂ ਦਾ ਅੰਕੜਾ ਵੱਧ ਕੇ 8794 ਹੋ ਚੁੱਕਾ ਹੈ, ਜਦੋਂ ਕਿ ਵਾਇਰਸ ਨਾਲ ਇਨਫੈਕਟਿਡ ਲੋਕਾਂ ਦੀ ਗਿਣਤੀ 213,643 ਹੋ ਚੁੱਕੀ ਹੈ। ਇਸ ਦੇ ਨਾਲ ਹੀ ਵਾਇਰਸ ਨੂੰ ਮਾਤ ਦੇ ਕੇ ਠੀਕ ਹੋਣ ਵਾਲਿਆਂ ਦੀ ਗਿਣਤੀ 84,314 ਹੋ ਗਈ ਹੈ। ਇਟਲੀ ਵਿਚ ਕੁਲ 35,413 ਮਾਮਲੇ ਸਾਹਮਣੇ ਆ ਚੁੱਕੇ ਹਨ, ਜਦੋਂ ਕਿ ਇਟਲੀ ਵਿਚ ਠੀਕ ਹੋਣ ਵਾਲਿਆਂ ਦੀ ਗਿਣਤੀ 4025 ਹੈ।

ਭਾਰਤ ਵਿਚ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਲੋਕਾਂ ਦੀ ਗਿਣਤੀ 151 ਹੋ ਗਈ ਹੈ ਪਰ ਕੁਲ ਇਨਫੈਕਟਿਡ ਭਾਰਤੀਆਂ ਦੀ ਗਿਣਤੀ ਇਸ ਤੋਂ ਕਿਤੇ ਜ਼ਿਆਦਾ ਹੈ। ਦਰਅਸਲ ਈਰਾਨ ਅਤੇ ਇਟਲੀ ਵਿਚ ਭਾਰਤੀ ਨਾਗਰਿਕ ਮੌਜੂਦ ਹਨ ਅਤੇ ਇਹ ਦੋ ਦੇਸ਼ ਕੋਰੋਨਾ ਦੀ ਮਾਰ ਵਿਚ ਟਾਪ 5 ਵਿਚ ਸ਼ਾਮਲ ਹਨ। ਇਸ ਕਾਰਨ ਉਥੇ ਰਹਿ ਰਹੇ ਭਾਰਤੀ ਵੀ ਇਸ ਦੀ ਲਪੇਟ ਵਿਚ ਆ ਗਏ ਹਨ। ਭਾਰਤ ਤੋਂ ਬਾਹਰ 276 ਲੋਕ ਕੋਰੋਨਾ ਨਾਲ ਇਨਫੈਕਟਿਡ ਦੱਸੇ ਜਾ ਰਹੇ ਹਨ। ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਨੂੰ ਇਹ ਅੰਕੜਾ ਜਾਰੀ ਕੀਤਾ ਹੈ।
ਕੋਰੋਨਾ ਦੀ ਲਪੇਟ 'ਚ ਦੋ ਲੱਖ ਤੋਂ ਵਧੇਰੇ ਲੋਕ, ਪੂਰੀ ਦੁਨੀਆ 'ਚ 8789 ਮੌਤਾਂ
NEXT STORY