ਲੰਡਨ-ਬ੍ਰਿਟੇਨ 'ਚ ਐਤਵਾਰ ਨੂੰ 56 ਸਾਲ ਅਤੇ ਉਸ ਤੋਂ ਵਧੇਰੀ ਉਮਰ ਦੇ ਲੋਕਾਂ ਨੂੰ ਟੀਕੇ ਲਾਏ ਜਾਣ ਦੇ ਨਾਲ ਹੀ ਕੋਵਿਡ-19 ਟੀਕਾਕਰਨ ਦਾ ਦੂਜਾ ਦੌਰ ਸ਼ੁਰੂ ਹੋ ਗਿਆ। ਇਸ ਨਾਲ ਸਿਰਫ 60 ਸਾਲ ਤੋਂ ਵਧੇਰੀ ਉਮਰ ਦੇ ਲੋਕਾਂ ਨੂੰ ਹੀ ਟੀਕੇ ਲਾਏ ਜਾ ਰਹੇ ਹਨ। ਰਾਸ਼ਟਰੀ ਸਿਹਤ ਸੇਵਾ (ਐੱਨ.ਐੱਚ.ਐੱਸ.) ਨੇ ਟੀਕੇ ਲਵਾਉਣ ਲਈ ਇਸ ਹਫਤੇ ਇਸ ਉਮਰ ਵਰਗ ਦੇ ਕਰੀਬ ਸਾਢੇ ਅੱਠ ਲੱਖ ਲੋਕਾਂ ਨੂੰ ਚਿੱਠੀ ਭੇਜੀ।
ਇਹ ਵੀ ਪੜ੍ਹੋ -ਇਮਰਾਨ ਨੇ ਆਪਣੇ ਬੜਬੋਲੇ ਮੰਤਰੀ ਦੀ ਸੰਸਦ 'ਚ ਕੀਤੀ 'ਬੇਇੱਜ਼ਤੀ'
ਸੋਮਵਾਰ ਤੱਕ ਸਾਢੇ ਅੱਠ ਲੱਖ ਹੋਰ ਲੋਕਾਂ ਨੂੰ ਚਿੱਠੀ ਭੇਜੀ ਜਾਣੀ ਹੈ। ਐੱਨ.ਐੱਚ.ਐੱਸ. ਨੇ ਕਿਹਾ ਸੀ ਕਿ ਇਕ ਤਿਹਾਈ ਤੋਂ ਵਧੇਰੇ ਬਾਲਗ ਆਬਾਦੀ ਨੂੰ ਜੀਵਨ-ਬਚਾਉਣ ਟੀਕੇ ਲਾਏ ਜਾ ਚੁੱਕੇ ਹਨ। ਬ੍ਰਿਟੇਨ ਦੇ ਸਿਹਤ ਮੰਤਰੀ ਮੈਟ ਹੈਨਕਾਕ ਨੇ ਕਿਹਾ ਕਿ ਐੱਨ.ਐੱਚ.ਐੱਸ. ਟੀਕਾਕਰਨ ਪ੍ਰੋਗਰਾਮ ਸਿਖਰ 'ਤੇ ਹੈ ਅਤੇ 2 ਕਰੋੜ 10 ਲੱਖ ਤੋਂ ਵਧੇਰੇ ਸੰਵੇਦਨਸ਼ੀਲ ਲੋਕਾਂ ਨੂੰ ਟੀਕੇ ਦੀ ਪਹਿਲੀ ਖੁਰਾਕ ਦਿੱਤੀ ਜਾ ਚੁੱਕੀ ਹੈ।
ਇਹ ਵੀ ਪੜ੍ਹੋ -ਮਿਆਂਮਾਰ 'ਚ ਪੁਲਸ ਨੇ ਪ੍ਰਦਰਸ਼ਨਕਾਰੀਆਂ 'ਤੇ ਕੀਤੀ ਗੋਲੀਬਾਰੀ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਅਮਰੀਕੀ ਫੌਜ ਨੂੰ ਪਿੱਛੇ ਛੱਡ 'ਚ ਚੀਨ ਦੀ ਫੌਜ ਬਣੀ ਸਭ ਤੋਂ 'ਤਾਕਤਵਰ'
NEXT STORY