ਰੋਮ, (ਦਲਵੀਰ ਕੈਂਥ)- ਤਕਰੀਬਨ 11 ਮਹੀਨੇ ਤੋਂ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ, ਜਿੱਥੇ ਦੁਨੀਆ ਦੇ ਦੇਸ਼ਾਂ ਨੂੰ ਆਰਥਿਕ ਅਤੇ ਜਾਨੀ ਨੁਕਸਾਨ ਪੁੱਜਾ ਹੈ, ਲੋਕਾਂ ਨੂੰ ਉਸ ਦੇ ਨਾਲ-ਨਾਲ ਮਾਨਸਿਕ ਪੱਧਰ 'ਤੇ ਹੀ ਇਸ ਦੇ ਨਤੀਜੇ ਭੁਗਤਣੇ ਪਏ ਹਨ।
ਕੋਰੋਨਾ ਵਾਇਰਸ ਕਾਰਨ ਸਰਕਾਰਾਂ ਵਲੋਂ ਕੀਤੀ ਗਈ ਸਖ਼ਤੀ ਕਾਰਨ ਲੋਕ ਖੁੱਲ੍ਹ ਕੇ ਆਪਣੇ ਤਿਉਹਾਰ ਵੀ ਮਨਾ ਨਹੀਂ ਰਹੇ ਕਿਉਂਕਿ ਸਰਕਾਰ ਵੱਲੋਂ ਕੀਤੀ ਗਈ ਸਖ਼ਤੀ ਕਾਰਨ ਪਾਰਟੀਆਂ ਮਨਾਉਣਵਾਲੇ ਲੋਕਾਂ ਨੂੰ ਜੁਰਮਾਨਾ ਵੀ ਕੀਤਾ ਜਾ ਰਿਹਾ ਹੈ।
ਬੀਤੀ ਰਾਤ ਕਾਰਾਬਿਨੇਰੀ ਪੁਲਸ ਵਲੋਂ ਵਰੋਨਾ ਦੇ ਇਕ ਘਰ ਵਿਚ ਪਾਰਟੀ ਚੱਲ ਰਹੀ ਸੀ, ਜਿਸ ਵਿਚ 11 ਲੋਕ ਮੌਜੂਦ ਸਨ। ਇਨ੍ਹਾਂ ਸਾਰਿਆਂ ਨੂੰ ਪੁਲਸ ਨੇ ਕੁੱਲ 5,280 ਯੂਰੋ ਦਾ ਜੁਰਮਾਨਾ ਲਗਾਇਆ ਗਿਆ। ਅੱਧੀ ਰਾਤ ਨੂੰ ਇਕ ਘਰ ਤੋਂ ਆ ਰਹੇ ਉੱਚੀ ਸੰਗੀਤ ਤੋਂ ਤੰਗ ਆ ਕੇ ਕਿਸੇ ਵਿਅਕਤੀ ਨੇ ਪੁਲਸ ਨੂੰ ਸ਼ਿਕਾਇਤ ਕੀਤੀ । ਪੁਲਸ ਨੇ ਮੌਕੇ 'ਤੇ ਪਹੁੰਚ ਕੇ ਦੇਖਿਆ ਕਿ ਘਰ ਵਿਚ ਇਕ ਪਾਰਟੀ ਚੱਲ ਰਹੀ ਸੀ। ਪੁਲਸ ਨੇ ਪਾਰਟੀ ਵਿਚ ਚੱਲ ਰਹੇ ਸੰਗੀਤ ਤੇ ਪਾਰਟੀ ਨੂੰ ਬੰਦ ਕਰਵਾਇਆ । ਪਾਰਟੀ ਵਿਚ ਹਿੱਸਾ ਲੈਣ ਵਾਲੇ 11 ਲੋਕਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜੁਰਮਾਨਾ ਕੀਤਾ।
ਬ੍ਰਿਟੇਨ 'ਚ ਇਸ ਭਾਰਤੀ ਮੂਲ ਦੇ ਜੋੜੇ ਨੂੰ ਲਾਇਆ ਗਿਆ ਕੋਵਿਡ-19 ਦਾ ਟੀਕਾ
NEXT STORY