ਲੰਡਨ-ਉੱਤਰ-ਪੂਰਬੀ ਇੰਗਲੈਂਡ ਦੇ ਭਾਰਤੀ ਮੂਲ ਦੇ 87 ਸਾਲਾਂ ਵਿਅਕਤੀ ਅਤੇ ਉਸ ਦੀ 83 ਸਾਲਾਂ ਪਤਨੀ ਮੰਗਲਵਾਰ ਨੂੰ ਦੁਨੀਆ ਦੇ ਭਾਰਤੀ ਮੂਲ ਦੇ ਪਹਿਲੇ ਜੋੜੇ ਬਣੇ ਜਿਨ੍ਹਾਂ ਨੂੰ ਕੋਵਿਡ-19 ਦਾ ਟੀਕਾ ਦਿੱਤਾ ਗਿਆ। ਨਿਊਕੈਸਲ ਦੇ ਇਕ ਹਸਪਤਾਲ 'ਚ ਉਨ੍ਹਾਂ ਨੂੰ ਫਾਈਜ਼ਰ, ਬਾਇਓਨਟੈੱਕ ਟੀਕੇ ਦੀਆਂ ਦੋ ਖੁਰਾਕਾਂ 'ਚੋਂ ਪਹਿਲੀ ਖੁਰਾਕ ਦਿੱਤੀ ਗਈ। ਟਾਈਨ ਐਂਡ ਵੇਅਰ ਦੇ ਨਿਵਾਸੀ ਡਾ. ਹਰਿ ਸ਼ੁਕਲਾ ਨਾਲ ਨੈਸ਼ਨਲ ਹੈਲਥ ਸਰਵਿਸ (ਐੱਨ.ਐੱਚ.ਐੱਸ.) ਨੇ ਤੈਅ ਮਾਨਕਾਂ ਦੇ ਆਧਾਰ 'ਤੇ ਸੰਪਰਕ ਕੀਤਾ ਤਾਂ ਕਿ ਉਹ ਦੁਨੀਆ ਦਾ ਪਹਿਲਾ ਟੀਕਾ ਲਗਵਾ ਸਕਣ।
ਇਹ ਵੀ ਪੜ੍ਹੋ -ਅਫਗਾਨਿਸਤਾਨ 'ਚ 16 ਤਾਲਿਬਾਨ ਅੱਤਵਾਦੀ ਢੇਰ, 11 ਜ਼ਖਮੀ
ਉਨ੍ਹਾਂ ਦੀ ਪਤਨੀ ਰੰਜਨ ਫਿਰ ਟੀਕਾ ਲਗਵਾਉਣ ਲਈ ਖੁਦ ਅਗੇ ਆਈ ਕਿਉਂਕਿ ਉਹ ਵੀ 80 ਸਾਲਾਂ ਅਤੇ ਉਸ ਤੋਂ ਵਧੇਰੇ ਉਮਰ ਦੇ ਲੋਕਾਂ ਦੇ ਪਹਿਲੇ ਪੜਾਅ 'ਚ ਆਉਂਦੀ ਹੈ। ਨਿਊਕੈਸਲ ਹਾਸਪੀਟਲਸ ਐੱਨ.ਐੱਚ.ਐੱਸ. ਫਾਉਂਡੇਸ਼ਨ ਟਰੱਸਟ ਨੇ ਕਿਹਾ ਕਿ ਹਰਿ ਸ਼ੁਕਲਾ ਅਤੇ ਉਨ੍ਹਾਂ ਦੀ ਪਤਨੀ ਰੰਜਨ ਨਿਊਕੈਸਲ ਹਸਪਤਾਲ ਦੇ ਪਹਿਲੇ ਦੋ ਮਰੀਜ਼ ਹਨ ਅਤੇ ਦੋਵੇਂ ਦੁਨੀਆ ਦੇ ਪਹਿਲੇ ਵਿਅਕਤੀ ਹਨ ਜਿਨ੍ਹਾਂ ਨੂੰ ਕੋਵਿਡ-19 ਦਾ ਟੀਕਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ -ਮਾਸਕੋ 'ਚ ਕੋਰੋਨਾ ਦੇ ਟੀਕੇ ਲੱਗਣੇ ਸ਼ੁਰੂ
ਕੀਵੈਂਟਰੀ ਦੀ 90 ਸਾਲਾਂ ਮਾਰਗ੍ਰੇਟ 'ਮੈਗੀ' ਕੀਨਨ ਟੀਕਾ ਲਗਵਾਉਣ ਵਾਲੀ ਦੁਨੀਆ ਦੀ ਪਹਿਲੀ ਬੀਬੀ ਹੈ। ਸ਼ੁਕਲਾ ਨੇ ਕਿਹਾ ਕਿ ਮੈਂ ਬਹੁਤ ਖੁਸ਼ ਹਾਂ ਕਿ ਅਸੀਂ ਇਸ ਗਲੋਬਲੀ ਮਹਾਮਾਰੀ ਦੇ ਅੰਤ ਵੱਲ ਵਧ ਰਹੇ ਹਾਂ ਅਤੇ ਮੈਂ ਖੁਸ਼ ਹਾਂ ਕਿ ਟੀਕਾ ਲਗਵਾ ਕੇ, ਮੈਂ ਆਪਣੀ ਜ਼ਿੰਮੇਵਾਰੀ ਪੂਰੀ ਕਰ ਰਿਹਾ ਹਾਂ। ਮੈਨੂੰ ਲੱਗਦਾ ਹੈ ਕਿ ਇਹ ਮੇਰਾ ਫਰਜ਼ ਹੈ ਅਤੇ ਮਦਦ ਲਈ ਜੋ ਹੋ ਸਕੇਗਾ ਉਹ ਮੈਂ ਕਰਾਂਗਾ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰੀ ਸਿਹਤ ਸੇਵਾ (ਐੱਨ.ਐੱਚ.ਐੱਚ.) ਨਾਲ ਲਗਾਤਾਰ ਸੰਪਰਕ 'ਚ ਰਹਿਣ ਕਾਰਣ ਮੈਨੂੰ ਪਤਾ ਹੈ ਕਿ ਉਨ੍ਹਾਂ ਸਾਰਿਆਂ ਨੇ ਕਿੰਨੀ ਮਿਹਨਤ ਕੀਤੀ ਹੈ ਅਤੇ ਉਨ੍ਹਾਂ ਸਾਰਿਆਂ ਲਈ ਵੱਡਾ ਸਨਮਾਨ ਹੈ। ਉਨ੍ਹਾਂ ਦਾ ਦਿਲ ਬਹੁਤ ਵੱਡਾ ਹੈ ਅਤੇ ਗਲੋਬਲੀ ਮਹਾਮਾਰੀ ਦੌਰਾਨ ਸਾਨੂੰ ਸੁਰੱਖਿਅਤ ਰੱਖਣ ਲਈ ਉਨ੍ਹਾਂ ਨੇ ਜੋ ਕੁਝ ਵੀ ਕੀਤਾ, ਉਸ ਦੇ ਲਈ ਮੈਂ ਧੰਨਵਾਦੀ ਹਾਂ।
ਅਫਗਾਨਿਸਤਾਨ 'ਚ 16 ਤਾਲਿਬਾਨ ਅੱਤਵਾਦੀ ਢੇਰ, 11 ਜ਼ਖਮੀ
NEXT STORY