ਬੈਂਕਾਕ - ਥਾਈਲੈਂਡ ਸਰਕਾਰ ਨੇ ਕੋਰੋਨਾ ਦੀ ਮਹਾਮਾਰੀ ਦੇ ਮੱਦੇਨਜ਼ਰ ਦੇਸ਼ ਵਿਚ ਲਾਗੂ ਰਾਤ ਵੇਲੇ ਲੱਗਦੇ ਕਰਫਿਊ ਨੂੰ 15 ਜੂਨ ਤੋਂ ਹਟਾਏ ਜਾਣ ਦੇ ਆਦੇਸ਼ ਦਿੱਤੇ ਹਨ। ਸੈਂਟਰ ਫਾਰ ਕੋਵਿਡ-19 ਸਿਚੁਏਸ਼ਨ ਐਡਮਿਨੀਸਟ੍ਰੇਸ਼ਨ (ਸੀ. ਸੀ. ਐਸ. ਏ.) ਸ਼ੁੱਕਰਵਾਰ ਨੂੰ ਇਸ ਦਾ ਐਲਾਨ ਕੀਤਾ। ਸੀ. ਸੀ. ਐਸ. ਏ. ਦੇ ਬੁਲਾਰੇ ਤਾਵੀਸਿਨ ਵਿਸਨੁਯੋਤਿਨ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਪ੍ਰਾਯੁਤ ਚਾਨ ਓ ਚਾ ਦੀ ਅਗਵਾਈ ਵਿਚ ਹੋਈ ਬੈਠਕ ਵਿਚ ਮੰਤਰੀਆਂ ਅਤੇ ਸਿਹਤ ਮਾਹਿਰਾਂ ਨੇ ਰਾਤ ਵੇਲੇ ਲੱਗਦੇ ਕਰਫਿਊ ਨੂੰ ਸੋਮਵਾਰ ਨੂੰ ਹਟਾਏ ਜਾਣ 'ਤੇ ਸਹਿਮਤੀ ਜਤਾਈ ਹੈ ਪਰ ਦੇਸ਼ ਵਿਚ ਐਮਰਜੰਸੀ ਅਜੇ ਵੀ ਕਾਇਮ ਰਹੇਗੀ।
ਪ੍ਰਧਾਨ ਮੰਤਰੀ ਸੀ. ਸੀ. ਐਸ. ਏ. ਦੇ ਪ੍ਰਮੁੱਖ ਵੀ ਹਨ। ਦੂਜੇ ਪਾਸੇ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ (ਐਨ. ਐਸ. ਸੀ.) ਨੇ ਸਰਕਾਰ ਨੂੰ ਪ੍ਰਸਤਾਵ ਦਿੱਤਾ ਹੈ ਕਿ ਰਾਤ ਵੇਲੇ ਲੱਗਦੇ ਕਰਫਿਊ ਨੂੰ ਇਕ ਪ੍ਰੀਖਣ ਮਿਆਦ ਦੇ ਤਹਿਤ 15 ਦਿਨਾਂ ਲਈ ਹਟਾਇਆ ਜਾਣਾ ਚਾਹੀਦਾ ਹੈ। ਸੀ. ਸੀ. ਐਸ. ਏ. ਨੇ ਕਿਹਾ ਕਿ ਹਾਲਾਂਕਿ ਐਨ. ਐਸ. ਸੀ. ਦੇ ਪ੍ਰਸਤਾਵ 'ਤੇ ਅਜੇ ਫੈਸਲੇ ਨਹੀਂ ਲਿਆ ਹੈ। ਇਸ ਵਿਚਾਲੇ ਸ਼ੁੱਕਰਵਾਰ ਨੰ ਥਾਈਲੈਂਡ ਵਿਚ ਕੋਰੋਨਾਵਾਇਰਸ ਦੇ 4 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਇਨ੍ਹਾਂ ਵਿਚ ਸਾਰਿਆਂ ਲੋਕ ਭਾਰਤ ਤੋਂ ਪਰਤੇ ਹਨ। ਨਵੇਂ ਮਾਮਲਿਆਂ ਨੂੰ ਮਿਲਾ ਕੇ ਇਥੇ ਕੁਲ ਪ੍ਰਭਾਵਿਤਾਂ ਦੀ ਗਿਣਤੀ 3125 ਹੋ ਗਈ ਹੈ ਜਦਕਿ ਬੀਮਾਰੀ ਨਾਲ ਹੁਣ ਤੱਕ 58 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਪਾਕਿ ਨੇ 7,130 ਅਰਬ ਰੁਪਏ ਦਾ ਬਜਟ ਕੀਤਾ ਪੇਸ਼, ਰੱਖਿਆ ਬਜਟ 4.7 ਫੀਸਦੀ ਵਧਿਆ
NEXT STORY