ਕੁਈਨਜ਼ਲੈਂਡ, (ਏਜੰਸੀ)— ਆਸਟ੍ਰੇਲੀਆ ਦੇ ਸੂਬੇ ਕੁਈਨਜ਼ਲੈਂਡ 'ਚ ਮੌਸਮ ਸਬੰਧੀ ਅਲਰਟ ਜਾਰੀ ਹੈ। ਇੱਥੇ ਮੰਗਲਵਾਰ ਸ਼ਾਮ ਸਮੇਂ 'ਟਰੇਵਰ ਤੂਫਾਨ' ਦੇ ਤੇਜ਼ੀ ਨਾਲ ਆਉਣ ਦਾ ਖਦਸ਼ਾ ਹੈ। ਹਾਲਾਂਕਿ ਸੋਮਵਾਰ ਦੁਪਹਿਰ ਨੂੰ ਵੀ ਇੱਥੇ ਤੇਜ਼ ਹਵਾਵਾਂ ਅਤੇ ਮੀਂਹ ਕਾਰਨ ਜਨ-ਜੀਵਨ ਪ੍ਰਭਾਵਿਤ ਹੋਇਆ। ਮੌਸਮ ਅਧਿਕਾਰੀਆਂ ਨੇ ਕਿਹਾ ਕਿ ਇਹ ਤੂਫਾਨ ਮੰਗਲਵਾਰ ਸ਼ਾਮ ਤਕ ਹੋਰ ਤਾਕਤਵਰ ਹੋ ਕੇ ਕਈ ਇਲਾਕਿਆਂ ਨੂੰ ਪ੍ਰਭਾਵਿਤ ਕਰੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਹਫਤੇ ਪੂਰੇ ਪੂਰਬੀ ਤਟੀ ਇਲਾਕੇ 'ਚ ਮੌਸਮ ਖਰਾਬ ਹੀ ਰਹੇਗਾ। ਪਿਛਲੇ ਕੁਝ ਦਿਨਾਂ ਤੋਂ ਸਿਡਨੀ ਅਤੇ ਬ੍ਰਿਸਬੇਨ 'ਚ ਮੌਸਮ ਖਰਾਬ ਹੈ ਅਤੇ ਕੱਲ ਸਿਡਨੀ 'ਚ ਬਹੁਤ ਤੇਜ਼ ਮੀਂਹ ਕਾਰਨ ਹੜ੍ਹ ਦੀ ਸਥਿਤੀ ਬਣ ਗਈ ਸੀ।

ਸਿਡਨੀ 'ਚ ਸ਼ਨੀਵਾਰ ਅਤੇ ਐਤਵਾਰ ਨੂੰ 118 ਐੱਮ. ਐੱਮ. ਮੀਂਹ ਪਿਆ ਜਦਕਿ ਸਾਲ 2012 ਦੇ ਮਾਰਚ ਮਹੀਨੇ 75 ਐੱਮ.ਐੱਮ. ਮੀਂਹ ਪਿਆ ਸੀ। ਗੋਲਡ ਕੋਸਟ 'ਚ ਸ਼ਾਮ 4.30 ਵਜੇ ਤਕ ਤੇਜ਼ ਮੀਂਹ ਪਿਆ ਅਤੇ ਸੜਕਾਂ ਪਾਣੀ ਨਾਲ ਭਰ ਗਈਆਂ। ਇਸ ਕਾਰਨ ਆਵਾਜਾਈ ਦੌਰਾਨ ਕਾਫੀ ਪ੍ਰੇਸ਼ਾਨੀ ਹੋਈ।

ਅਧਿਕਾਰੀਆਂ ਨੇ ਦੱਸਿਆ ਕਿ ਤੇਜ਼ ਮੀਂਹ ਕਾਰਨ ਲਗਭਗ 6200 ਲੋਕਾਂ ਨੂੰ ਬਿਨਾਂ ਬਿਜਲੀ ਦੇ ਰਹਿਣਾ ਪਿਆ ਅਤੇ ਬੱਤੀ ਠੀਕ ਕਰਨ ਲਈ ਬਿਜਲੀ ਬੋਰਡ ਨੂੰ ਹਜ਼ਾਰਾਂ ਫੋਨ ਆਏ। ਬ੍ਰਿਸਬੇਨ ਦੇ ਸ਼ਹਿਰਾਂ ਨੋਰਥਗੇਟ ਅਤੇ ਟੂਵੋਂਗ 'ਚ ਸਥਿਤੀ ਸਭ ਤੋਂ ਖਰਾਬ ਸੀ। ਸਕੂਲ, ਕਾਲਜਾਂ ਅਤੇ ਦਫਤਰਾਂ 'ਚ ਜਾਣ ਵਾਲੇ ਲੋਕਾਂ ਨੂੰ ਵਧੇਰੇ ਪ੍ਰੇਸ਼ਾਨੀ ਆਈ। ਫਿਲਹਾਲ ਲੋਕਾਂ ਨੂੰ ਆਵਾਜਾਈ ਸਮੇਂ ਵਧੇਰੇ ਧਿਆਨ ਰੱਖਣ ਦੀ ਸਲਾਹ ਦਿੱਤੀ ਗਈ ਹੈ
ਪਾਕਿ 'ਚ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ 'ਕੌਮੀ ਹੀਰੋ' ਐਲਾਨਣ ਦੀ ਮੰਗ
NEXT STORY