ਲੀ ਪ੍ਰਾਗ-ਚੈੱਕ ਗਣਰਾਜ ਦੇ ਰਾਸ਼ਟਰਪਤੀ ਮਿਲੋਸ ਜੇਮਨ ਨੇ ਐਤਵਾਰ ਨੂੰ ਪੀਟਰ ਫਿਆਲਾ ਨੂੰ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਦੇ ਤੌਰ 'ਤੇ ਸਹੁੰ ਦਿਵਾਈ। ਦੇਸ਼ 'ਚ ਸੰਸਦੀ ਚੋਣਾਂ ਪਿਛਲੇ ਮਹੀਨੇ ਦੀ ਸ਼ੁਰੂਆਤ 'ਚ ਹੋਈਆਂ ਸਨ। ਪ੍ਰਾਗ ਦੇ ਪੱਛਮ 'ਚ ਲੈਨੀ ਸਥਿਤੀ ਰਾਸ਼ਟਰਪਤੀ ਭਵਨ 'ਚ ਆਯੋਜਿਤ ਇਕ ਪ੍ਰੋਗਰਾਮ 'ਚ ਜੇਮਨ ਵ੍ਹੀਲਚੇਅਰ 'ਤੇ ਸਨ। ਜੇਮਨ ਨੇ ਫਿਆਲਾ ਦੀ 'ਸਫਲਤਾ' ਦੀ ਕਾਮਨਾ ਕੀਤੀ।
ਇਹ ਵੀ ਪੜ੍ਹੋ : ਏਅਰਟੈੱਲ, ਵੋਡਾ-ਆਈਡੀਆ ਮਗਰੋਂ ਹੁਣ ਜਿਓ ਨੇ ਵੀ ਮਹਿੰਗੇ ਕੀਤੇ ਪਲਾਨ, 1 ਦਸੰਬਰ ਤੋਂ ਲਾਗੂ ਹੋਣਗੀਆਂ ਨਵੀਆਂ ਕੀਮਤਾਂ
ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਜੇਮਨ ਪਿਛਲੇ ਹਫ਼ਤੇ ਕੋਰੋਨਾ ਵਾਇਰਸ ਇਨਫੈਕਟਿਡ ਪਾਏ ਗਏ ਸਨ। ਅਕਤੂਬਰ 'ਚ ਹੋਈਆਂ ਚੋਣਾਂ ਤੋਂ ਬਾਅਦ ਤਿੰਨ ਦਲੀ ਉਦਾਰ-ਰੂੜ੍ਹੀਵਾਦੀ ਗਠਜੋੜ ਨੇ 27.8 ਫੀਸਦੀ ਵੋਟਾਂ ਹਾਸਲ ਕੀਤੀਆਂ ਸਨ। ਇਸ ਗਠਜੋੜ 'ਚ ਸਿਵਿਕ ਡੈਮੋਕ੍ਰੇਟਿਕ ਪਾਰਟੀ, ਕ੍ਰਿਸਚੀਅਨ ਡੈਮੋਕ੍ਰੇਟਸ ਅਤੇ ਟੀ.ਓ.ਪੀ. 09 ਪਾਰਟੀ ਸ਼ਾਮਲ ਹਨ।
ਇਹ ਵੀ ਪੜ੍ਹੋ : ਇਸਲਾਮਿਕ ਸਟੇਟ ਦੇ ਹਮਲੇ 'ਚ ਪੰਜ ਕੁਰਦ ਲੜਾਕਿਆਂ ਦੀ ਮੌਤ, ਚਾਰ ਜ਼ਖਮੀ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਇਸਲਾਮਿਕ ਸਟੇਟ ਦੇ ਹਮਲੇ 'ਚ ਪੰਜ ਕੁਰਦ ਲੜਾਕਿਆਂ ਦੀ ਮੌਤ, ਚਾਰ ਜ਼ਖਮੀ
NEXT STORY