ਇੰਟਰਨੈਸ਼ਨਲ ਡੈਸਕ: ਕੋਰੋਨਾ ਮਹਾਮਾਰੀ ਤੋਂ ਅਜੇ ਪੂਰੀ ਤਰ੍ਹਾਂ ਛੁਟਕਾਰਾ ਵੀ ਨਹੀਂ ਮਿਲਿਆ ਤੇ ਹੁਣ ਦੁਨੀਆ ਭਰ 'ਚ ਇਕ ਹੋਰ ਖ਼ਤਰਨਾਕ ਵਾਇਰਸ ਦਾ ਖ਼ਤਰਾ ਮੰਡਰਾਉਣ ਲੱਗ ਪਿਆ ਹੈ। ਵਿਸ਼ਵ ਸਿਹਤ ਸੰਗਠਨ (WHO) ਨੇ ਇਸ ਵਾਇਰਸ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਹੈ। ਇਕ ਚੇਤਾਵਨੀ ਜਾਰੀ ਕਰਦੇ ਹੋਏ, WHO ਦੇ ਮੁਖੀ ਡਾਕਟਰ ਟੇਡਰੋਸ ਐਡੋਮ ਗੈਬਰੇਅਸਸ ਨੇ ਕਿਹਾ ਕਿ ਦੁਨੀਆ ਨੂੰ ਅਗਲੀ ਮਹਾਮਾਰੀ ਦੇ ਸੰਕਟ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਇਹ ਮਹਾਮਾਰੀ ਕੋਰੋਨਾ ਤੋਂ ਵੀ ਵੱਧ ਖ਼ਤਰਨਾਕ ਹੋ ਸਕਦੀ ਹੈ। ਇਕ ਮੀਡੀਆ ਰਿਪੋਰਟ ਵਿਚ, WHO ਮੁਖੀ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਦੁਨੀਆ ਹੁਣ ਇਕ ਅਜਿਹੇ ਵਾਇਰਸ ਦੇ ਖ਼ਤਰੇ ਵਿਚ ਹੈ ਜੋ ਸ਼ਾਇਦ ਕੋਵਿਡ ਤੋਂ ਵੀ ਵੱਧ ਖ਼ਤਰਨਾਕ ਹੈ।
ਇਹ ਖ਼ਬਰ ਵੀ ਪੜ੍ਹੋ - 'ਆਪ' ਦੀ ਮੁਹਿੰਮ ਨਾਲ ਇਕਜੁੱਟ ਹੋ ਰਹੀ ਵਿਰੋਧੀ ਧਿਰ, ਕੇਂਦਰ ਖ਼ਿਲਾਫ਼ ਲੜਾਈ 'ਚ ਊਧਵ ਠਾਕਰੇ ਵੀ ਕਰਨਗੇ ਹਮਾਇਤ
WHO ਮੁਖੀ ਨੇ ਕਿਹਾ ਕਿ ਕੋਵਿਡ ਕਾਰਨ ਦੁਨੀਆ ਵਿਚ ਤਕਰੀਬਨ 2 ਕਰੋੜ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਟੇਡਰੋਸ ਨੇ ਕਿਹਾ ਕਿ ਕੋਰੋਨਾ ਅਜੇ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ ਹੈ ਅਤੇ ਇਹ ਹੁਣ ਨਵਾਂ ਰੂਪ ਲੈ ਕੇ ਲੋਕਾਂ ਲਈ ਖ਼ਤਰਾ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਕੋਵਿਡ ਸ਼ਾਇਦ ਹੁਣ ਸਿਹਤ ਐਮਰਜੈਂਸੀ ਨਹੀਂ ਹੈ, ਪਰ ਹੁਣ ਸਾਨੂੰ ਅਗਲੀ ਮਹਾਮਾਰੀ ਨੂੰ ਰੋਕਣ ਦੀ ਗੱਲ ਕਰਨੀ ਚਾਹੀਦੀ ਹੈ। WHO ਦੇ ਮੁਖੀ ਨੇ ਕਿਹਾ ਕਿ ਅਗਲੀ ਮਹਾਮਾਰੀ ਸਾਡੀਆਂ ਬਰੂਹਾਂ 'ਤੇ ਬੈਠੀ ਹੈ ਅਤੇ ਕਿਸੇ ਵੀ ਸਮੇਂ ਦਸਤਕ ਦੇ ਸਕਦੀ ਹੈ। ਇਸ ਲਈ ਸਾਨੂੰ ਉਸ ਨੂੰ ਹਰ ਯੋਗ ਤਰੀਕੇ ਨਾਲ ਜਵਾਬ ਦੇਣ ਲਈ ਤਿਆਰ ਰਹਿਣਾ ਚਾਹੀਦਾ ਹੈ।
ਇਹ ਖ਼ਬਰ ਵੀ ਪੜ੍ਹੋ - STF ਨੂੰ ਮਿਲੀ ਵੱਡੀ ਸਫ਼ਲਤਾ, ਪਾਕਿਸਤਾਨ ਤੋਂ ਡਰੋਨ ਰਾਹੀਂ ਨਸ਼ਾ ਤੇ ਹਥਿਆਰ ਮੰਗਵਾਉਣ ਵਾਲਾ ਅਜਨਾਲਾ ਤੋਂ ਗ੍ਰਿਫ਼ਤਾਰ
WHO ਦੇ ਮੁਖੀ ਟੇਡਰੋਸ ਸਵਿਟਜ਼ਰਲੈਂਡ ਦੇ ਜੇਨੇਵਾ ਵਿਚ ਇਕ ਸਿਹਤ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਇੱਥੇ 76ਵੀਂ ਵਿਸ਼ਵ ਸਿਹਤ ਅਸੈਂਬਲੀ ਵਿਚ ਆਪਣੀ ਰਿਪੋਰਟ ਵੀ ਪੇਸ਼ ਕੀਤੀ।ਡਬਲਯੂਐਚਓ ਵੱਲੋਂ ਦੱਸਿਆ ਗਿਆ ਕਿ ਕਈ ਦੇਸ਼ਾਂ ਨੇ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਘੱਟ ਕੀਤੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਆਸਟ੍ਰੇਲੀਆ ਦੌਰੇ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਭਾਰਤ ਲਈ ਰਵਾਨਾ
NEXT STORY