ਲਾਹੌਰ (ਭਾਸ਼ਾ)— ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਅਹਿਮਦੀਆ ਭਾਈਚਾਰੇ ਦੇ 3 ਮੈਂਬਰਾਂ ਨੂੰ ਈਸ਼ਨਿੰਦਾ ਕਰਨ ਦੇ ਦੋਸ਼ ਵਿਚ ਮੌਤ ਦੀ ਸਜ਼ਾ ਸੁਣਾਈ ਗਈ ਹੈ। ਉਨ੍ਹਾਂ 'ਤੇ ਘੱਟ ਗਿਣਤੀ ਭਾਈਚਾਰੇ ਦਾ ਬਾਈਕਾਟ ਦੀ ਮੰਗ ਕਰਨ ਵਾਲੇ ਕਰਨ ਵਾਲੇ ਪੋਸਟਰ ਫਾੜ ਕੇ ਈਸ਼ਨਿੰਦਾ ਕਰਨ ਦਾ ਦੋਸ਼ ਹੈ। ਤਿੰਨੇ ਦੋਸ਼ੀਆਂ ਵਿਚ ਹਰੇਕ 'ਤੇ 200,000 ਰੁਪਏ ਦਾ ਜ਼ੁਰਮਾਨਾ ਵੀ ਲਗਾਇਆ ਗਿਆ ਹੈ। ਜੇ ਇਹ ਦੋਸ਼ੀ ਜ਼ੁਰਮਾਨਾ ਨਹੀਂ ਭਰਦੇ ਤਾਂ ਇਨ੍ਹਾਂ ਨੂੰ 6 ਮਹੀਨੇ ਦੀ ਕੈਦ ਹੋਰ ਕੱਟਣੀ ਪਵੇਗੀ। ਪੰਜਾਬ ਸੂਬੇ ਦੇ ਸ਼ੇਖੁਪੁਰਾ ਜ਼ਿਲ੍ਹੇ ਦੇ ਇਲਾਵਾ ਜ਼ਿਲ੍ਹਾ ਅਤੇ ਸੈਸ਼ਨ ਜੱਜ ਮਿਆਂ ਜਾਵੇਦ ਅਕਰਮ ਨੇ ਵਕੀਲ ਪੱਖ ਵੱਲੋਂ ਸਬੂਤ ਸੌਂਪਣ ਅਤੇ ਮਾਮਲੇ ਵਿਚ ਸਾਰੇ ਗਵਾਹਾਂ ਨੂੰ ਪੇਸ਼ ਕਰਨ ਮਗਰੋਂ ਕੱਲ ਆਪਣਾ ਫੈਸਲਾ ਸੁਣਾਇਆ।
ਤਿੰਨਾਂ ਵਿਰੁੱਧ ਮਈ 2014 ਵਿਚ ਧਾਰਮਿਕ ਪੋਸਟਰ ਫਾੜ ਕੇ ਈਸ਼ਨਿੰਦਾ ਕਰਨ ਦਾ ਮਾਮਲਾ ਦਰਜ ਹੋਇਆ ਸੀ। ਸ਼ਰਕਪੁਰ ਪੁਲਸ ਥਾਣੇ ਦੇ ਅਧਿਕਾਰੀ ਮੁਹੰਮਦ ਅਸ਼ਰ ਮੁਤਾਬਕ ਲੋਕਾਂ ਨੇ ਅਹਿਮਦੀਆ ਭਾਈਚਾਰੇ ਦਾ ਸਮਾਜਿਕ ਬਾਈਕਾਟ ਕਰਨ ਦੀ ਅਪੀਲ ਕਰਨ ਵਾਲੇ ਪੋਸਟਰ ਪਿੰਡ ਵਿਚ ਲਗਾਏ ਸਨ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਪੋਸਟਰਾਂ 'ਤੇ ਧਾਰਮਿਕ ਛੰਦ ਲਿਖੇ ਸਨ। ਪੋਸਟਰਾਂ ਨੂੰ ਹਟਾਉਣ 'ਤੇ 3 ਲੋਕਾਂ ਵਿਰੁੱਧ ਸ਼ਿਕਾਇਤ ਦਰਜ ਕੀਤੀ ਗਈ, ਜਿਸ ਮਗਰੋਂ ਉਨ੍ਹਾਂ ਦੀ ਗ੍ਰਿਫਤਾਰੀ ਹੋਈ। ਦੋਸ਼ੀਆਂ ਨੇ ਅਦਾਲਤ ਸਾਹਮਣੇ ਪੋਸਟਰ ਹਟਾਉਣ ਦੀ ਗੱਲ ਮੰਨ ਲਈ ਪਰ ਉਨ੍ਹਾਂ ਨੇ ਈਸ਼ਨਿੰਦਾ ਕੀਤੇ ਜਾਣ ਤੋਂ ਇਨਕਾਰ ਕੀਤਾ। ਉਨ੍ਹਾਂ ਦੇ ਵਕੀਲ ਉੱਚ ਅਦਾਲਤ ਵਿਚ ਫੈਸਲੇ ਨੂੰ ਚੁਣੌਤੀ ਦੇਣਗੇ।
ਪ੍ਰਧਾਨ ਮੰਤਰੀ ਅਹੁਦੇ ਤੋਂ ਅਯੋਗ ਕਰਾਰ ਦਿੱਤੇ ਗਏ ਨਵਾਜ਼ ਸ਼ਰੀਫ ਦੇ ਦਾਮਾਦ ਮੁਹੰਮਦ ਸਫਦਰ ਨੇ ਕੱਲ ਅਹਿਮਦੀਆ ਭਾਈਚਾਰੇ ਦੀ ਸਖਤ ਨਿੰਦਾ ਕਰਦੇ ਹੋਏ ਸਰਕਾਰ ਅਤੇ ਮਿਲਟਰੀ ਸੇਵਾ ਤੋਂ ਉਨ੍ਹਾਂ ਨੂੰ ਬਾਹਰ ਕਰਨ ਦੀ ਮੰਗ ਕੀਤੀ ਸੀ। ਅਹਿਮਦੀਆ ਭਾਈਚਾਰੇ ਨੂੰ ਸਾਲ 1974 ਵਿਚ ਉਸ ਸਮੇਂ ਦੇ ਪ੍ਰਧਾਨ ਮੰਤਰੀ ਜ਼ੁਲਫੀਕਾਰ ਅਲੀ ਭੁੱਟੋ ਦੇ ਕਾਰਜਕਾਲ ਦੌਰਾਨ ਇਕ ਸੰਵਿਧਾਨ ਦੇ ਮਾਧਿਅਮ ਨਾਲ ਪਾਕਿਸਤਾਨ ਵਿਚ ਗੈਰ ਮੁਸਲਿਮ ਐਲਾਨ ਕਰ ਦਿੱਤਾ ਗਿਆ ਸੀ।
ਸੀਰੀਆਈ ਫੌਜ ਦਾ ਅਲ-ਮਯਦਿਨ 'ਤੇ ਕਬਜ਼ਾ
NEXT STORY