ਅਰੈਸੋ (ਕੈਂਥ) ਇਨਸਾਨ ਵਿਦੇਸ਼ਾਂ ਵਿੱਚ ਆਪਣੀ ਜ਼ਿੰਦਗੀ ਦੇ ਪੱਧਰ ਨੂੰ ਸੁਧਾਰਨ ਅਤੇ ਬਿਹਤਰ ਭਵਿੱਖ ਦੀ ਆਸ ਵਿੱਚ ਆਉਂਦਾ ਹੈ ਅਤੇ ਇੱਥੋਂ ਦਾ ਹੀ ਹੋ ਕੇ ਰਹਿ ਜਾਂਦਾ ਹੈ। ਇਟਲੀ ਦੇ ਤੇਰੋਨਤੋਲਾ,ਅਰੈਸੋ ਵਿਖੇ 44 ਸਾਲਾ ਪੰਜਾਬੀ-ਭਾਰਤੀ ਪਿ੍ਤਪਾਲ ਸਿੰਘ ਰੌਕੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਮ੍ਰਿਤਕ ਦੇ ਚਾਚਾ ਸੁਰਜੀਤ ਸਿੰਘ ਅਤੇ ਕਰਨੈਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਿਤਪਾਲ ਸਿੰਘ ਪਿਛਲੇ ਤਕਰੀਬਨ 24 ਸਾਲਾਂ ਤੋਂ ਇਟਲੀ ਵਿਖੇ ਪਰਿਵਾਰ ਸਮੇਤ ਰਹਿ ਰਿਹਾ ਸੀ ਅਤੇ ਪੇਸ਼ੇ ਵਜੋਂ ਟਰੱਕ ਡਰਾਈਵਰ ਸੀ। ਪ੍ਰਿਤਪਾਲ ਸਿੰਘ ਬਹੁਤ ਹੀ ਮਿਹਨਤੀ ਅਤੇ ਮਿਲਣਸਾਰ ਇਨਸਾਨ ਸੀ।
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ 'ਚ ਸਟੂਡੈਂਟ ਵੀਜ਼ਾ ਧੋਖਾਧੜੀ ਨੂੰ ਲੈ ਕੇ ਆਡੀਟਰ ਜਨਰਲ ਨੇ ਸੰਸਦ 'ਚ ਖੋਲ੍ਹੀ ਪੋਲ
ਬੀਤੇ 27 ਮਾਰਚ ਨੂੰ ਅਚਾਨਕ ਉਸਨੂੰ ਸਰੀਰਕ ਤਕਲੀਫ ਮਹਿਸੂਸ ਹੋਈ। ਜਿਸ ਕਾਰਨ ਉਸਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ। ਜਿੱਥੇ ਦਿਲ ਦਾ ਦੌਰਾ ਪੈਣ ਕਾਰਨ ਉਸਦੀ ਮੌਤ ਹੋ ਗਈ। ਉਹਨਾਂ ਦੀਆਂ ਅੰਤਿਮ ਰਸਮਾਂ 3 ਅਪ੍ਰੈਲ ਨੂੰ ਅਰੈਸੋ ਵਿਖੇ ਹੋਣਗੀਆਂ। ਪ੍ਰਿਤਪਾਲ ਸਿੰਘ ਪੰਜਾਬ ਤੋਂ ਜਲੰਧਰ, ਬਸਤੀ ਮਿੱਠੂ ਨਾਲ ਸਬੰਧਤ ਸਨ। ਜਿੱਥੇ ਉਹਨਾਂ ਦੀ ਅੰਤਿਮ ਅਰਦਾਸ ਹੋਵੇਗੀ। ਆਪਣੇ ਪਿੱਛੇ ਉਹ ਪਤਨੀ ਅਮਰਜੀਤ ਕੌਰ ਅਤੇ ਬੇਟੀ ਗਲੋਰੀਆ ਸਿੰਘ ਤੋਂ ਇਲਾਵਾਂ ਰਿਸ਼ਤੇਦਾਰਾਂ ਅਤੇ ਸਕੇ ਸਬੰਧੀਆਂ ਨੂੰ ਰੋਦੇ ਕੁਰਲਾਉਂਦਿਆਂ ਛੱਡ ਗਏ ਹਨ। ਅਚਾਨਕ ਵਾਪਰੀ ਇਸ ਦੁਖਦਾਈ ਘਟਨਾ ਕਾਰਨ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਇਜ਼ਰਾਈਲ ਦੀ ਤੇਲ ਰਿਫਾਈਨਰੀ 'ਤੇ ਹਮਲਾ ! ਟੈਂਕਰ 'ਚੋਂ ਉੱਠੀਆਂ ਅੱਗ ਦੀਆਂ ਲਪਟਾਂ
NEXT STORY