ਵੈਨਕੂਵਰ (ਮਲਕੀਤ ਸਿੰਘ) – ਐਨ.ਬੀ.ਏ. ਦੀ ਟੀਮ ਮੈਮਫਿਸ ਗ੍ਰਿਜ਼ਲੀਜ਼ ਦੇ ਖਿਡਾਰੀ ਬ੍ਰੈਂਡਨ ਕਲਾਰਕ ਦੀ 29 ਸਾਲ ਦੀ ਉਮਰ ਵਿੱਚ ਮੌਤ ਹੋ ਜਾਣ ਨਾਲ ਬਾਸਕਟਬਾਲ ਜਗਤ ਵਿੱਚ ਡੂੰਘਾ ਸੋਗ ਪਾਇਆ ਜਾ ਰਿਹਾ ਹੈ। ਰਿਪੋਰਟਾਂ ਮੁਤਾਬਕ ਉਸਦਾ ਦਿਹਾਂਤ ਗੁਆਂਢੀ ਮੁਲਕ ਅਮਰੀਕਾ ਦੇ ਸੈਨ ਫਰਨਾਂਡੋ ਵੈਲੀ ਖੇਤਰ ਵਿੱਚ ਹੋਇਆ।
ਜਾਣਕਾਰੀ ਅਨੁਸਾਰ ਬ੍ਰੈਂਡਨ ਕਲਾਰਕ ਦੀ ਮੌਤ ਦੀ ਪੁਸ਼ਟੀ ਉਸਦੀ ਏਜੰਸੀ ਅਤੇ ਮੈਮਫਿਸ ਗ੍ਰਿਜ਼ਲੀਜ਼ ਟੀਮ ਵੱਲੋਂ ਕੀਤੀ ਗਈ ਹੈ। ਹਾਲਾਂਕਿ ਮੌਤ ਦੇ ਕਾਰਨਾਂ ਬਾਰੇ ਤੁਰੰਤ ਕੋਈ ਵਿਸਥਾਰ ਜਾਰੀ ਨਹੀਂ ਕੀਤਾ ਗਿਆ।
ਵੈਨਕੂਵਰ ਜਨਮੇ ਬ੍ਰੈਂਡਨ ਕਲਾਰਕ ਨੇ ਆਪਣੀ ਖੇਡ ਕਾਬਲੀਅਤ ਦੇ ਸਦਕਾ ਐਨ.ਬੀ.ਏ. ਵਿੱਚ ਖਾਸ ਪਛਾਣ ਬਣਾਈ ਸੀ। ਉਹ ਮੈਮਫਿਸ ਗ੍ਰਿਜ਼ਲੀਜ਼ ਲਈ ਇੱਕ ਮਹੱਤਵਪੂਰਨ ਖਿਡਾਰੀ ਮੰਨਿਆ ਜਾਂਦਾ ਸੀ ਅਤੇ ਆਪਣੇ ਜੋਸ਼ੀਲੇ ਪ੍ਰਦਰਸ਼ਨ ਕਾਰਨ ਪ੍ਰਸ਼ੰਸਕਾਂ ਵਿੱਚ ਕਾਫੀ ਲੋਕਪ੍ਰਿਯ ਸੀ।
ਖੇਡ ਜਗਤ ਨਾਲ ਜੁੜੀਆਂ ਕਈ ਹਸਤੀਆਂ ਅਤੇ ਪ੍ਰਸ਼ੰਸਕਾਂ ਵੱਲੋਂ ਉਸਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।
ਚੀਨ ਉਤਰਦੇ ਸਾਰ ਟਰੰਪ ਦੀ ਬੇਇੱਜ਼ਤੀ! ਏਅਰਪੋਰਟ 'ਤੇ ਸਵਾਗਤ ਲਈ ਨਹੀਂ ਆਏ ਰਾਸ਼ਟਰਪਤੀ ਜਿਨਪਿੰਗ
NEXT STORY