ਰਿਆਦ (ਯੂ. ਐੱਨ. ਆਈ.) : ਸਾਊਦੀ ਅਰਬ ’ਚ ਵੱਖ-ਵੱਖ ਅਪਰਾਧਾਂ ਦੇ 2 ਦੋਸ਼ੀ ਵਿਅਕਤੀਆਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਹੈ। ਸਥਾਨਕ ਮੀਡੀਆ ਨੇ ਇਹ ਰਿਪੋਟਰ ਦਿੱਤੀ ਹੈ। ਅਖ਼ਬਾਰ ‘ਡਾਨ’ ਦੀ ਪ੍ਰਕਾਸ਼ਿਤ ਰਿਪੋਟਰ ਅਨੁਸਾਰ ਆਧਿਕਾਰਕ ਸਾਊਦੀ ਪ੍ਰੈੱਸ ਏਜੰਸੀ (ਐੱਸ. ਪੀ. ਏ.) ਨੇ ਸ਼ਨੀਵਾਰ ਨੂੰ ਦੱਸਿਆ ਕਿ ਇਨ੍ਹਾਂ ’ਚੋਂ ਇਕ ਵਿਅਕਤੀ ਇਕ ਤੇਲ ਸੰਸਥਾ ਨੂੰ ਉਡਾਉਣ ਦੀ ਕੋਸ਼ਿਸ਼ ਦਾ ਦੋਸ਼ੀ ਹੈ, ਜਦਕਿ ਦੂਜਾ ਵਿਅਕਤੀ ਨਾਬਾਲਿਗਾ ਨਾਲ ਜਬਰਨ ਸਰੀਰਕ ਸਬੰਧ ਬਣਾਉਣ ਦਾ ਦੋਸ਼ੀ ਪਾਇਆ ਗਿਆ ਸੀ।
ਇਹ ਵੀ ਪੜ੍ਹੋ : ਵਿਜੀਲੈਂਸ ਦੀ ਵੱਡੀ ਕਾਰਵਾਈ, ਰਿਸ਼ਵਤ ਲੈਂਦਾ ਏ. ਐੱਸ. ਆਈ. ਰੰਗੇ ਹੱਥੀਂ ਕਾਬੂ
ਮੀਡੀਆ ਰਿਪੋਟਰ ਅਨੁਸਾਰ ਇਸ ਸਾਲ ਮੌਤ ਦੀ ਸਜ਼ਾ ਦਾ ਇਹ ਪਹਿਲਾ ਮਾਮਲਾ ਹੈ। ਪਿਛਲੇ ਸਾਲ 147 ਲੋਕਾਂ ਨੂੰ ਫਾਂਸੀ ਦਿੱਤੀ ਸੀ, ਜੋ ਕਿ ਸਾਲ 2021 ਦੇ 69 ਦੇ ਅੰਕੜੇ ਦੇ ਦੁੱਗਣੇ ਤੋਂ ਜ਼ਿਆਦਾ ਹਨ। ਪਿਛਲੇ ਸਾਲ ਦੀ ਗਿਣਤੀ ’ਚ ਮਾਰਚ 2022 ’ਚ ਇਕੋ ਦਿਨ ਸਬੰਧਤ ਅਪਰਾਧਾਂ ਲਈ 81 ਲੋਕਾਂ ਨੂੰ ਮੌਤ ਦੀ ਸਜ਼ਾ ਦੇਣਾ ਸ਼ਾਮਲ ਸੀ। ਸਥਾਨਕ ਮੀਡੀਆ ਨੇ ਗ੍ਰਹਿ ਵਿਭਾਗ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸ਼ਨੀਵਾਰ ਨੂੰ ਦਿੱਤੀ ਗਈ ਮੌਤ ਦੀ ਸਜ਼ਾ ਸਰਕਾਰ ਦੀ ‘ਸੁਰੱਖਿਆ ਅਤੇ ਨਿਆਂ ਪ੍ਰਾਪਤ ਕਰਨ ਦੀ ਬੇਸਬਰੀ’ ਨੀਤੀ ਨੂੰ ਪ੍ਰਦਰਸ਼ਿਤ ਕਰਦੀ ਹੈ ਅਤੇ ਹੋਰ ਮੁਲਜ਼ਮਾਂ ਲਈ ਚਿਤਾਵਨੀ ਹੈ।
ਅਜਬ-ਗਜ਼ਬ : ਪ੍ਰੋਸਟੇਟ ਕੈਂਸਰ ਦੇ ਇਲਾਜ ਤੋਂ ਬਾਅਦ ਅਮਰੀਕੀ ਵਿਅਕਤੀ ਬੋਲਣ ਲੱਗਾ ਆਇਰਿਸ਼
NEXT STORY