ਅਦੀਸ ਅਬਾਬਾ : ਦੱਖਣੀ ਇਥੋਪੀਆ ਵਿਚ ਸੋਮਵਾਰ ਨੂੰ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 229 ਹੋ ਗਈ ਹੈ। ਗੋਫਾ ਜ਼ੋਨ ਸਰਕਾਰ ਦੇ ਸੰਚਾਰ ਮਾਮਲਿਆਂ ਦੇ ਵਿਭਾਗ ਵੱਲੋਂ ਜਾਰੀ ਬਿਆਨ ਮੁਤਾਬਕ ਮਰਨ ਵਾਲਿਆਂ ਵਿੱਚ 148 ਪੁਰਸ਼ ਅਤੇ 81 ਔਰਤਾਂ ਸ਼ਾਮਲ ਹਨ। ਇਥੋਪੀਅਨ ਰੈੱਡ ਕਰਾਸ ਐਸੋਸੀਏਸ਼ਨ ਅਤੇ ਨੇੜਲੇ ਖੇਤਰਾਂ ਦੇ ਪੇਸ਼ੇਵਰ ਬਚਾਅ ਕਰਮਚਾਰੀ ਪੀੜਤਾਂ ਨੂੰ ਬਚਾਉਣ ਅਤੇ ਸਹਾਇਤਾ ਕਰਨ ਲਈ ਕੰਮ ਕਰ ਰਹੇ ਹਨ।
ਦੱਸ ਦੇਈਏ ਕਿ ਭਾਰੀ ਮੀਂਹ ਤੋਂ ਬਾਅਦ ਐਤਵਾਰ ਰਾਤ ਨੂੰ ਦੱਖਣੀ ਇਥੋਪੀਆ ਦੇ ਖੇਤਰੀ ਰਾਜ ਗੋਫਾ ਖੇਤਰ ਵਿੱਚ ਜ਼ਮੀਨ ਖਿਸਕਣ ਕਾਰਨ ਲੋਕ ਮਿੱਟੀ ਹੇਠਾਂ ਦੱਬ ਗਏ, ਫਿਰ ਸੋਮਵਾਰ ਸਵੇਰੇ ਮਦਦ ਲਈ ਇਕੱਠੇ ਹੋਏ ਹੋਰ ਲੋਕ ਵੀ ਇੱਕ ਹੋਰ ਢਿੱਗਾਂ ਦੀ ਲਪੇਟ ਵਿੱਚ ਆ ਗਏ। ਗੋਫਾ ਦੀ ਰਾਸ਼ਟਰੀ ਆਪਦਾ ਪ੍ਰਕਿਰਿਆ ਏਜੰਸੀ ਦੇ ਮੁਖੀ ਮਾਰਕੋਸ ਮੇਲੇਸੇ ਨੇ ਰਾਇਟਰਜ਼ ਨੂੰ ਫੋਨ 'ਤੇ ਦੱਸਿਆ ਕਿ ਮੈਨੂੰ ਨਹੀਂ ਪਤਾ ਕਿ ਇਹ ਕਦੋਂ ਰੁਕੇਗਾ। ਅਸੀਂ ਅਜੇ ਵੀ ਲਾਸ਼ਾਂ ਨੂੰ ਬਾਹਰ ਕੱਢ ਰਹੇ ਹਾਂ। ਅਸੀਂ ਅਜੇ ਵੀ ਖੁਦਾਈ ਕਰ ਰਹੇ ਹਾਂ।
ਪ੍ਰਧਾਨ ਮੰਤਰੀ ਅਬੀ ਅਹਿਮਦ ਨੇ ਕਿਹਾ ਕਿ ਉਹ ਭਿਆਨਕ ਜਾਨੀ ਨੁਕਸਾਨ ਤੋਂ ਬਹੁਤ ਦੁਖੀ ਹਨ ਅਤੇ ਤਬਾਹੀ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਸੰਘੀ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ।
ਮਰੀਅਮ ਨੇ ਲਾਏ ਇਮਰਾਨ 'ਤੇ ਗੰਭੀਰ ਇਲਜ਼ਾਮ, ਕਿਹਾ- 'ਅੱਤਵਾਦੀ ਸਿਖਲਾਈ ਕੇਂਦਰ' ਵਜੋਂ ਵਰਤੀ ਰਿਹਾਇਸ਼
NEXT STORY