ਸਾਰਾਜੇਵੋ/ਬੋਸਨੀਆ (ਏਜੰਸੀ)- ਬੋਸਨੀਆ ਦੇ ਇੱਕ ਨਰਸਿੰਗ ਹੋਮ ਵਿੱਚ ਇਸ ਹਫ਼ਤੇ ਅੱਗ ਲੱਗਣ ਕਾਰਨ ਝੁਲਸੇ 2 ਹੋਰ ਲੋਕਾਂ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਜਾਣ ਕਾਰਨ ਇਸ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ 13 ਹੋ ਗਈ ਹੈ। ਡਾਕਟਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਡਾਕਟਰਾਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਲਾਜ ਦੌਰਾਨ ਹਸਪਤਾਲ ਵਿੱਚ 2 ਹੋਰ ਲੋਕਾਂ ਦੀ ਮੌਤ ਹੋ ਗਈ।
ਦੱਸ ਦੇਈਏ ਕਿ ਉੱਤਰ-ਪੂਰਬੀ ਸ਼ਹਿਰ ਤੁਜ਼ਲਾ ਵਿੱਚ ਮੰਗਲਵਾਰ ਸ਼ਾਮ ਨੂੰ ਇੱਕ ਇਮਾਰਤ ਦੀ 7ਵੀਂ ਮੰਜ਼ਿਲ 'ਤੇ ਅੱਗ ਲੱਗਣ ਕਾਰਨ ਧੂੰਏਂ ਵਿਚ ਸਾਹ ਘੁੱਟਣ 11 ਲੋਕਾਂ ਦੀ ਮੌਤ ਪਹਿਲਾਂ ਹਈ ਹੋ ਗਈ ਸੀ। ਤੁਜ਼ਲਾ ਹਸਪਤਾਲ ਦੇ ਡਾਕਟਰਾਂ ਨੇ ਕਿਹਾ ਕਿ 13 ਲੋਕ ਅਜੇ ਵੀ ਹਸਪਤਾਲ ਵਿੱਚ ਭਰਤੀ ਹਨ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ।
ਇੰਡੋਨੇਸ਼ੀਆ 'ਚ ਹਾਈ ਸਕੂਲ ਮਸਜਿਦ 'ਚ ਕਈ ਧਮਾਕੇ, ਵਿਦਿਆਰਥੀਆਂ ਸਣੇ 54 ਲੋਕ ਜ਼ਖਮੀ
NEXT STORY