ਮੈਲਬੌਰਨ (ਬਿਊਰੋ): ਗਲੋਬਲ ਪੱਧਰ 'ਤੇ ਜਾਰੀ ਕੋਰੋਨਾ ਦੇ ਕਹਿਰ ਵਿਚਕਾਰ ਆਸਟ੍ਰੇਲੀਆ ਤੋਂ ਰਾਹਤ ਦੀ ਖ਼ਬਰ ਹੈ। ਬੀਤੇ ਦਿਨੀਂ ਆਸਟ੍ਰੇਲੀਆ ਵਿਚ ਵੀ ਇਨਫੈਕਸ਼ਨ ਦੇ ਮਾਮਲਿਆਂ ਵਿਚ ਤੇਜ਼ੀ ਦੇਖੀ ਗਈ ਸੀ। ਭਾਵੇਂਕਿ ਤਾਜ਼ਾ ਰਿਪੋਰਟਾਂ ਮੁਤਾਬਕ ਦੇਸ਼ ਦੇ ਦੋ ਸਭ ਤੋਂ ਵੱਡੇ ਰਾਜਾਂ ਵਿਚ ਇਨਫੈਕਸ਼ਨ ਵਿਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ। ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਵਿਚ ਇਕ ਦਿਨ ਪਹਿਲਾਂ ਦੇ ਮੁਕਾਬਲੇ ਘੱਟ ਮਾਮਲੇ ਸਾਹਮਣੇ ਆਏ ਹਨ।ਨਿਊ ਸਾਊਥ ਵੇਲਜ਼ ਵਿਚ 105 ਨਵੇਂ ਮਾਮਲੇ ਅਤੇ ਇਕ ਮੌਤ ਦਰਜ ਕੀਤੀ ਗਈ ਜਦਕਿ ਵਿਕਟੋਰੀਆ ਵਿਚ 16 ਨਵੇਂ ਮਾਮਲੇ ਦਰਜ ਕੀਤੇ ਗਏ।
ਇੱਥੇ ਦੱਸ ਦਈਏ ਕਿ ਨਿਊ ਸਾਊਥ ਵੇਲਜ਼ ਦੀ ਰਾਜਧਾਨੀ ਸਿਡਨੀ ਵਿਚ ਕੋਰੋਨਾ ਇਨਫੈਕਸ਼ਨ ਦੇ ਕਾਫੀ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ ਜਿਸ ਨੂੰ ਦੇਖਦੇ ਹੋਏ ਇੱਥੇ ਸ਼ਨੀਵਾਰ ਤੋਂ ਪਾਬੰਦੀਆਂ ਸਖ਼ਤ ਕਰ ਦਿੱਤੀਆਂ ਗਈਆਂ ਸਨ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਆਸਟ੍ਰੇਲੀਆ ਵਿਚ ਹੁਣ ਤੱਕ ਦੀ ਸਭ ਤੋਂ ਵੱਡੀ ਤਾਲਾਬੰਦੀ ਲਗਾਈ ਗਈ ਹੈ ਜੋ 26 ਜੂਨ ਤੋਂ 30 ਜੁਲਾਈ ਤੱਕ ਲਈ ਨਿਰਧਾਰਤ ਕੀਤੀ ਗਈ ਹੈ। ਜਿਸ ਦੇ ਤਹਿਤ ਸਿਡਨੀ ਸ਼ਹਿਰ ਦੀਆਂ ਉਸਾਰੀ ਅਧੀਨ ਇਮਾਰਤਾਂ ਨੂੰ ਬੰਦ ਕਰਨ ਦਾ ਆਦੇਸ਼ ਦਿੱਤਾ ਗਿਆ ਹੈ।ਆਸਟ੍ਰੇਲੀਆ ਵਿਚ ਹੁਣ ਤੱਕ ਕੋਰੋਨਾ ਇਨਫੈਕਸ਼ਨ ਦੇ 31,899 ਮਾਮਲੇ ਸਾਹਮਣੇ ਆਏ ਹਨ ਜਦਕਿ 914 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਪੜ੍ਹੋ ਇਹ ਅਹਿਮ ਖਬਰ- UAE ਨੇ ਭਾਰਤ ਸਮੇਤ ਪਾਕਿ ਤੇ ਬੰਗਲਾਦੇਸ਼ ਲਈ 31 ਜੁਲਾਈ ਤੱਕ ਵਧਾਈ ਪਾਬੰਦੀ ਮਿਆਦ
ਬ੍ਰਿਟੇਨ ਵਿਚ ਨਵੇਂ ਮਾਮਲੇ ਦਰਜ
ਸ਼ਨੀਵਾਰ ਨੂੰ ਜਾਰੀ ਅਧਿਕਾਰਤ ਅੰਕੜਿਆਂ ਮੁਤਾਬਕ ਬ੍ਰਿਟੇਨ ਵਿਚ 24 ਘੰਟਿਆਂ ਵਿਚ ਇਨਫੈਕਸ਼ਨ ਦੇ 54,674 ਨਵੇਂ ਮਾਮਲੇ ਦਰਜ ਕੀਤੇ ਗਏ। ਇਸ ਮਗਰੋਂ ਦੇਸ ਵਿਚ ਇਨਫੈਕਸ਼ਨ ਦੀ ਦਰ ਦੀ ਕੁੱਲ ਗਿਣਤੀ 6,386,340 ਹੋ ਗਈ ਹੈ। ਦੇਸ਼ ਵਿਚ ਇਨਫੈਕਸ਼ਨ ਨਾਲ 41 ਲੋਕਾਂ ਦੀ ਮੌਤ ਵੀ ਦਰਜ ਕੀਤੀ ਗਈ ਹੈ ਜਿਸ ਮਗਰੋਂ ਮੌਤਾਂ ਦੀ ਕੁੱਲ ਗਿਣਤੀ 128,683 ਹੋ ਗਈ ਹੈ। ਬ੍ਰਿਟਿਸ਼ ਸਿਹਤ ਸਕੱਤਰ ਸਾਜਿਦ ਜਾਵਿਦ ਨੇ ਸ਼ਨੀਵਾਰ ਨੂੰ ਆਪਣਾ ਕੋਵਿਡ-19 ਟੈਸਟ ਕਰਵਾਇਆ, ਜਿਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਦੁਨੀਆ ਭਰ ਦੇ ਕਈ ਦੇਸ਼ਾਂ ਵਿਚ ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ ਵਿਚ ਵਾਧੇ ਦੇ ਬਾਅਦ ਪਾਬੰਦੀਆਂ ਮੁੜ ਲਗਾ ਦਿੱਤੀਆਂ ਗਈਆਂ ਹਨ।
ਅਮਰੀਕਾ : ਗੋਲੀਬਾਰੀ 'ਚ ਬੱਚੀ ਦੀ ਮੌਤ, 5 ਲੋਕ ਜ਼ਖਮੀ
NEXT STORY