ਬਰਮਿੰਘਮ (ਸੰਜੀਵ ਭਨੋਟ ਬਰਮਿੰਘਮ)- ਜਿੱਥੇ ਸਾਰੀ ਦੁਨੀਆਂ 'ਚ ਸਿੱਖ ਪੰਥ ਦੇ ਪਹਿਲੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮਨਾਇਆ ਜਾ ਰਿਹਾ। ਉਸੇ ਤਰ੍ਹਾਂ ਅੱਜ ਬਰਮਿੰਘਮ ਦੇ ਸ਼ਹਿਰ ਸਮੈਦਿਕ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਨਗਰ ਕੀਰਤਨ ਕੱਢਿਆ ਗਿਆ। ਵੈਸਟ ਬ੍ਰੋਮਵਿਚ ਦੇ ਗੁਰੂ ਘਰ ਗੁਰੂ ਹਰਿ ਰਾਇ ਸਾਹਿਬ ਤੋਂ ਸ਼ੁਰੂ ਹੋਕੇ ਓਲ੍ਡਬਰੀ ਗੁਰੂ ਘਰ ਤੋਂ ਹੁੰਦੇ ਹੋਏ ਸਮੈਦਿਕ ਬਾਬਾ ਸੰਗ ਗੁਰੂ ਘਰ ਤੋਂ ਹੁੰਦੇ ਹੋਏ ਆਪਣੇ ਆਖਰੀ ਪੜਾਅ ਗੁਰੂ ਨਾਨਕ ਗੁਰੂਦਵਾਰਾ ਹਾਈ ਸਟਰੀਟ ਸਮੈਦਿਕ ਵਿਖੇ ਪਹੁੰਚਿਆ। ਨਗਰ ਕੀਰਤਨ 'ਚ ਸੰਗਤਾਂ ਦਾ ਰਿਕਾਰਡ ਤੋੜ ਇੱਕਠ ਸੀ। ਜ਼ਿਕਰਯੋਗ ਹੈ ਬੀਤੇ ਦਿਨ ਕਾਫੀ ਬਰਫਬਾਰੀ ਹੋਈ ਸੀ ਤੇ ਠੰਡ ਵੀ ਪੂਰੇ ਜ਼ੋਰਾਂ ਤੇ ਸੀ ਤੇ ਅੱਜ ਵੀ ਤਾਪਮਾਨ ਡਿਗਿਆ ਹੋਇਆ ਤੇ ਰੁਕ-ਰੁਕ ਕੇ ਬਰਫਬਾਰੀ ਹੋ ਰਹੀ ਸੀ। ਇਸਦੇ ਬਾਵਜੂਦ ਵੀ ਸੰਗਤਾਂ 'ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਸੰਗਤਾਂ ਵੱਲੋਂ ਥਾਂ-ਥਾਂ ਅਤੇ ਵੱਖ-ਵੱਖ ਖਾਣ ਪੀਣ ਵਾਲੇ ਪਦਾਰਥਾਂ ਦੇ ਲੰਗਰ ਲਗਾਏ ਗਏ ਸਨ। ਪੰਜ ਪਿਆਰਿਆਂ ਵੱਲੋਂ ਨਗਰ ਕੀਰਤਨ ਦੀ ਅਗਵਾਈ ਕੀਤੀ ਗਈ।
ਇਹ ਖਬਰ ਪੜ੍ਹੋ- BAN v PAK : ਸ਼ਾਹੀਨ ਦਾ ਕਹਿਰ, ਪਾਕਿ ਨੂੰ ਜਿੱਤ ਲਈ 93 ਦੌੜਾਂ ਦੀ ਜ਼ਰੂਰਤ
ਛੋਟੇ ਬੱਚਿਆਂ ਤੇ ਬਜ਼ੁਰਗਾਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਸੀ। ਸੈਂਡਵੇਲ ਕੌਂਸਲ ਵਲੋਂ ਨਗਰ ਕੀਰਤਨ ਲਈ ਪੂਰਾ ਰੂਟ ਤਿਆਰ ਕੀਤਾ ਹੋਇਆ ਸੀ। ਬਹੁਤ ਸਾਰੇ ਰਾਸਤੇ ਬੰਦ ਕੀਤੇ ਹੋਏ ਸਨ ਜਿਨ੍ਹਾਂ ਦੀ ਜਾਣਕਾਰੀ ਤਕਰੀਬਨ ਇੱਕ ਮਹੀਨੇ ਤੋਂ ਰਾਹਾਂ ਤੇ ਬੋਰਡ ਲਗਾ ਕੇ ਦਿੱਤੀ ਹੋਈ ਸੀ। ਲੋਕਲ ਪੁਲਸ ਅਤੇ ਪ੍ਰਾਈਵੇਟ ਗਾਰਡਾਂ ਵਲੋਂ ਟਰੈਫਿਕ ਨੂੰ ਕੰਟਰੋਲ ਕੀਤਾ ਗਿਆ। ਸਿੱਖ ਸੰਗਤਾਂ ਨੇ ਸਾਰੇ ਰਸਤੇ ਜੈਕਾਰਿਆਂ ਨਾਲ ਚੜ੍ਹਦੀ ਕਲਾ ਵਾਲਾ ਮਾਹੌਲ ਬਣਾ ਕੇ ਰੱਖੀ ਰੱਖਿਆ।
ਇਹ ਖਬਰ ਪੜ੍ਹੋ- ਪੁਰਤਗਾਲ 'ਚ 13 ਫੁੱਟਬਾਲ ਖਿਡਾਰੀ ਕੋਰੋਨਾ ਦੇ ਓਮਿਕਰੋਨ ਵੇਰੀਐਂਟ ਪਾਜ਼ੇਟਿਵ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਟਵਿੱਟਰ ਦੇ CEO ਜੈਕ ਡਾਰਸੀ ਨੇ ਦਿੱਤਾ ਅਸਤੀਫ਼ਾ, ਪਰਾਗ ਅਗਰਵਾਲ ਸੰਭਾਲਣਗੇ ਕਮਾਨ
NEXT STORY