ਸਿਡਨੀ/ਕੈਨਬਰਾ (ਸਨੀ ਚਾਂਦਪੁਰੀ):- ਭਾਰਤੀ ਜਿੱਥੇ ਵੀ ਗਏ ਹਨ ਉੱਥੇ ਹੀ ਉਹਨਾਂ ਆਪਣੀ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ। ਇਸੇ ਤਰ੍ਹਾਂ ਭਾਰਤੀ ਮੂਲ ਦੇ ਦੀਪਕ ਰਾਜ ਗੁਪਤਾ ਜੋ ਕੇ ਲੰਮੇ ਸਮੇਂ ਤੋ ਆਸਟ੍ਰੇਲੀਆ ਦੇ ਪੱਕੇ ਤੌਰ 'ਤੇ ਵਸਨੀਕ ਹਨ, ਨੇ ਆਸਟ੍ਰੇਲੀਆ ਵਿੱਚ ਆਪਣੀ ਜਨਮ ਭੂਮੀ ਅਤੇ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ। ਦੀਪਕ ਰਾਜ ਗੁਪਤਾ ਨੂੰ ਉਹਨਾਂ ਦੀਆਂ ਸੇਵਾਵਾਂ ਕਰਕੇ ਆਸਟ੍ਰੇਲੀਆ ਵਿੱਚ 'ਮੈਡਲ ਆਫ ਦਿ ਆਰਡਰ ਆਫ ਆਸਟ੍ਰੇਲੀਆ' ਨਾਲ ਸਨਮਾਨਿਤ ਕੀਤਾ ਗਿਆ, ਜੋ ਕੇ ਸਮੁੱਚੇ ਭਾਰਤੀ ਭਾਈਚਾਰੇ ਲਈ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ।

ਦੀਪਕ ਰਾਜ ਗੁਪਤਾ ਨੂੰ ਕੈਨਬਰਾ ਵਿੱਚ ਕਮਿਊਨਿਟੀ ਦੀਆਂ ਸੇਵਾਵਾਂ ਲਈ ਇਸ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਹੈ।ਦੀਪਕ ਰਾਜ ਗੁਪਤਾ ਨੇ ਗੱਲ-ਬਾਤ ਕਰਦਿਆਂ ਕਿਹਾ ਕਿ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਇਹ ਦੇਸ਼ ਮੇਰਾ ਇੰਨਾਂ ਸਨਮਾਨ ਕਰੇਗਾ। ਕੈਨਬਰਾ ਦੇ ਬਹੁ ਸੱਭਿਆਚਾਰਕ ਭਾਈਚਾਰੇ ਦੇ ਨੇਤਾ ਦੀਪਕ ਗੁਪਤਾ ਕੈਨਬਰਾ ਇੰਡੀਆ ਕੌਂਸਲ ਦੇ ਸੰਸਥਾਪਕ ਪ੍ਰਧਾਨ ਸਨ। ਉਹਨਾਂ ਆਸਟ੍ਰੇਲੀਆ ਇੰਡੀਆ ਕੌਂਸਲ ਦੀ ਸਥਾਪਨਾ ਕੀਤੀ ਅਤੇ ਵਿਸ਼ਵ ਕਰੀ ਫੈਸਟੀਵਲ ਦੀ ਸਥਾਪਨਾ ਕੀਤੀ।

ਪੜ੍ਹੋ ਇਹ ਅਹਿਮ ਖ਼ਬਰ- 5 ਭਾਰਤੀ 'ਸਕੂਲ' ਦੁਨੀਆ ਦੇ ਸਭ ਤੋਂ ਵਧੀਆ ਸਕੂਲਾਂ ਦੀ ਸੂਚੀ 'ਚ ਸ਼ਾਮਲ
ਭਾਰਤ ਦੇ ਆਗਰਾ ਸ਼ਹਿਰ ਵਿੱਚ 1966 ਵਿੱਚ ਜਨਮੇ ਦੀਪਕ ਰਾਜ ਗੁਪਤਾ ਦਾ ਆਸਟ੍ਰੇਲੀਆ ਵਿੱਚ ਸਨਮਾਨ ਹੋਣਾ ਸਮੁੱਚੇ ਭਾਰਤੀ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ। ਦੀਪਕ-ਰਾਜ ਗੁਪਤਾ ਇੱਕ ਭਾਰਤੀ ਮੂਲ ਦਾ ਆਸਟ੍ਰੇਲੀਆਈ ਸਿਆਸਤਦਾਨ ਅਤੇ ਕਮਿਊਨਿਟੀ ਲੀਡਰ ਹੈ। ਉਹ ਜੁਲਾਈ 2019 ਤੋਂ ਅਕਤੂਬਰ 2020 ਤੱਕ ਆਸਟ੍ਰੇਲੀਅਨ ਕੈਪੀਟਲ ਟੈਰੀਟਰੀ ਵਿਧਾਨ ਸਭਾ ਵਿੱਚ ਯੇਰਾਬੀ ਲਈ ਲੇਬਰ ਮੈਂਬਰ ਸੀ। ਇੱਥੇ ਗੌਰਤਲਬ ਹੈ ਕਿ ਦੀਪਕ ਰਾਜ ਗੁਪਤਾ ਕੈਨਬਰਾ ਦੇ ਪਹਿਲੇ ਭਾਰਤੀ ਸਨ ਜੋ ਕਿ ਐਮ.ਐਲ.ਏ. ਰਹੇ ਹਨ। ਇਸ ਮੌਕੇ ਉਹਨਾਂ ਨੂੰ ਵੱਖ ਵੱਖ ਭਾਈਚਾਰੇ ਦੇ ਲੋਕਾਂ ਵੱਲੋ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
18 ਸਾਲਾ ਕੁੜੀ ਨਾਲ ਤੀਜੀ ਵਾਰ ਨਿਕਾਹ ਕਰਵਾਉਣ ਵਾਲੇ ਪਾਕਿ ਸਾਂਸਦ ਆਮਿਰ ਲਿਆਕਤ ਦੀ ਸ਼ੱਕੀ ਹਾਲਾਤ 'ਚ ਮੌਤ
NEXT STORY