ਅਮਰੀਕਾ : ਡੈਮੋਕ੍ਰੇਟਿਕ ਨੈਸ਼ਨਲ ਕਮੇਟੀ ਦੇ ਚੇਅਰਮੈਨ ਜੈਮ ਹੈਰੀਸਨ ਨੇ ਰਾਸ਼ਟਰਪਤੀ ਜੋਅ ਬਾਈਡਨ ਦੇ ਮੁੜ ਚੋਣ ਨਾ ਲੜਨ ਦੇ ਫੈਸਲੇ 'ਤੇ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਇਹ ਬਿਆਨ ਪਹਿਲਾਂ ਤੋਂ ਨਿਰਧਾਰਤ ਕਾਨਫਰੰਸ ਪ੍ਰਮਾਣ ਪੱਤਰ ਕਮੇਟੀ ਦੀ ਮੀਟਿੰਗ ਦੀ ਸ਼ੁਰੂਆਤ ਵਿਚ ਦਿੱਤਾ।
ਹੈਰੀਸਨ ਨੇ ਕਿਹਾ, "ਮੈਂ ਇਹ ਨਿੱਜੀ ਪੱਧਰ 'ਤੇ ਕਹਿਣਾ ਚਾਹੁੰਦਾ ਹਾਂ। ਮੈਂ ਰਾਸ਼ਟਰਪਤੀ ਦੇ ਇਸ ਫੈਸਲੇ ਨੂੰ ਲੈ ਕੇ ਭਾਵੁਕ ਹਾਂ। ਕਿਉਂਕਿ ਇਹ ਰਾਸ਼ਟਰਪਤੀ, ਜੋਅ ਬਾਈਡਨ ਇਕ ਪਰਿਵਰਤਨਸ਼ੀਲ ਰਾਸ਼ਟਰਪਤੀ ਰਿਹਾ ਹੈ, ਉਹ ਇਕ ਮਹਾਨ ਨੇਤਾ ਹੈ, ਉਹ ਇਕ ਚੰਗਾ ਆਦਮੀ ਹੈ, ਜਿਸ ਨੇ ਇਸ ਦੇਸ਼ ਲਈ ਬਹੁਤ ਕੁਝ ਕੀਤਾ ਹੈ, ਜਿਨ੍ਹਾਂ ਨੇ ਸਾਨੂੰ ਇਕ ਸਮਾਜ ਵਜੋਂ ਦੇਖਿਆ ਹੈ, ਸਾਡੀ ਕਦਰ ਕੀਤੀ ਹੈ, ਸਾਡੇ ਲਈ ਲੜਿਆ ਹੈ।”
"ਮੈਂ ਭਾਵੁਕ ਹਾਂ, ਕਿਉਂਕਿ ਮੈਂ ਅਜੇ ਵੀ ਬਾਈਡਨ ਦੇ ਨਾਲ ਹਾਂ। ਮੈਂ ਅਜੇ ਵੀ ਆਪਣੇ ਰਾਸ਼ਟਰਪਤੀ ਦਾ ਸਮਰਥਨ ਕਰਦਾ ਹਾਂ ਅਤੇ ਅਸੀਂ ਇਸ ਵਿੱਚੋਂ ਲੰਘਾਂਗੇ, ਮੇਰੇ ਦੋਸਤ, ਜਿਵੇਂ ਅਸੀਂ ਹਮੇਸ਼ਾ ਕਰਦੇ ਹਾਂ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
56 ਸਾਲਾਂ 'ਚ ਪਹਿਲੀ ਵਾਰ President ਦੀ ਦੌੜ ਤੋਂ ਬਾਹਰ ਹੋਇਆ ਅਮਰੀਕੀ ਰਾਸ਼ਟਰਪਤੀ
NEXT STORY