ਵਾਸ਼ਿੰਗਟਨ - ਅਮਰੀਕਾ 'ਚ ਨਵੰਬਰ 'ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਡੈਮੋਕ੍ਰੇਟਿਕ ਪਾਰਟੀ ਅੰਦਰੂਨੀ ਕਲੇਸ਼ ਦਾ ਸਾਹਮਣਾ ਕਰ ਰਹੀ ਹੈ। ਰਾਸ਼ਟਰਪਤੀ ਜੋਅ ਬਾਈਡੇਨ ਵਲੋਂ ਪਿਛਲੇ ਮਹੀਨੇ ਹੋਈ ਪਹਿਲੀ ਰਾਸ਼ਟਰਪਤੀ ਬਹਿਸ ਵਿੱਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖਿਲਾਫ ਨਿਰਾਸ਼ਾਜਨਕ ਪ੍ਰਦਰਸ਼ਨ ਦੇਖਣ ਨੂੰ ਮਿਲਿਆ, ਇਸ ਦੇ ਬਾਵਜੂਦ ਜੋਅ ਬਾਈਡੇਨ ਨੇ ਦੌੜ ਤੋਂ ਪਿੱਛੇ ਹਟਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਦੇ ਨਾਲ ਹੀ ਪਿਛਲੇ ਦੋ ਹਫ਼ਤਿਆਂ ਤੋਂ ਦੋ ਦਰਜਨ ਡੈਮੋਕਰੇਟਿਕ ਨੇਤਾਵਾਂ ਅਤੇ ਡੈਮੋਕਰੇਟਿਕ ਦਾਨੀਆਂ ਨੇ ਜੋਅ ਬਾਈਡੇਨ ਨੂੰ ਦੌੜ ਤੋਂ ਬਾਹਰ ਕਰ ਦਿੱਤਾ ਹੈ। ਪਬਲਿਕ ਰਿਸਪਾਂਸ ਅਤੇ ਪਾਰਟੀ ਸਮਰਥਕਾਂ ਦੇ ਰਵੱਈਏ ਨੂੰ ਦੇਖਦੇ ਹੋਏ ਡੈਮੋਕਰੇਟ ਪਾਰਟੀ ਹੁਣ ਜੋਅ ਬਾਈਡੇਨ 'ਤੇ ਸੱਟਾ ਨਹੀਂ ਖੇਡਣਾ ਚਾਹੁੰਦੀ ਇਸ ਲਈ ਦੂਜੇ ਵਿਕਲਪ ਬਾਰੇ ਸਰਵੇਖਣ ਕਰ ਰਹੀ ਹੈ।
ਦੋ ਹਫ਼ਤਿਆਂ ਵਿੱਚ, ਦੋ ਦਰਜਨ ਡੈਮੋਕਰੇਟਿਕ ਨੇਤਾਵਾਂ ਅਤੇ ਡੈਮੋਕਰੇਟਿਕ ਦਾਨੀਆਂ ਨੇ ਜੋਅ ਬਾਈਡੇਨ ਨੂੰ ਦੌੜ ਤੋਂ ਪਿੱਛੇ ਹਟਣ ਲਈ ਕਿਹਾ ਹੈ। ਬੁੱਧਵਾਰ ਨੂੰ, ਹਾਲੀਵੁੱਡ ਸਟਾਰ ਅਤੇ ਪ੍ਰਮੁੱਖ ਡੈਮੋਕਰੇਟ ਦਾਨੀ ਜਾਰਜ ਕਲੂਨੀ ਨੇ ਜੋਅ ਬਾਈਡੇਨ ਨੂੰ ਆਪਣੀ ਨਾਮਜ਼ਦਗੀ ਵਾਪਸ ਲੈਣ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਡੈਮੋਕ੍ਰੇਟਿਕ ਨੈਸ਼ਨਲ ਕਮੇਟੀ ਜੋਅ ਬਾਈਡੇਨ ਦਾ ਬਦਲ ਲੱਭਣ ਲਈ ਸਰਵੇਖਣ ਕਰ ਰਹੀ ਹੈ। ਸਰਵੇਖਣ ਦਾ ਕੰਮ ਪਬਲਿਕ ਓਪੀਨੀਅਨ ਸਟ੍ਰੈਟਿਜੀਜ਼ ਅਤੇ ਅਮਰੀਕਨ ਪਲਸ ਰਿਸਰਚ ਐਂਡ ਪੋਲਿੰਗ ਵਰਗੀਆਂ ਏਜੰਸੀਆਂ ਨੂੰ ਦਿੱਤਾ ਗਿਆ ਹੈ।
ਸਰਵੇਖਣ ਦੇ ਨਤੀਜਿਆਂ ਨੇ ਸਪਸ਼ਟ ਕੀਤੇ ਤੱਥ
ਪਹਿਲੀ ਬਹਿਸ ਤੋਂ ਬਾਅਦ ਜੋਅ ਬਾਈਡੇਨ ਪ੍ਰਸਿੱਧੀ ਵਿੱਚ 6 ਤੋਂ 15 ਅੰਕਾਂ ਤੱਕ ਪਿੱਛੇ ਰਹਿ ਗਿਆ। ਜੋਅ ਬਾਈਡੇਨ ਦੀ ਪ੍ਰਵਾਨਗੀ ਰੇਟਿੰਗ 36% ਤੱਕ ਡਿੱਗ ਗਈ ਹੈ। ਨਵੇਂ ਸਰਵੇਖਣ ਵਿੱਚ ਤਿੰਨ-ਚੌਥਾਈ ਵੋਟਰਾਂ ਨੇ ਕਿਹਾ ਹੈ ਕਿ ਜੋਅ ਬਾਈਡੇਨ ਨੂੰ ਕਿਸੇ ਹੋਰ ਨੂੰ ਮੌਕਾ ਦੇਣਾ ਚਾਹੀਦਾ ਹੈ। ਹਰ 10 ਵਿੱਚੋਂ 8 ਅਮਰੀਕੀ ਮੰਨਦੇ ਹਨ ਕਿ ਜੋਅ ਬਾਈਡੇਨ ਨੂੰ ਅਹੁਦਾ ਛੱਡ ਦੇਣਾ ਚਾਹੀਦਾ ਹੈ। ਅੱਧੇ ਤੋਂ ਵੱਧ ਡੈਮੋਕਰੇਟਸ ਅਤੇ ਡੈਮੋਕਰੇਟਿਕ ਝੁਕਾਅ ਵਾਲੇ ਰਜਿਸਟਰਡ ਵੋਟਰਾਂ (56%) ਦਾ ਕਹਿਣਾ ਹੈ ਕਿ ਜੋਅ ਬਾਈਡੇਨ ਨੂੰ ਕਿਸੇ ਹੋਰ ਉਮੀਦਵਾਰ ਨੂੰ ਮੌਕਾ ਦੇਣਾ ਚਾਹੀਦਾ ਹੈ।
ਕਮਲਾ ਹੈਰਿਸ ਦਾ ਨਾਂ ਆਇਆ ਸਾਹਮਣੇ
ਡੈਮੋਕ੍ਰੇਟ ਨੇਤਾ ਐਡਮ ਸ਼ਿਫ ਨੇ ਕਿਹਾ ਹੈ ਕਿ ਜੋਅ ਬਾਈਡੇਨ ਨੂੰ ਅਜਿਹੇ ਵਿਅਕਤੀ ਨੂੰ ਮੌਕਾ ਦੇਣਾ ਚਾਹੀਦਾ ਹੈ ਜੋ ਟਰੰਪ ਨੂੰ ਹਰਾ ਸਕੇ। ਦੱਖਣੀ ਕੈਰੋਲੀਨਾ ਦੇ ਕਾਂਗਰਸਮੈਨ ਜਿਮ ਕਲਾਈਬਰਨ ਨੇ ਕਿਹਾ ਹੈ ਕਿ ਕਮਲਾ ਹੈਰਿਸ ਬਾਈਡੇਨ ਦੀ ਉੱਤਰਾਧਿਕਾਰੀ ਹੈ। ਹੈਰਿਸ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਟਰੰਪ ਨੂੰ ਜੇਕਰ ਕੋਈ ਮੁਕਾਬਲਾ ਦੇ ਸਕਦਾ ਹੈ ਤਾਂ ਉਹ ਉਪ ਰਾਸ਼ਟਰਪਤੀ ਕਮਲਾ ਹੈਰਿਸ ਹਨ। ਮਹਿਲਾ ਵੋਟਰਾਂ ਅਤੇ ਕਾਲੇ ਵੋਟਰਾਂ ਵਿੱਚ ਉਸਦੀ ਮਜ਼ਬੂਤ ਪਕੜ ਹੈ।
ਡੋਨਾਲਡ ਟਰੰਪ ਨੇ ਕਮਲਾ ਹੈਰਿਸ ਤੇ ਕੱਸੇ ਤੰਜ
ਸਾਬਕਾ ਰਾਸ਼ਟਰਪਤੀ ਟਰੰਪ ਨੇ ਉਪ ਰਾਸ਼ਟਰਪਤੀ ਕਮਲਾ ਹੈਰਿਸ 'ਤੇ ਆਪਣੇ ਹਮਲੇ ਤੇਜ਼ ਕਰ ਦਿੱਤੇ ਹਨ। ਫਲੋਰੀਡਾ 'ਚ ਆਪਣੀ ਰੈਲੀ 'ਚ ਟਰੰਪ ਨੇ ਕਿਹਾ ਹੈ ਕਿ ਮੈਂ ਬਹਿਸ 'ਚ ਬਾਈਡੇਨ ਨੂੰ ਹਰਾਇਆ, ਕਮਲਾ ਦੀ ਮੇਰੇ ਸਾਹਮਣੇ ਕੋਈ ਹੈਸਿਅਤ ਨਹੀਂ ਹੈ। ਉਸ ਨੇ ਵਿਅੰਗਮਈ ਢੰਗ ਨਾਲ ਕਿਹਾ ਕਿ ਹੈਰਿਸ ਨੂੰ ਸਰਹੱਦੀ ਸੁਰੱਖਿਆ ਅਤੇ ਰੂਸ ਨੂੰ ਯੂਕਰੇਨ 'ਤੇ ਹਮਲਾ ਕਰਨ ਤੋਂ ਰੋਕਣ ਲਈ ਜ਼ਿੰਮੇਵਾਰੀ ਮਿਲੀ ਸੀ ਪਰ ਦੋਵੇਂ ਥਾਵਾਂ 'ਤੇ ਅਸਫਲ ਰਹੀ। ਟਰੰਪ ਇੱਥੇ ਹੀ ਨਹੀਂ ਰੁਕੇ, ਉਨ੍ਹਾਂ ਨੇ ਹੈਰਿਸ ਦੀ ਯੋਗਤਾ 'ਤੇ ਸਵਾਲ ਉਠਾਏ ਅਤੇ ਉਸ ਨੂੰ ਮੌਜੂਦਾ ਰਾਸ਼ਟਰਪਤੀ ਬਾਈਡੇਨ ਲਈ 'ਬੀਮਾ ਪਾਲਸੀ' ਕਿਹਾ। ਦੂਜੇ ਪਾਸੇ ਕਮਲਾ ਨੇ ਜਵਾਬ ਦਿੱਤਾ ਹੈ ਕਿ ਜੇਕਰ ਟਰੰਪ ਦੁਬਾਰਾ ਰਾਸ਼ਟਰਪਤੀ ਬਣਦੇ ਹਨ ਤਾਂ ਅਮਰੀਕੀ ਲੋਕਤੰਤਰ ਨੂੰ ਤਾਨਾਸ਼ਾਹੀ ਵਿੱਚ ਬਦਲ ਦੇਣਗੇ। ਦੂਜੇ ਪਾਸੇ ਟਰੰਪ ਲਈ ਇਹ ਰਾਹਤ ਦੀ ਗੱਲ ਹੈ ਕਿ ਰਿਪਬਲਿਕਨ ਪਾਰਟੀ ਦੀ ਉਮੀਦਵਾਰ ਬਣਨ ਦੀ ਦੌੜ ਵਿੱਚ ਸ਼ਾਮਲ ਨਿੱਕੀ ਹੈਲੀ ਨੇ ਕਿਹਾ ਹੈ ਕਿ ਉਨ੍ਹਾਂ ਦੇ ਸਮਰਥਕ ਡੈਲੀਗੇਟ ਟਰੰਪ ਦਾ ਸਮਰਥਨ ਕਰਨਗੇ।
ਚੀਨ ਦੀ ਆਰਥਿਕਤਾ 'ਚ ਭਾਰੀ ਗਿਰਾਵਟ: ਰਾਜਾ ਕ੍ਰਿਸ਼ਨਮੂਰਤੀ
NEXT STORY