ਕੋਪੇਨਹੇਗਨ (ਬਿਊਰੋ)— ਮਾਂ ਨੂੰ ਰੱਬ ਦਾ ਦੂਜਾ ਰੂਪ ਮੰਨਿਆ ਜਾਂਦਾ ਹੈ। ਇਹ ਵੀ ਸਮਝਿਆ ਜਾਂਦਾ ਹੈ ਕਿ ਬੱਚਾ ਆਪਣੀ ਮਾਂ ਕੋਲ ਜ਼ਿਆਦਾ ਸੁਰੱਖਿਅਤ ਰਹਿੰਦਾ ਹੈ। ਪਰ ਡੈਨਮਾਰਕ ਦਾ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਇਸ ਸੱਚਾਈ 'ਤੇ ਸਵਾਲ ਉਠਾਏ ਹਨ। ਡੈਨਮਾਰਕ ਵਿਚ ਇਕ ਮਹਿਲਾ ਨੂੰ ਆਪਣੇ ਬੱਚੇ ਦੇ ਸਰੀਰ ਵਿਚੋਂ ਖੂਨ ਕੱਢਣ ਦੇ ਮਾਮਲੇ ਵਿਚ 4 ਸਾਲ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਮਹਿਲਾ ਨੂੰ 5 ਸਾਲ ਤੱਕ ਆਪਣੇ ਬੇਟੇ ਦੇ ਸਰੀਰ ਵਿਚੋਂ ਨਿਯਮਿਤ ਅੱਧਾ ਲੀਟਰ ਖੂਨ ਮਤਲਬ 5 ਸਾਲ ਵਿਚ ਕਰੀਬ 130 ਲੀਟਰ ਖੂਨ ਕੱਢਣ ਦਾ ਦੋਸ਼ੀ ਪਾਇਆ।
ਡੀ.ਐੱਨ.ਏ. ਦੀ ਰਿਪੋਰਟ ਮੁਤਾਬਕ ਪੇਸ਼ੇ ਤੋਂ ਨਰਸ 36 ਸਾਲਾ ਦੋਸ਼ੀ ਮਹਿਲਾ ਨੇ ਸਿਰਫ 11 ਮਹੀਨੇ ਦੀ ਉਮਰ ਤੋਂ ਆਪਣੇ ਬੇਟੇ ਦੇ ਸਰੀਰ ਵਿਚੋਂ ਖੂਨ ਕੱਢਣਾ ਸ਼ੁਰੂ ਕੀਤਾ ਅਤੇ ਇਹ ਸਿਲਸਿਲਾ ਅਗਲੇ 5 ਸਾਲ ਤੱਕ ਚੱਲਦਾ ਰਿਹਾ। ਭਾਵੇਂਕਿ ਖੁਦ ਦੇ ਦੋਸ਼ੀ ਸਾਬਤ ਹੋਣ 'ਤੇ ਮਹਿਲਾ ਨੇ ਕਿਹਾ ਕਿ ਉਹ ਹਰਨਿੰਗ ਸਥਿਤ ਵੈਸਟਰਨ ਹਾਊਸ ਦੇ ਜ਼ਿਲਾ ਕੋਰਟ ਵਿਚ ਸੁਣਾਏ ਫੈਸਲੇ ਵਿਰੁੱਧ ਉੱਚ ਅਦਾਲਤ ਵਿਚ ਅਪੀਲ ਨਹੀਂ ਕਰੇਗੀ।ਅਦਾਲਤ ਵਿਚ ਮਹਿਲਾ ਨੇ ਕਿਹਾ,''ਇਹ ਇਕ ਅਜਿਹਾ ਫੈਸਲਾ ਸੀ ਜੋ ਮੈਂ ਜਾਣਬੁੱਝ ਕੇ ਨਹੀਂ ਲਿਆ। ਮੈਨੂੰ ਨਹੀਂ ਪਤਾ ਕਿ ਮੈਂ ਅਜਿਹਾ ਕਰਨਾ ਕਦੋਂ ਸ਼ੁਰੂ ਕੀਤਾ। ਮੈਨੂੰ ਅਜਿਹਾ ਕਰਨ ਦਾ ਕੋਈ ਅਧਿਕਾਰ ਨਹੀਂ ਸੀ। ਮੇਰੇ ਮਨ ਵਿਚ ਇਹ ਵਿਚਾਰ ਹੌਲੀ-ਹੌਲੀ ਆਇਆ। ਮੈਂ ਖੂਨ ਕੱਢ ਕੇ ਟਾਇਲਟ ਵਿਚ ਸੁੱਟ ਦਿੱਤਾ ਅਤੇ ਸਿਰਿੰਜ਼ ਕੂੜੇ ਵਿਚ ਸੁੱਟ ਦਿੱਤਾ।''
ਇੱਥੇ ਦੱਸ ਦਈਏ ਕਿ ਇਸ ਸਮੇਂ ਮਹਿਲਾ ਦੇ ਬੇਟੇ ਦੀ ਉਮਰ ਕਰੀਬ 7 ਸਾਲ ਹੈ ਜੋ ਹੁਣ ਆਪਣੇ ਪਿਤਾ ਨਾਲ ਰਹਿ ਰਿਹਾ ਹੈ। ਜਨਮ ਮਗਰੋਂ ਹੀ ਉਹ ਅੰਤੜਿਆਂ ਸਬੰਧੀ ਬੀਮਾਰੀ ਨਾਲ ਪੀੜਤ ਸੀ ਪਰ ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ ਡਾਕਟਰ ਇਹ ਨਹੀਂ ਸਮਝ ਪਾਏ ਕਿ ਉਸ ਦੇ ਸਿਸਟਮ ਵਿਚ ਇੰਨਾ ਘੱਟ ਖੂਨ ਕਿਉਂ ਸੀ।ਬੱਚੇ ਦੀ ਬੀਮਾਰੀ ਬਾਰੇ ਜਾਣਨ ਲਈ ਉਸ ਨੂੰ ਇੰਨੇ ਸਾਲਾਂ ਵਿਚ 110 ਵਾਰ ਖੂਨ ਚੜ੍ਹਾਇਆ ਗਿਆ। ਆਖਿਰ ਵਿਚ ਡਾਕਟਰਾਂ ਨੂੰ ਬੱਚੇ ਦੀ ਮਾਂ 'ਤੇ ਸ਼ੱਕ ਹੋਇਆ ਅਤੇ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਪੁਲਸ ਨੇ ਜਾਂਚ ਦੌਰਾਨ ਸਤੰਬਰ 2017 ਵਿਚ ਦੋਸ਼ੀ ਮਹਿਲਾ ਨੂੰ ਬਲੱਡ ਪੈਕੇਟ ਨਾਲ ਗ੍ਰਿਫਤਾਰ ਕਰ ਲਿਆ ।
ਖਾਸ ਗੱਲ ਇਹ ਹੈ ਕਿ ਮਹਿਲਾ ਸੋਸ਼ਲ ਮੀਡੀਆ ਵਿਚ ਕਾਫੀ ਸਰਗਰਮ ਸੀ ਜਿੱਥੇ ਯੂਜ਼ਰਸ ਦੇ ਸਾਹਮਣੇ ਉਸ ਨੇ ਖੁਦ ਨੂੰ ਸਿੰਗਲ ਮਦਰ ਦੱਸਿਆ ਜੋ ਆਪਣੇ ਬੀਮਾਰ ਬੱਚੇ ਲਈ ਲੜ ਰਹੀ ਸੀ। ਉੱਥੇ ਕੋਰਟ ਵਿਚ ਮਾਨਸਿਕ ਰੋਗਾਂ ਦੇ ਮਾਹਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਮਹਿਲਾ 'ਮੁਨਸੂਚਨ' ਸਿੰਡਰੋਮ ਨਾਲ ਪੀੜਤ ਹੈ। ਇਹ ਇਕ ਦੁਰੱਲਭ ਸਥਿਤੀ ਹੁੰਦੀ ਹੈ ਜਿਸ ਵਿਚ ਕੋਈ ਸ਼ਖਸ ਆਮਤੌਰ 'ਤੇ ਇਕ ਮਹਿਲਾ ਖੁਦ 'ਤੇ ਨਿਰਭਰ ਹੋਣ ਕਾਰਨ ਇਸ ਤਰ੍ਹਾਂ ਦੀ ਬੀਮਾਰੀ ਦੀ ਸ਼ਿਕਾਰ ਹੋ ਜਾਂਦੀ ਹੈ।
ਦੱਖਣੀ ਕੋਰੀਆ 'ਚ ਲੱਗੇ ਭੂਚਾਲ ਦੇ ਝਟਕੇ
NEXT STORY