ਇੰਟਰਨੈਸ਼ਨਲ ਡੈਸਕ - ਡੈਨਮਾਰਕ ਦੀ ਪ੍ਰਧਾਨ ਮੰਤਰੀ ਮੇਟੇ ਫ੍ਰੇਡਰਿਕਸਨ ਸ਼ੁੱਕਰਵਾਰ ਨੂੰ ਗ੍ਰੀਨਲੈਂਡ ਦੀ ਰਾਜਧਾਨੀ ਨੂਕ ਪਹੁੰਚੀ ਹੈ, ਜਿੱਥੇ ਉਹ ਇਸ ਰਣਨੀਤਕ ਆਈਲੈਂਡ ਦੇ ਭਵਿੱਖ ਬਾਰੇ ਅਹਿਮ ਗੱਲਬਾਤ ਕਰੇਗੀ। ਇਹ ਦੌਰਾ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗ੍ਰੀਨਲੈਂਡ ਨੂੰ ਲੈ ਕੇ ਆਪਣੇ ਪੁਰਾਣੇ ਸਖ਼ਤ ਰੁਖ ਵਿੱਚ ਨਰਮੀ ਲਿਆਂਦੀ ਹੈ।
ਰਣਨੀਤਕ ਅਤੇ ਸੁਰੱਖਿਆ ਮੁੱਦਿਆਂ 'ਤੇ ਮੰਥਨ:
ਫ੍ਰੇਡਰਿਕਸਨ ਇੱਥੇ ਗ੍ਰੀਨਲੈਂਡ ਦੇ ਪ੍ਰਧਾਨ ਮੰਤਰੀ ਜੈਂਸ-ਫ੍ਰੇਡਰਿਕ ਨੀਲਸਨ ਨਾਲ ਮੁਲਾਕਾਤ ਕਰਕੇ ਆਈਲੈਂਡ ਦੇ ਸਿਆਸੀ ਅਤੇ ਰਣਨੀਤਕ ਭਵਿੱਖ 'ਤੇ ਚਰਚਾ ਕਰੇਗੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਬ੍ਰਸੇਲਜ਼ ਵਿੱਚ ਨਾਟੋ (NATO) ਦੇ ਜਨਰਲ ਸਕੱਤਰ ਮਾਰਕ ਰੂਟੇ ਨਾਲ ਵੀ ਮੁਲਾਕਾਤ ਕੀਤੀ ਸੀ। ਦੋਵੇਂ ਆਗੂ ਇਸ ਗੱਲ 'ਤੇ ਸਹਿਮਤ ਹਨ ਕਿ ਨਾਟੋ ਨੂੰ ਆਰਕਟਿਕ ਖੇਤਰ ਵਿੱਚ ਆਪਣੀ ਭਾਗੀਦਾਰੀ ਵਧਾਉਣੀ ਚਾਹੀਦੀ ਹੈ, ਕਿਉਂਕਿ ਰੱਖਿਆ ਅਤੇ ਸੁਰੱਖਿਆ ਦੇ ਲਿਹਾਜ਼ ਨਾਲ ਇਹ ਪੂਰੇ ਗੱਠਜੋੜ ਲਈ ਮਹੱਤਵਪੂਰਨ ਹੈ।
ਟਰੰਪ ਦੇ ਬਿਆਨ ਤੋਂ ਬਾਅਦ ਤਣਾਅ ਘਟਿਆ:
ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਡੋਨਾਲਡ ਟਰੰਪ ਨੇ ਸਪੱਸ਼ਟ ਕੀਤਾ ਸੀ ਕਿ ਉਹ ਗ੍ਰੀਨਲੈਂਡ 'ਤੇ ਕਬਜ਼ਾ ਕਰਨ ਲਈ ਕਿਸੇ ਵੀ ਤਰ੍ਹਾਂ ਦੀ ਫੌਜੀ ਤਾਕਤ ਦੀ ਵਰਤੋਂ ਨਹੀਂ ਕਰਨਗੇ। ਉਨ੍ਹਾਂ ਦੇ ਇਸ ਬਿਆਨ ਨੂੰ ਡੈਨਮਾਰਕ ਅਤੇ ਗ੍ਰੀਨਲੈਂਡ ਦੇ ਆਗੂਆਂ ਨੇ ਤਣਾਅ ਘੱਟ ਹੋਣ ਦੇ ਸੰਕੇਤ ਵਜੋਂ ਦੇਖਿਆ ਹੈ। ਹਾਲਾਂਕਿ, ਗ੍ਰੀਨਲੈਂਡ ਡੈਨਮਾਰਕ ਦਾ ਹਿੱਸਾ ਹੈ, ਪਰ ਉੱਥੇ ਦੀ ਆਪਣੀ ਖ਼ੁਦਮੁਖਤਿਆਰ (autonomous) ਸਰਕਾਰ ਹੈ।
ਟਰੰਪ ਦੇ ਹੱਥ 'ਤੇ ਪਏ ਨੀਲ ਦਾ ਕੀ ਹੈ ਕਾਰਨ? ਰਾਸ਼ਟਰਪਤੀ ਨੇ ਖੁਦ ਕੀਤਾ ਖੁਲਾਸਾ
NEXT STORY