ਟੋਰੰਟੋ— ਡਿਪ੍ਰੈਸ਼ਨ ਦੇ ਗੰਭੀਰ ਰੋਗੀਆਂ ਵਿਚ ਇਕ ਖਾਸ ਤਰ੍ਹਾਂ ਦੇ ਸਿਟਮੁਲੇਸ਼ਨ ਰਾਹੀਂ ਖੁਦਕੁਸ਼ੀ ਦੇ ਰੁਝਾਨ ਨੂੰ ਕਾਫੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ। 'ਦਿ ਜਨਰਲ ਆਫ ਕਲੀਨੀਕਲ ਸਾਈਕੇਟ੍ਰੀ' ਵਿਚ 40 ਫੀਸਦੀ ਲੋਕਾਂ ਨੇ ਕਿਹਾ ਕਿ ਬਾਈਲੇਟਰਲ ਰਿਪੀਟੇਟਿਵ ਟ੍ਰਾਂਸਕ੍ਰੇਨੀਅਲ ਮੈਗਨੈਟਿਕ ਸਿਟਮੁਲੇਸ਼ਨ (ਆਰ. ਟੀ. ਐੱਮ. ਐੱਸ.) ਤੋਂ ਬਾਅਦ ਉਨ੍ਹਾਂ ਨੂੰ ਖੁਦਕੁਸ਼ੀ ਬਾਰੇ ਕਿਸੇ ਤਰ੍ਹਾਂ ਦਾ ਖਿਆਲ ਨਹੀਂ ਆਉਂਦਾ ਹੈ।
ਕੈਨੇਡਾ ਦੇ ਸੈਂਟਰ ਫਰ ਐਡਿਕਸ਼ਨ ਐਂਡ ਮੈਂਟਲ ਹੈਲਥ (ਸੀ. ਏ. ਐੱਮ. ਐੱਚ.) ਦੇ ਜੈਫ ਦਸਕਾਲਾਕਿਸ ਨੇ ਕਿਹਾ ਕਿ ਇਹ ਆਪਣੇ ਤਰ੍ਹਾਂ ਦਾ ਪਹਿਲਾ ਵਿਆਪਕ ਅਧਿਐਨ ਹੈ ਜੋ ਦਿਖਾਉਂਦਾ ਹੈ ਕਿ ਆਰ. ਟੀ. ਐੱਮ. ਐੱਸ. ਖੁਦਕੁਸ਼ੀ ਦੇ ਖਿਆਲ ਨੂੰ ਰੋਕਣ ਵਿਚ ਮਦਦਗਾਰ ਹੈ। ਉਨ੍ਹਾਂ ਕਿਹਾ ਕਿ ਖੁਦਕੁਸ਼ੀ ਦੇ ਵਿਚਾਰ ਨਾਲ ਜੁੜਿਆ ਪ੍ਰਭਾਵ ਡਿਪ੍ਰੈਸ਼ਨ ਦੇ ਲੱਛਣਾਂ ਤੋਂ ਵੱਖ ਹੈ। ਖੋਜਕਾਰਾਂ ਨੇ ਕਿਹਾ ਕਿ ਇਸ ਅਧਿਐਨ ਦੇ ਨਤੀਜੇ ਤੋਂ ਇਹ ਆਸ ਜਾਗੀ ਹੈ ਕਿ ਆਰ. ਟੀ. ਐੱਮ. ਐੱਸ. ਡਿਪ੍ਰੈਸ਼ਨ ਅਤੇ ਹੋਰ ਮਾਨਸਿਕ ਬੀਮਾਰੀਆਂ ਤੋਂ ਪੀੜਤ ਲੋਕਾਂ ਵਿਚ ਖੁਦਕੁਸ਼ੀ ਦੇ ਰੁਝਾਨ ਨੂੰ ਰੋਕਣ ਦਾ ਨਵਾਂ ਮਾਰਗ ਤੈਅ ਕਰ ਸਕਦਾ ਹੈ।
ਇਹ ਰਾਕੇਟ ਇੰਨਾ ਸ਼ਕਤੀਸ਼ਾਲੀ ਕਿ ਯਾਤਰੀ ਦੀ ਜਾਨ ਨੂੰ ਹੋਵੇਗਾ ਖਤਰਾ
NEXT STORY