ਵਾਸ਼ਿੰਗਟਨ — ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਸੁਰੱਖਿਆ ਮਾਹਿਰਾਂ ਨੇ ਸਪੇਸਐਕਸ ਦੇ ਫਾਲਕਨ-9 ਨੂੰ ਜ਼ਿਆਦਾ ਸ਼ਕਤੀਸ਼ਾਲੀ ਬਣਾਉਣ ਲਈ ਇਸਤੇਮਾਲ ਕੀਤੀ ਜਾਣ ਵਾਲੀ ਤਕਨੀਕ ਨਾਲ ਪੁਲਾੜ ਯਾਤਰੀਆਂ ਦੀ ਜਾਨ ਨੂੰ ਖਤਰਾ ਹੋਣ ਦੀ ਚਿਤਾਵਨੀ ਜਾਰੀ ਕੀਤੀ ਹੈ।
ਇਕ ਅਮਰੀਕੀ ਅਖਬਾਰ ਮੁਤਾਬਕ ਫਾਲਕਨ-9 ਨੂੰ ਜ਼ਿਆਦਾ ਸ਼ਕਤੀਸ਼ਾਲੀ ਬਣਾਉਣ ਲਈ ਸਪੇਸਐਕਸ ਨੇ ਪ੍ਰੋਪਲੈੱਟ ਨੂੰ ਬੇਹੱਦ ਘਟ ਤਾਪਮਾਨ 'ਤੇ ਰੱਖਣ ਦੀ ਯੋਜਨਾ ਬਣਾਈ ਹੈ, ਤਾਂ ਜੋ ਉਸ ਦਾ ਆਕਾਰ ਛੋਟਾ ਹੋ ਸਕੇ ਅਤੇ ਟੈਂਕ 'ਚ ਸਮਾ ਸਕੇ। ਇਸ ਤੋਂ ਕਾਫੀ ਖਤਰਾ ਪੈਦਾ ਹੋ ਸਕਦਾ ਹੈ। ਰਾਕੇਟ ਛੱਡਣ ਜਾਣ ਵਾਲੇ ਪਹਿਲੇ ਪ੍ਰੋਪਲੈੱਟ ਨੂੰ ਲੋਡ ਕਰਨ ਲਈ ਇਹ ਤਰੀਕਾ ਅਪਣਾਉਣ ਦੀ ਯੋਜਨਾ ਹੈ, ਪਰ ਇਸ 'ਚ ਹਾਦਸਾ ਵੀ ਹੋ ਸਕਦਾ ਹੈ, ਜਦਕਿ ਉਸ ਸਮੇਂ ਰਾਕੇਟ 'ਚ ਪੁਲਾੜ ਯਾਤਰੀ ਮੌਜੂਦ ਰਹਿਣਗੇ।
ਨਾਸਾ ਅਤੇ ਸਪੇਸਐਕਸ ਇਸ ਸਾਲ ਇਹ ਰਾਕੇਟ ਲਾਂਚ ਕਰਨ ਵਾਲੇ ਹਨ। ਨਾਸਾ ਦੇ ਸਲਾਹਕਾਰਾਂ ਨੇ ਆਪਣੀ ਚਿੱਠੀ 'ਚ ਚਿਤਾਵਨੀ ਦਿੱਤੀ ਹੈ ਕਿ 50 ਸਾਲ ਤੋਂ ਸੁਰੱਖਿਆ ਦੇ ਜਿਨ੍ਹਾਂ ਮਾਨਕਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ, ਇਹ ਤਰੀਕਾ ਉਸ ਦੇ ਉਲਟ ਹੈ। ਜ਼ਿਕਰਯੋਗ ਹੈ ਕਿ ਅਰਬਪਤੀ ਕਾਰੋਬਾਰੀ ਐਲਨ ਮਸਕ ਦੀ ਪਰਿਯੋਜਨਾ ਮੰਗਲ ਰਾਕੇਟ ਜਿਸ ਨੂੰ ਬੀ. ਐੱਫ. ਆਰ. ਜਾਂ ਬਿੱਗ ਫਾਲਕਨ ਰਾਕੇਟ ਕਿਹਾ ਜਾਂਦਾ ਹੈ। ਅਰਬਪਤੀ ਕਾਰੋਬਾਰੀ ਐਲਨ ਮਸਕ ਨੇ ਕਿਹਾ ਸੀ ਕਿ ਉਨ੍ਹਾਂ ਦੀ ਕੰਪਨੀ ਸਪੇਸਐਕਸ 2019 'ਚ ਮੰਗਲ ਗ੍ਰਹਿ 'ਤੇ ਰਾਕੇਟ ਭੇਜਣ ਲਈ ਤਿਆਰ ਹੋ ਜਾਵੇਗੀ। ਉਨ੍ਹਾਂ ਨੇ ਇਕ ਵਾਰ ਇਹ ਵੀ ਕਿਹਾ ਸੀ ਕਿ ਉਨ੍ਹਾਂ ਦਾ ਮੰਗਲ ਰਾਕੇਟ ਇਕ ਦਿਨ ਸ਼ਹਿਰ ਤੋਂ ਸ਼ਹਿਰ ਲੋਕਾਂ ਨੂੰ ਅਵਿਸ਼ਵਾਸ ਰੂਪ ਤੋਂ ਬੇਹੱਦ ਘਟ ਸਮੇਂ 'ਚ ਯਾਤਰਾ ਕਰਾ ਸਕਦਾ ਹੈ। ਇਸ ਤਰ੍ਹਾਂ ਨਿਊਯਾਰਕ ਤੋਂ ਸ਼ੰਘਾਈ ਜਾਣ 'ਚ ਸਿਰਫ 30 ਮਿੰਟ ਲੱਗਣਗੇ।
ਮੀਜ਼ਲ ਰੁਬੇਲਾ ਟੀਕਾਕਰਨ : ਡੇਢ ਦਰਜਨ ਹੋਰ ਬੱਚਿਆਂ ਦੀ ਸਿਹਤ ਵਿਗੜੀ
NEXT STORY