ਰੋਮ (ਦਲਵੀਰ ਸਿੰਘ ਕੈਂਥ) : ਇਟਲੀ ਦੇ ਉਪ-ਪ੍ਰਧਾਨ ਮੰਤਰੀ ਮੈਤਿਓ ਸਲਵੀਨੀ ਨੇ ਇਟਲੀ 'ਚ ਵੱਧ ਰਹੀ ਇਸਲਾਮਿਕ ਕੱਟੜਤਾ ਦੇ ਵਿਰੁੱਧ ਇੱਕ ਜਨਕਤ ਇਕੱਠ ਨੂੰ ਸੰਬੋਧਨ ਕਰਦਿਆ ਕਿਹਾ ਕਿ ਬਹੁਤੇ ਇਸਲਾਮੀ ਪ੍ਰਵਾਸੀਆਂ ਨੂੰ ਇਟਲੀ ਦਾ ਸੱਭਿਆਚਾਰ ਪੰਸਦ ਨਹੀਂ, ਇਨ੍ਹਾਂ ਨੂੰ ਦਿਨ-ਤਿਉਹਾਰ ਪੰਸਦ ਨਹੀ, ਲੋਕਾਂ ਦਾ ਪ੍ਰਾਰਥਨਾ ਕਰਨਾ ਤੇ ਪ੍ਰੰਪਰਾਵਾਂ ਆਦਿ ਵੀ ਪੰਸਦ ਨਹੀਂ ਫਿਰ ਕਿਉਂ ਇਹ ਲੋਕ ਇਟਲੀ ਵਿੱਚ ਕੰਮ ਕਰਨਾ ਚਾਹੁੰਦੇ ਹਨ। ਇਨ੍ਹਾਂ ਨੂੰ ਉਸ ਦੇਸ਼ ਵਿੱਚ ਨਹੀਂ ਰਹਿਣਾ ਚਾਹੀਦਾ ਜਿੱਥੋਂ ਦੇ ਸੱਭਿਆਚਾਰ ਤੇ ਪ੍ਰਾਪੰਰਾਵਾਂ ਨੂੰ ਮੰਨਣ ਵਿੱਚ ਇਲਸਾਮੀ ਪ੍ਰਵਾਸੀਆਂ ਨੂੰ ਗੁਨਾਹ ਲੱਗਦਾ ਹੋਵੇ। ਸਲਵੀਨੀ ਨੇ ਇਸ ਵਰਤਾਰੇ ਨੂੰ ਇਸਲਾਮਿਕ ਅੱਤਵਾਦ ਕਿਹਾ ਹੈ ਤੇ ਨਾਲ ਹੀ ਉਨ੍ਹਾਂ ਇਸਲਾਮੀਆਂ ਨੂੰ ਇਟਲੀ ਤੋਂ ਚਲੇ ਜਾਣ ਦੀ ਸਲਾਹ ਦਿੱਤੀ ਜਿਹੜੇ ਇਸਲਾਮਿਕ ਅੱਤਵਾਦ ਦੇ ਧਾਰਨੀ ਹਨ।
ਸਲਵੀਨੀ ਨੇ ਕਿਹਾ ਇਹ ਲੋਕ ਸਾਡੀ ਹਰ ਚੀਜ਼ ਨੂੰ ਰੱਦ ਕਰਦੇ ਹਨ ਤੇ ਆਪਣੀ ਧਾਰਮਿਕ ਕੱਟੜਤਾ ਦੇ ਨਾਲ ਸਮਾਜਿਕ ਪਾੜਾ ਪਾਉਣ ਦੀ ਬੁਣਤਾਂ ਬੁਣ ਰਹੇ ਹਨ। ਉਨ੍ਹਾਂ ਦੇ ਅਨੁਸਾਰ ਅਜਿਹਾ ਕਰਨ ਵਾਲੇ ਪ੍ਰਵਾਸੀਆਂ ਨੂੰ ਬਿਨ੍ਹਾਂ ਦੇਰ ਇਟਲੀ ਛੱਡ ਆਪਣੇ ਦੇਸ ਮੁੜ ਜਾਣਾ ਚਾਹੀਦਾ। ਜ਼ਿਕਰਯੋਗ ਹੈ ਕਿ ਜਿਸ ਤਰ੍ਹਾਂ ਹੋਰ ਦੇਸ਼ਾਂ ਵਿੱਚ ਪ੍ਰਵਾਸੀਆਂ ਨੂੰ ਲੈਕੇ ਦੇਸ਼ ਦੇ ਮੂਲ ਨਿਵਾਸੀਆਂ ਵੱਲੋਂ ਵਿਰੋਧ ਹੋ ਰਿਹਾ ਹੈ ਕੁਝ ਅਜਿਹਾ ਹੀ ਮਾਹੌਲ ਇਟਲੀ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਕਈ ਦੇਸ਼ਾਂ ਦੇ ਲੋਕ ਇੱਥੇ ਆਕੇ ਵੀ ਆਪਣੀ ਧਾਰਮਿਕ ਕੱਟੜਤਾ ਨੂੰ ਛੱਡਣ ਲਈ ਤਿਆਰ ਨਹੀਂ। ਬੀਤੇ ਸਮੇਂ ਵਿੱਚ ਪਹਿਲਾਂ 2 ਪਾਕਿਸਤਾਨੀ ਪਰਿਵਾਰਾਂ ਨੇ ਆਪਣੀਆਂ ਧੀਆਂ ਨੂੰ ਸਿਰਫ਼ ਇਸ ਕਾਰਨ ਮੌਤ ਦੇ ਘਾਟ ਉਤਾਰ ਦਿੱਤਾ ਸੀ ਕਿਉਂਕਿ ਉਹ ਆਪਣੀ ਮਰਜ਼ੀ ਨਾਲ ਨਿਕਾਹ ਕਰਵਾਉਣਾ ਚਾਹੁੰਦੀਆਂ ਸਨ, ਜਿਸ ਦੇ ਬਦਲੇ ਉਨ੍ਹਾਂ ਦੇ ਮਾਪਿਆਂ ਨੇ ਧੀਆਂ ਨੂੰ ਦਰਦਨਾਕ ਮੌਤ ਦਿੱਤੀ।
ਪਿਛਲੇ ਹਫ਼ਤੇ ਵੀ ਇੱਕ ਅਜਿਹੀ ਘਟਨਾ ਬੰਗਲਾਦੇਸ਼ੀ ਪਰਿਵਾਰ ਵਿੱਚ ਘਟੀ ਜਿੱਥੇ ਮਾਪਿਆਂ ਨੇ ਧੀ ਨੂੰ ਕੋਈ ਨਸ਼ੀਲਾ ਪਦਾਰਥ ਪਿਲਾਕੇ ਉਸ ਨਾਲ ਕੁੱਟ-ਮਾਰ ਕਰਕੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਇਸ ਕੇਸ ਵਿੱਚ ਵੀ ਬੰਗਲਾਦੇਸ਼ੀ ਮਾਪੇ ਧੀ ਦਾ ਵਿਆਹ ਵਡੇਰੀ ਉਮਰ ਦੇ ਮੁੰਡੇ ਨਾਲ ਕਰਨਾ ਚਾਹੁੰਦੇ ਸਨ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਨੇ ਲੜਕੀ ਦੇ ਮਾਪਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਪਰ ਇਸ ਧਾਰਮਿਕ ਕੱਟੜਤਾ ਕਾਰਨ ਧੀਆਂ ਉਪੱਰ ਹੋ ਰਹੇ ਤਸ਼ੱਸ਼ਦ ਦੀ ਇਟਲੀ ਦੇ ਚੁਫੇਰਿਓ ਨਿੰਦਿਆਂ ਹੋ ਰਹੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਟੈਰਿਫ ਯੁੱਧ ਤੋਂ ਬਾਅਦ ਪਹਿਲੀ ਵਾਰ PM ਮੋਦੀ ਤੇ ਟਰੰਪ ਕਰਨਗੇ ਮੁਲਾਕਾਤ! ਜਾਣੋਂ ਕਿਥੇ ਹੋ ਸਕਦੀ ਹੈ ਮੀਟਿੰਗ
NEXT STORY