ਇੰਟਰਨੈਸ਼ਨਲ ਡੈਸਕ: ਕਦੇ ਦੁਨੀਆ ਭਰ ਦੇ ਵਿਦਿਆਰਥੀਆਂ ਦੀ ਪਹਿਲੀ ਪਸੰਦ ਰਹਿਣ ਵਾਲਾ ਕੈਨੇਡਾ ਹੁਣ ਕੌਮਾਂਤਰੀ ਵਿਦਿਆਰਥੀਆਂ ਨੂੰ ਗੁਆਉਂਦਾ ਨਜ਼ਰ ਆ ਰਿਹਾ ਹੈ। ਪ੍ਰਾਪਤ ਅੰਕੜਿਆਂ ਅਨੁਸਾਰ ਸਾਲ 2025 ਵਿੱਚ ਕੈਨੇਡਾ ਵੱਲੋਂ ਜਾਰੀ ਕੀਤੇ ਗਏ ਨਵੇਂ ਸਟੱਡੀ ਪਰਮਿਟਾਂ ਦੀ ਗਿਣਤੀ ਵਿੱਚ 64 ਫੀਸਦੀ ਦੀ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਅੰਕੜਾ ਕੋਵਿਡ-19 ਮਹਾਮਾਰੀ ਦੇ ਉਸ ਦੌਰ ਨਾਲੋਂ ਵੀ ਹੇਠਾਂ ਚਲਾ ਗਿਆ ਹੈ ਜਦੋਂ ਪੂਰੀ ਦੁਨੀਆ ਵਿੱਚ ਲਾਕਡਾਊਨ ਲੱਗਿਆ ਹੋਇਆ ਸੀ।
ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (IRCC) ਦੇ 2025 ਦੇ ਅੰਕੜਿਆਂ ਮੁਤਾਬਕ ਪੂਰੇ ਸਾਲ ਵਿੱਚ ਸਿਰਫ 75,372 ਨਵੇਂ ਸਟੱਡੀ ਪਰਮਿਟ ਮਨਜ਼ੂਰ ਕੀਤੇ ਗਏ ਹਨ। ਇਹ 2024 ਦੇ ਮੁਕਾਬਲੇ ਨਾ ਸਿਰਫ 64 ਫੀਸਦੀ ਘੱਟ ਹਨ, ਬਲਕਿ 2020 ਦੇ ਕੋਵਿਡ ਕਾਲ ਦੇ ਸਭ ਤੋਂ ਖਰਾਬ ਦੌਰ ਨਾਲੋਂ ਵੀ 18 ਫੀਸਦੀ ਘੱਟ ਹਨ। ਰਿਪੋਰਟਾਂ ਅਨੁਸਾਰ ਹੁਣ ਕੈਨੇਡਾ ਦਾ ਵੀਜ਼ਾ ਲੱਗਣਾ ਬੇਹੱਦ ਮੁਸ਼ਕਲ ਹੋ ਗਿਆ ਹੈ। ਵੀਜ਼ਾ ਮਨਜ਼ੂਰੀ ਦੀ ਦਰ 2021 ਵਿੱਚ 57.9 ਫੀਸਦੀ ਸੀ, ਜੋ 2025 ਵਿੱਚ ਡਿੱਗ ਕੇ ਸਿਰਫ 35.7 ਫੀਸਦੀ ਰਹਿ ਗਈ ਹੈ। ਇਸ ਦਾ ਮਤਲਬ ਹੈ ਕਿ ਹਰ ਤਿੰਨ ਵਿੱਚੋਂ ਲਗਭਗ ਦੋ ਵਿਦਿਆਰਥੀਆਂ ਦੀਆਂ ਅਰਜ਼ੀਆਂ ਰੱਦ ਹੋ ਰਹੀਆਂ ਹਨ, ਜਿਸ ਕਾਰਨ ਵਿਦਿਆਰਥੀਆਂ ਦਾ ਭਰੋਸਾ ਕੈਨੇਡਾ ਤੋਂ ਘਟ ਰਿਹਾ ਹੈ।
ਪੜ੍ਹੋ ਇਹ ਅਹਿਮ ਖ਼ਬਰ--ਹੁਣ ਇਨ੍ਹਾਂ ਲੋਕਾਂ ਨੂੰ ਨਹੀਂ ਮਿਲੇਗਾ ਕੈਨੇਡਾ ਦਾ ਵੀਜ਼ਾ! ਸਰਕਾਰ ਨੇ ਚੁੱਕਿਆ ਸਖ਼ਤ ਕਦਮ
ਸਿੱਖਿਆ ਮਾਹਿਰਾਂ ਦਾ ਮੰਨਣਾ ਹੈ ਕਿ ਕੈਨੇਡਾ ਸਰਕਾਰ ਦੀਆਂ ਸਖ਼ਤ ਨੀਤੀਆਂ ਇਸ ਦਾ ਮੁੱਖ ਕਾਰਨ ਹਨ। ਸਰਕਾਰ ਨੇ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਨੂੰ ਕੰਟਰੋਲ ਕਰਨ ਲਈ ਕਈ ਕਦਮ ਚੁੱਕੇ ਹਨ, ਜਿਨ੍ਹਾਂ ਵਿੱਚ ਸਟੱਡੀ ਪਰਮਿਟਾਂ 'ਤੇ ਕੈਪ (ਸੀਮਾ) ਲਗਾਉਣਾ, ਸੂਬਿਆਂ ਵੱਲੋਂ ਜਾਰੀ ਹੋਣ ਵਾਲੇ Provincial Attestation Letter (PAL) ਨੂੰ ਲਾਜ਼ਮੀ ਕਰਨਾ, ਨਿੱਜੀ ਕਾਲਜਾਂ 'ਤੇ ਨਿਗਰਾਨੀ ਸਖ਼ਤ ਕਰਨਾ ਸ਼ਾਮਲ ਹੈ। ਸਰਕਾਰ ਦਾ ਤਰਕ ਸੀ ਕਿ ਵਿਦਿਆਰਥੀਆਂ ਦੀ ਵਧਦੀ ਆਬਾਦੀ ਕਾਰਨ ਦੇਸ਼ ਵਿੱਚ ਰਿਹਾਇਸ਼, ਸਿਹਤ ਸੇਵਾਵਾਂ ਅਤੇ ਜਨਤਕ ਸਹੂਲਤਾਂ 'ਤੇ ਬੋਝ ਵਧ ਰਿਹਾ ਸੀ।
ਕੈਨੇਡਾ ਦੀ ਹਾਊਸ ਆਫ ਕਾਮਨਜ਼ ਦੀ ਕਮੇਟੀ ਨੇ ਚਿੰਤਾ ਜਤਾਈ ਹੈ ਕਿ ਇਨ੍ਹਾਂ ਸਖ਼ਤ ਨੀਤੀਆਂ ਨੇ ਸਰਕਾਰ ਦੇ ਅੰਦਾਜ਼ੇ ਤੋਂ ਕਿਤੇ ਵੱਧ ਨੁਕਸਾਨ ਪਹੁੰਚਾਇਆ ਹੈ। ਕਮੇਟੀ ਅਨੁਸਾਰ ਇਸ ਨਾਲ ਕੈਨੇਡਾ ਦੇ ਇੰਟਰਨੈਸ਼ਨਲ ਸਟੂਡੈਂਟ ਪ੍ਰੋਗਰਾਮ ਦੀ ਵਿਸ਼ਵ ਪੱਧਰੀ ਤਸਵੀਰ ਅਤੇ ਭਰੋਸੇ ਨੂੰ ਸੱਟ ਵੱਜੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀ ਨਾ ਸਿਰਫ ਯੂਨੀਵਰਸਿਟੀਆਂ ਦੀ ਆਰਥਿਕਤਾ ਦਾ ਆਧਾਰ ਹਨ, ਬਲਕਿ ਉਹ ਕੈਨੇਡਾ ਦੀ ਖੋਜ, ਨਵੀਨਤਾ ਅਤੇ ਹੁਨਰਮੰਦ ਕਰਮਚਾਰੀਆਂ ਦੀ ਲੋੜ ਨੂੰ ਪੂਰਾ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ। ਹੁਣ ਸਵਾਲ ਇਹ ਉੱਠ ਰਿਹਾ ਹੈ ਕਿ ਕੀ ਕੈਨੇਡਾ ਆਪਣੀਆਂ ਸਖ਼ਤ ਨੀਤੀਆਂ ਕਾਰਨ ਉਨ੍ਹਾਂ ਵਿਦਿਆਰਥੀਆਂ ਨੂੰ ਹਮੇਸ਼ਾ ਲਈ ਦੂਰ ਕਰ ਰਿਹਾ ਹੈ ਜਿਨ੍ਹਾਂ ਨੇ ਸਾਲਾਂ ਤੱਕ ਉਸ ਦੀ ਆਰਥਿਕਤਾ ਅਤੇ ਲੇਬਰ ਮਾਰਕੀਟ ਨੂੰ ਮਜ਼ਬੂਤ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਆਪਰੇਸ਼ਨ ਸਿੰਦੂਰ ਮਗਰੋਂ ਵੀ ਨਹੀਂ ਸੁਧਰਿਆ ਪਾਕਿਸਤਾਨ, ਦੇ ਰਿਹਾ ਗਿੱਦੜ ਭਬਕੀਆਂ
NEXT STORY