ਇੰਟਰਨੈਸ਼ਨਲ ਡੈਸਕ : ਬ੍ਰਿਟਿਸ਼ ਪ੍ਰਧਾਨ ਮੰਤਰੀ ਬੌਰਿਸ ਜੋਹਨਸਨ ਨੇ ਕਿਹਾ ਹੈ ਕਿ ਦੁਨੀਆ ਦੇ ਸਾਰੇ ਦੇਸ਼ਾਂ ਨੂੰ ਆਪਣੇ ਆਪ ਨੂੰ ਮਹਾਨ ਮੰਨਣ ਤੇ ਦੂਜੇ ਦੇਸ਼ਾਂ ਨੂੰ ਨੀਵਾਂ ਦਿਖਾਉਣ ਦੇ ਵਤੀਰੇ ਨੂੰ ਛੱਡ ਦੇਣਾ ਚਾਹੀਦਾ ਹੈ ਕਿਉਂਕਿ ਇਹੀ ਰਵੱਈਆ ਕੋਰੋਨਾ ਦੇ ਇਲਾਜ ਤੇ ਦਵਾਈਆਂ ਨੂੰ ਲੈ ਕੇ ਝਗੜੇ ਦਾ ਕਾਰਨ ਹੈ। ਜੋਹਨਸਨ ਨੇ ਵੀਰਵਾਰ ਨੂੰ ਕਿਹਾ ਕਿ ਦੱਖਣੀ ਪੱਛਮੀ ਇੰਗਲੈਂਡ ਦੇ ਕਾਰਬਿਸ ਬੇ ’ਚ ਇਸ ਹਫਤੇ ਦੇ ਅੰਤ ’ਚ ਹੋਣ ਜਾ ਰਹੇ ਜੀ-7 ਸ਼ਿਖਰ ਸੰਮੇਲਨ ’ਚ ਆਗੂ 2022 ਦੇ ਅੰਤ ਤਕ ਪੂਰੀ ਦੁਨੀਆ ਨੂੰ ਵੈਕਸੀਨ ਲਗਵਾਉਣ ਦਾ ਸੰਕਲਪ ਲੈਣਗੇ।
ਇਹ ਵੀ ਪੜ੍ਹੋ : ਦੁਨੀਆ ਦੇ ਇਨ੍ਹਾਂ ਦੇਸ਼ਾਂ ਨੇ ਕੋਰੋਨਾ ਤੋਂ ਜਿੱਤੀ ਜੰਗ, ਹਟਾਈਆਂ ਪਾਬੰਦੀਆਂ
ਉਨ੍ਹਾਂ ਨੇ ‘ਟਾਈਮਜ਼ ਆਫ ਲੰਡਨ’ ’ਚ ਲਿਖਿਆ ਕਿ ਇਹ ਸਮਾਂ ਹੈ ਕਿ ਵਿਕਸਿਤ ਦੇਸ਼ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਤੇ ਪੂਰੀ ਦੁਨੀਆ ਦਾ ਟੀਕਾਕਰਨ ਕਰਨ। ਹਾਲਾਂਕਿ ਖੁਦ ਜੋਹਨਸਨ ਨੂੰ ਆਲੋਚਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਵਿਸ਼ਵ ਪੱਧਰੀ ਮਹਾਮਾਰੀ ਦੇ ਆਰਥਿਕ ਤੌਰ ’ਤੇ ਮਾੜੇ ਪ੍ਰਭਾਵ ਦਾ ਹਵਾਲਾ ਦਿੰਦਿਆਂ ਬ੍ਰਿਟੇਨ ਨੇ ਆਪਣੇ ਅੰਤਰਰਾਸ਼ਟਰੀ ਸਹਾਇਤਾ ਬਜਟ ’ਚ ਕਟੌਤੀ ਕੀਤੀ ਹੈ ਤੇ ਹੁਣ ਤਕ ਹੋਰ ਦੇਸ਼ਾਂ ਨੂੰ ਟੀਕੇ ਨਹੀਂ ਭੇਜੇ ਹਨ।
ਇਹ ਵੀ ਪੜ੍ਹੋ : ਪਾਕਿ ’ਚ ਪੰਜ ਬੱਚਿਆਂ ਦੀ ਮਾਂ ਈਸਾਈ ਔਰਤ ਨਾਲ ਕੀਤਾ ਸਮੂਹਿਕ ਜਬਰ-ਜ਼ਿਨਾਹ
ਜੌਹਨਸਨ ਨੇ ਵੀਰਵਾਰ ਕਿਹਾ ਕਿ ਬ੍ਰਿਟੇਨ ਟੀਕੇ ਦੇ ਆਪਣੇ ਸਰਪਲੱਸ ਭੰਡਾਰ ’ਚੋਂ ਲੱਖਾਂ ਖੁਰਾਕਾਂ ਦਾਨ ਦੇਵੇਗਾ ਪਰ ਕਦੋਂ ਤਕ ਦੇਵੇਗਾ, ਇਹ ਨਹੀਂ ਦੱਸਿਆ। ਉਨ੍ਹਾਂ ਕਿਹਾ ਕਿ ਬ੍ਰਿਟਿਸ਼ ਸਰਕਾਰ ਨੇ ਐਸਟਰਾਜ਼ੇਨੇਕਾ ਟੀਕੇ ਦੇ ਵਿਕਾਸ ਲਈ ਆਕਸਫੋਰਡ ਯੂਨੀਵਰਸਿਟੀ ਨੂੰ ਆਰਥਿਕ ਮਦਦ ਦਿੱਤੀ ਸੀ।
ਸਿੰਧ ਸੂਬੇ ਦੇ CM ਦਾ ਦੋਸ਼ , ਫੰਡ ਨੂੰ ਲੈ ਕੇ ਗੱਲ ਕਰਨ ’ਤੇ ਇਮਰਾਨ ਹੋ ਜਾਂਦੇ ਨੇ ਬੋਲ਼ੇ
NEXT STORY