ਇੰਟਰਨੈਸ਼ਨਲ ਡੈਸਕ- ਡੀ.ਜੀ. ਆਈ.ਐਸ.ਪੀ.ਆਰ ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ ਚੌਧਰੀ ਨੇ ਪਾਕਿਸਤਾਨ ਅੰਦਰ ਭਾਰਤੀ ਮਿਜ਼ਾਈਲ ਹਮਲਿਆਂ ਵਿਚ ਹੋਏ ਨੁਕਸਾਨ ਬਾਰੇ ਇੱਕ ਪ੍ਰੈਸ ਬ੍ਰੀਫਿੰਗ ਵਿੱਚ ਜਾਣਕਾਰੀ ਦਿੱਤੀ। ਡੀ.ਜੀ. ਆਈ.ਐਸ.ਪੀ.ਆਰ ਨੇ ਭਾਰਤੀ ਹਮਲੇ ਦੌਰਾਨ 26 ਪਾਕਿਸਤਾਨੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ ਅਤੇ ਭਾਰਤ ਨੂੰ ਸਖ਼ਤ ਜਵਾਬ ਦੇਣ ਦਾ ਸੰਕੇਤ ਵੀ ਦਿੱਤਾ ਹੈ। ਉਨ੍ਹਾਂ ਪੁਸ਼ਟੀ ਕੀਤੀ ਕਿ ਭਾਰਤ ਵੱਲੋਂ ਪਾਕਿਸਤਾਨ ਵਿਰੁੱਧ ਕਾਰਵਾਈ ਹਨੇਰੇ ਦੀ ਆੜ ਵਿੱਚ ਕੀਤੀ ਗਈ, ਜਿਸ ਵਿੱਚ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਗਿਆ। ਭਾਰਤ ਦੇ ਹਮਲੇ ਦੇ ਨਤੀਜੇ ਵਜੋਂ ਪਾਕਿਸਤਾਨ ਵਿੱਚ 26 ਲੋਕ ਮਾਰੇ ਗਏ ਅਤੇ 46 ਜ਼ਖਮੀ ਹੋਏ।
ਡੀ.ਜੀ.ਆਈ.ਐਸ.ਪੀ.ਆਰ ਮੁਤਾਬਕ ਈਸਟ ਵਿਚ ਮਸਜਿਦ ਸੁਭਾਨ ਨੂੰ ਨਿਸ਼ਾਨਾ ਬਣਾਇਆ ਗਿਆ। ਇੱਥੇ 4 ਸਟ੍ਰਾਈਕ ਕੀਤੀਆਂ ਗਈਆਂ। ਇੱਥੇ ਪੰਜ ਨਿਰਦੋਸ਼ ਪਾਕਿਸਤਾਨੀ ਮਾਰੇ ਗਏ। ਮਰਨ ਵਾਲਿਆਂ ਵਿਚ 3 ਸਾਲ ਦੀ ਮਾਸੂਮ ਬੱਚੀ ਵੀ ਸ਼ਾਮਲ ਹੈ। ਦੋ ਬਾਲਗ ਮਰਦ ਅਤੇ ਦੋ ਔਰਤਾਂ ਸ਼ਾਮਲ ਹਨ। 31 ਨਾਗਰਿਕ ਜ਼ਖਮੀ ਹੋਏ ਹਨ। ਜਿਨਾਂ ਵਿਚ 25 ਮਰਦ ਅਤੇ 6 ਔਰਤਾਂ ਹਨ। ਇਕ ਮਸਜਿਦ ਅਤੇ 4 ਰਿਹਾਇਸ਼ੀ ਕਵਾਰਟਰਾਂ ਨੂੰ ਨੁਕਸਾਨ ਪਹੁੰਚਿਆ ਹੈ। ਮੁਜ਼ੱਫਰਾਬਾਦ ਵਿਚ ਸ਼ਾਹੀ ਵਾਲੀ ਨਲਾ ਵਾਲੀ ਜਗ੍ਹਾ ਹੈ ਇੱਥੇ ਮਸਜਿਦ ਬਿਲਾਲ ਨੂੰ ਨਿਸ਼ਾਨਾ ਬਣਾਇਆ ਗਿਆ। ਇੱਥੇ 7 ਹਮਲੇ ਹੋਏ। ਉਸ ਵਿਚ ਇਕ ਬੱਚੀ ਜ਼ਖਮੀ ਹੋਈ। ਇਕ ਮਸਜਿਦ ਨੂੰ ਨੁਕਸਾਨ ਪਹੁੰਚਿਆ।
ਪੜ੍ਹੋ ਇਹ ਅਹਿਮ ਖ਼ਬਰ-ਕਈ ਮੁਲਕਾਂ ਵਲੋਂ ਪਾਕਿਸਤਾਨ ਨਾ ਜਾਣ ਦੀ ਸਲਾਹ! ADVISORY ਜਾਰੀ
ਕੋਟਲੀ ਵਿਚ ਮਸਜਿਦ ਅੱਬਾਸ ਨੂੰ ਨਿਸ਼ਾਨਾ ਬਣਾਇਆ ਗਿਆ। ਇੱਥੇ ਪੰਜ ਸਟ੍ਰਾਈਕ ਹੋਈਆਂ। ਦੋ ਜਣੇ ਸ਼ਹੀਦ ਹੋਏ। ਇਕ 16 ਸਾਲ ਦੀ ਬੱਚੀ ਅਤੇ 18 ਸਾਲ ਦਾ ਮਾਸੂਮ। ਇਸ ਦੇ ਇਲਾਵਾ ਮਾਂ ਅਤੇ ਧੀ ਜ਼ਖਮੀ ਹਨ। ਮੁਰੀਦ ਵਿਚ ਮਸਜਿਦ ਉਗਲਕੁਰਾ ਨੂੰ ਨਿਸ਼ਨਾ ਬਣਾਇਆ ਗਿਆ। ਚਾਰ ਸਟ੍ਰਾਈਕ ਕੀਤੀਆਂ ਗਈਆਂ। ਇਕ ਮਰਦ ਦੀ ਮੌਤ ਹੋ ਗਈ। ਇਕ ਮਰਦ ਜ਼ਖਮੀ ਹੈ ਅਤੇ ਦੋ ਲੋਕ ਲਾਪਤਾ ਹਨ। ਆਲੇ-ਦੁਆਲੇ ਦੇ ਕਵਾਰਟਰਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਬੁਲਾਰੇ ਨੇ ਸ਼ਹੀਦਾਂ ਦੇ ਵੇਰਵੇ ਦਿੰਦੇ ਹੋਏ ਕਿਹਾ ਕਿ ਸਭ ਤੋਂ ਵੱਧ ਜਾਨੀ ਨੁਕਸਾਨ 13 ਵਿਅਕਤੀ ਅਹਿਮਦਪੁਰ ਸ਼ਰਕੀਆ ਵਿੱਚ ਹੋਇਆ, ਜਦੋਂ ਕਿ ਕੋਟਲੀ ਵਿੱਚ ਦੋ ਮਾਸੂਮ ਬੱਚੇ ਸ਼ਹੀਦ ਹੋਏ ਅਤੇ ਕੰਟਰੋਲ ਰੇਖਾ ਨੇੜੇ ਪੰਜ ਨਾਗਰਿਕ ਸ਼ਹੀਦ ਹੋਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
'ਆਪ੍ਰੇਸ਼ਨ ਸਿੰਦੂਰ' ਤੋਂ ਬਾਅਦ ਪਾਕਿਸਤਾਨ ਦੇ ਸ਼ੇਅਰ ਬਾਜ਼ਾਰ 'ਚ ਹਾਹਾਕਾਰ, 6,000 ਅੰਕਾਂ ਤੋਂ ਵੱਧ ਦੀ ਗਿਰਾਵਟ
NEXT STORY