ਚੰਡੀਗੜ੍ਹ/ਲੰਡਨ— ਪੰਜਾਬ ਦੇ ਹੁਸ਼ਿਆਰਪੁਰ ਜ਼ਿਲੇ 'ਚ ਪਲੇ ਦਿਲਜੀਤ ਸਿੰਘ ਰਾਣਾ ਨੇ 54 ਸਾਲ ਇੰਗਲੈਂਡ 'ਚ ਬਤੀਤ ਕੀਤੇ ਹਨ। ਉਹ ਇੰਗਲੈਂਡ 'ਚ ਹਾਊਸ ਆਫ ਲਾਰਡਜ਼ ਦੇ ਮੈਂਬਰ ਹਨ ਪਰ ਇੱਥੇ ਤਕ ਪੁੱਜਣ ਦਾ ਉਨ੍ਹਾਂ ਦਾ ਸਫਰ ਸੰਘਰਸ਼ ਭਰਿਆ ਰਿਹਾ ਹੈ। ਉਹ ਪਹਿਲੇ ਭਾਰਤੀ ਹਨ ਜੋ ਹਾਊਸ ਦੇ ਮੈਂਬਰ ਬਣੇ ਹਨ। ਉਹ ਭਾਰਤ ਨੂੰ ਬਦਲਣ ਦੀ ਇੱਛਾ ਰੱਖਦੇ ਹਨ ਤੇ ਕਹਿੰਦੇ ਹਨ ਕਿ 2030 ਤਕ ਭਾਰਤ ਨੂੰ ਬਦਲ ਲਿਆ ਜਾਵੇਗਾ। ਵੀਰਵਾਰ ਨੂੰ ਉਹ ਚੰਡੀਗੜ੍ਹ ਦੇ ਸੈਕਟਰ-17 'ਚ ਪੁੱਜੇ ਸਨ ਅਤੇ ਇਸੇ ਦੌਰਾਨ ਉਨ੍ਹਾਂ ਨੇ ਆਪਣੇ ਸੰਘਰਸ਼ ਸੰਬੰਧੀ ਜਾਣਕਾਰੀ ਸਾਂਝੀ ਕੀਤੀ।
ਮਜ਼ਦੂਰ ਤੋਂ ਇੰਗਲੈਂਡ ਦੇ ਲਾਰਡ ਬਣਨ ਦਾ ਸਫਰ
ਦਿਲਜੀਤ 1963 ਵਿੱਚ ਪੰਜਾਬ ਤੋਂ ਇੰਗਲੈਂਡ ਗਏ । ਉਨ੍ਹਾਂ ਦੀ ਪਹਿਲੀ ਨੌਕਰੀ ਇੱਕ ਫੈਕਟਰੀ ਦੇ ਮਜ਼ਦੂਰ ਦੇ ਰੂਪ ਵਿੱਚ ਸੀ ਪਰ ਅੱਜ ਉਨ੍ਹਾਂ ਦੇ ਇੰਗਲੈਂਡ 'ਚ ਸੱਤ ਹੋਟਲ ਹਨ ਅਤੇ ਉਹ ਹਾਊਸ ਆਫ ਲਾਰਡਜ਼ ਦੇ ਮੈਂਬਰ ਵੀ ਹੈ । ਦਿਲਜੀਤ ਨੇ ਦੱਸਿਆ ਕਿ ਉਨ੍ਹਾਂ ਦਾ ਪਿੰਡ ਪਾਕਿਸਤਾਨ ਦੇ ਲਾਇਲਪੁਰ (ਹੁਣ ਫੈਸਲਾਬਾਦ) ਵਿੱਚ ਸੀ, ਜਿੱਥੋਂ ਦੇਸ਼ ਦੀ ਵੰਡ ਮਗਰੋਂ ਉਹ ਹੁਸ਼ਿਆਰਪੁਰ ਆ ਗਏ। ਇੱਥੇ ਉਨ੍ਹਾਂ ਨੇ ਗਰੀਬੀ ਵਿੱਚ ਦਿਨ ਕੱਟੇ ।
ਗ੍ਰੈਜੂਏਸ਼ਨ ਦੇ ਬਾਅਦ ਉਨ੍ਹਾਂ ਨੂੰ ਪੰਜਾਬ ਸਰਕਾਰ ਵਿੱਚ ਹੀ ਨੌਕਰੀ ਮਿਲ ਗਈ ਪਰ ਉਨ੍ਹਾਂ ਦੇ ਮਨ 'ਚ ਹਮੇਸ਼ਾ ਇੰਗਲੈਂਡ ਜਾਣ ਦੀ ਇੱਛਾ ਰਹਿੰਦੀ ਸੀ । ਇਸ ਲਈ ਸਰਕਾਰੀ ਨੌਕਰੀ ਛੱਡ ਕੇ ਉਹ 1963 ਵਿੱਚ ਇੰਗਲੈਂਡ ਚਲੇ ਗਏ ਅਤੇ ਪਹਿਲੀ ਨੌਕਰੀ ਇੱਕ ਫੈਕਟਰੀ ਵਿੱਚ ਮਜ਼ਦੂਰ ਵਜੋਂ ਕੀਤੀ । ਇਸ ਮਗਰੋਂ ਉਨ੍ਹਾਂ ਨੂੰ ਡਾਕੀਏ ਦੀ ਨੌਕਰੀ ਮਿਲੀ । ਤਕਰੀਬਨ ਤਿੰਨ ਸਾਲ ਕੰਮ ਕਰਨ ਦੇ ਬਾਅਦ ਉਨ੍ਹਾਂ ਨੇ ਆਪਣਾ ਹੋਟਲ ਖਰੀਦਿਆ । 1967 ਮਗਰੋਂ ਉਨ੍ਹਾਂ ਦਾ ਵਪਾਰ ਕਾਫੀ ਵਧੀਆ ਚੱਲਣ ਲੱਗਾ ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਵੀ ਹੋਰਾਂ ਵਾਂਗ ਵਿਦੇਸ਼ 'ਚ ਨਸਲਵਾਦ ਦਾ ਸ਼ਿਕਾਰ ਹੋਣਾ ਪਿਆ ਅਤੇ ਉਨ੍ਹਾਂ ਦੇ ਹੋਟਲ ਨੂੰ ਅੱਗ ਲਗਾ ਦਿੱਤੀ ਗਈ ।ਇਸ ਮਗਰੋਂ ਦਿਲਜੀਤ ਨੇ ਫੈਸ਼ਨ ਬੁਟੀਕ ਖੋਲ੍ਹੇ ਪਰ ਉੱਥੇ ਵੀ ਉਨ੍ਹਾਂ ਨੂੰ ਨਸਲਵਾਦ ਦਾ ਸ਼ਿਕਾਰ ਹੋਣਾ ਪਿਆ । ਦਿਲਜੀਤ ਨੇ ਫਿਰ ਵੀ ਹਿੰਮਤ ਨਾ ਹਾਰੀ । ਇਸੇ ਕਾਰਨ ਹੁਣ ਇੰਗਲੈਂਡ ਵਿੱਚ ਉਨ੍ਹਾਂ ਦੇ ਸੱਤ ਹੋਟਲ ਹਨ, ਜਿਨ੍ਹਾਂ ਨੂੰ ਉਨ੍ਹਾਂ ਦੇ ਦੋ ਪੁੱਤਰ ਸੰਭਾਲਦੇ ਹਨ । 2004 ਵਿੱਚ ਇੰਗਲੈਂਡ ਸਰਕਾਰ ਨੇ ਦਿਲਜੀਤ ਨੂੰ 'ਹਾਊੁਸ ਆਫ ਲਾਰਡ' ਦਾ ਮੈਂਬਰ ਬਣਾਇਆ । ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਦੀ ਮਿਹਨਤ ਰੰਗ ਲਿਆਈ ਹੈ।
ਵਿਸ਼ੇਸ਼ ਸੈਮੀਨਾਰ 'ਚ ਲੈਣਗੇ ਹਿੱਸਾ
ਪੰਜਾਬ ਦੇ ਫਤਿਹਗੜ੍ਹ ਸਾਹਬ 'ਚ ਸਥਿਤ ਪਿੰਡ ਸੰਘੋਲ 'ਚ ਦਿਲਜੀਤ ਦੇ ਐਜੂਕੇਸ਼ਨਲ ਇੰਸਟੀਚਿਊਟ ਹਨ। ਇੱਥੇ 2 ਦਸੰਬਰ ਤੋਂ 'ਇੰਡੀਆ ਇਨ 2030 ਇਨ ਗਲੋਬਲ ਕਾਨਟੈਕਸਟ ਸੈਮੀਨਾਰ' ਦਾ ਪ੍ਰਬੰਧ ਹੋਣਾ ਹੈ, ਜਿਸ 'ਚ ਦੇਸ਼ ਦੇ ਕਾਨੂੰਨ ਅਤੇ ਅਰਥ ਸ਼ਾਸਤਰ ਦੇ ਜਾਣਕਾਰ ਲੋਕ ਭਾਰਤ ਦੇ ਵਿਕਾਸ 'ਤੇ ਚਰਚਾ ਕਰਨਗੇ। ਦਿਲਜੀਤ ਇਸ ਸੈਮੀਨਾਰ 'ਚ ਹਿੱਸਾ ਲੈਣ ਪੁੱਜੇ ਹਨ। ਇਸ 'ਚ ਸੁਪਰੀਮ ਕੋਰਟ ਆਫ਼ ਇੰਡੀਆ ਦੇ ਜਸਟਿਸ ਸੀਕਰੀ, ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ, ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਜੀ. ਐੱਸ. ਘੁੰਮਣ, ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਜਸਵਾਲ, ਯੂ. ਜੀ. ਸੀ. ਦੇ ਅਡੀਸ਼ਨਲ ਸਕੱਤਰ ਡਾ. ਪੰਕਜ ਮਿੱਤਲ ਅਤੇ ਕੇਂਦਰੀ ਕਾਨੂੰਨ ਤੇ ਨਿਆਂ ਮੰਤਰਾਲੇ ਦੇ ਜੁਆਇੰਟ ਸਕੱਤਰ ਰਾਘਵੇਂਦਰ ਤੋਂ ਇਲਾਵਾ ਯੂ. ਕੇ. ਤੇ ਹੋਰ ਕਈ ਦੇਸ਼ਾਂ ਦੇ ਪ੍ਰਤੀਨਿਧ ਵੀ ਪਹੁੰਚਣਗੇ।
ਮਿਲਣਸਾਰ ਲੋਕਾਂ 'ਚ ਘੱਟ ਹੁੰਦੈ ਡਿਪਰੈਸ਼ਨ ਦਾ ਖਤਰਾ: ਅਧਿਐਨ
NEXT STORY