ਵਾਸ਼ਿੰਗਟਨ(ਬਿਊਰੋ)— ਭਾਰਤ 'ਚ 19 ਅਕਤੂਬਰ ਨੂੰ ਦੀਵਾਲੀ ਮਨਾਈ ਗਈ ਸੀ ਪਰ ਇਸ ਦੇ ਕੁੱਝ ਦਿਨਾਂ ਮਗਰੋਂ ਅਮਰੀਕਾ ਦੇ ਸ਼ਹਿਰ ਡਲਾਸ 'ਚ 4 ਨਵੰਬਰ ਨੂੰ ਦੀਵਾਲੀ ਮਨਾਈ ਜਾਵੇਗੀ। ਹਿੰਦੂਆਂ ਦੇ ਇਸ ਪਵਿੱਤਰ ਤਿਉਹਾਰ ਨੂੰ ਅਮਰੀਕਾ 'ਚ ਸ਼ਨੀਵਾਰ ਨੂੰ ਮਨਾਇਆ ਜਾਵੇਗਾ। ਨਿਊ ਜਰਸੀ, ਸ਼ਿਕਾਗੋ, ਨਿਊਯਾਰਕ ਆਦਿ ਸ਼ਹਿਰਾਂ 'ਚ ਰਹਿ ਰਹੇ ਬਹੁਤ ਸਾਰੇ ਭਾਰਤੀ ਮੂਲ ਦੇ ਲੋਕ ਡਲਾਸ ਪੁੱਜਣਗੇ। ਇਸ ਸ਼ਹਿਰ ਦੇ ਨੇੜਲੇ ਇਲਾਕਿਆਂ 'ਚ ਵੀ ਲਗਭਗ 1,08,000 ਭਾਰਤੀ ਮੂਲ ਦੇ ਲੋਕ ਰਹਿੰਦੇ ਹਨ। ਇੱਥੇ ਰਾਮਲੀਲਾ ਦਾ ਮੰਚਨ ਹੋਵੇਗਾ। ਭਾਰਤੀ ਮਠਿਆਈਆਂ ਅਤੇ ਕਈ ਤਰ੍ਹਾਂ ਦੇ ਪਕਵਾਨਾਂ ਦੇ ਸਟਾਲ ਲੱਗਣਗੇ। ਖੁਸ਼ੀ ਦੀ ਗੱਲ ਇਹ ਹੈ ਕਿ ਲੋਕਾਂ ਨੂੰ ਡਲਾਸ ਮੇਲੇ ਦੀ ਸਰਕਾਰੀ ਛੁੱਟੀ ਵੀ ਮਿਲੇਗੀ। ਬਾਲੀਵੁੱਡ ਦੇ ਕਈ ਮਸ਼ਹੂਰ ਗਾਇਕ ਇੱਥੇ ਪੁੱਜ ਚੁੱਕੇ ਹਨ। ਇਸ ਵਾਰ ਦੀਵਾਲੀ ਬਹੁਤ ਵੱਡੇ ਪੱਧਰ 'ਤੇ ਮਨਾਈ ਜਾਵੇਗੀ। ਰਾਤ ਨੂੰ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਵੀ ਸਾੜੇ ਜਾਣਗੇ।
ਹੁਸ਼ਿਆਰਪੁਰ ਦੀ ਔਰਤ ਦਾ ਕਤਲ, ਕਾਤਲ ਪਤੀ ਦੇ ਪਿਤਾ ਨੇ ਕਿਹਾ- 'ਮੇਰਾ ਪੁੱਤ ਤਾਂ ਕੀੜੀ ਨਹੀਂ ਮਾਰ ਸਕਦਾ'
NEXT STORY