ਇੰਟਰਨੈਸ਼ਨਲ ਡੈਸਕ- ਭਾਰਤੀ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਅਤੇ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਲਈ ਅਬੂ ਧਾਬੀ ਦੇ ਕਲਚਰ ਐਂਡ ਟੂਰਿਜ਼ਮ ਵਿਭਾਗ ਨੇ ਇੱਕ ਵੱਡੀ ਯੋਜਨਾ ਦੀ ਸ਼ੁਰੂਆਤ ਕੀਤੀ ਹੈ। ਅਬੂ ਧਾਬੀ ਦੀ ਯਾਤਰਾ ਕਰਨ ਵਾਲੇ ਭਾਰਤੀ ਨਾਗਰਿਕਾਂ ਨੂੰ ਹੁਣ ਮੁਫ਼ਤ ਯੂ.ਏ.ਈ. ਐਂਟਰੀ ਵੀਜ਼ਾ ਦਿੱਤਾ ਜਾਵੇਗਾ। ਇਹ ਯੋਜਨਾ 1 ਅਗਸਤ ਤੋਂ ਸ਼ੁਰੂ ਹੋ ਕੇ 31 ਅਕਤੂਬਰ 2026 ਤੱਕ ਚੱਲੇਗੀ ਅਤੇ ਇਸ ਪਾਇਲਟ ਪ੍ਰੋਜੈਕਟ ਤਹਿਤ ਪਹਿਲੇ 20,000 ਵੀਜ਼ਿਆਂ ਦਾ ਪੂਰਾ ਖ਼ਰਚਾ ਵਿਭਾਗ ਖ਼ੁਦ ਚੁੱਕੇਗਾ।
ਇਹ ਆਫ਼ਰ ਭਾਰਤ ਤੋਂ ਉਡਾਣ ਭਰਨ ਵਾਲੇ ਭਾਰਤੀ ਪਾਸਪੋਰਟ ਹੋਲਡਰਾਂ ਲਈ ਉਪਲਬਧ ਹੈ। ਸ਼ਰਤ ਇਹ ਹੈ ਕਿ ਸੈਲਾਨੀਆਂ ਨੂੰ ਸਹਿਯੋਗੀ ਟ੍ਰੈਵਲ ਏਜੰਸੀਆਂ ਜਾਂ ਆਨਲਾਈਨ ਟ੍ਰੈਵਲ ਪਲੇਟਫਾਰਮਾਂ ਰਾਹੀਂ ਘੱਟੋ-ਘੱਟ 3 ਰਾਤਾਂ ਲਈ ਅਬੂ ਧਾਬੀ ਦੇ ਹੋਟਲ 'ਚ ਸਟੇ ਦੀ ਬੁਕਿੰਗ ਅਤੇ ਭਾਰਤ ਲਈ ਵਾਪਸੀ ਦੀ ਫਲਾਈਟ ਟਿਕਟ ਬੁੱਕ ਕਰਨੀ ਪਵੇਗੀ।
ਇਹ ਵੀ ਪੜ੍ਹੋ- ਜੇ ਤੁਸੀਂ ਵੀ Fit ਰਹਿਣ ਲਈ ਖਾਂਦੇ ਹੋ ਸਪਲੀਮੈਂਟ ਤਾਂ ਪੜ੍ਹੋ ਇਹ ਖ਼ਬਰ ! ਕਿਤੇ ਫ਼ਾਇਦੇ ਦੀ ਜਗ੍ਹਾ ਕਰਾ ਨਾ ਬੈਠਿਓ 'ਘਾਟਾ'
ਹਾਲਾਂਕਿ ਭਾਰਤੀ ਟੂਰਿਸਟ ਇਸ ਫ੍ਰੀ ਵੀਜ਼ੇ ਲਈ ਖ਼ੁਦ ਸਿੱਧਾ ਅਪਲਾਈ ਨਹੀਂ ਕਰ ਸਕਦੇ। ਉਹ ਇਸ ਸਕੀਮ ਦਾ ਲਾਭ ਸਿਰਫ਼ ਮਾਨਤਾ ਪ੍ਰਾਪਤ ਟ੍ਰੈਵਲ ਪਾਰਟਨਰਾਂ ਰਾਹੀਂ ਪੂਰਾ ਹੋਲੀਡੇ ਪੈਕੇਜ ਬੁੱਕ ਕਰਨ 'ਤੇ ਹੀ ਉਠਾ ਸਕਣਗੇ। ਟ੍ਰੈਵਲ ਏਜੰਸੀਆਂ ਪ੍ਰਤੀ ਵੀਜ਼ਾ 285 ਦਿਰਹਮ ਦੀ ਰੀਇੰਬਰਸਮੈਂਟ, ਭਾਵ ਵਾਪਸ ਅਦਾਇਗੀ ਲਈ ਕਲੇਮ ਕਰ ਸਕਦੀਆਂ ਹਨ।
ਡੀ.ਸੀ.ਟੀ. ਅਬੂ ਧਾਬੀ ਦੇ ਅੰਤਰਰਾਸ਼ਟਰੀ ਆਪਰੇਟਿੰਗ ਡਾਇਰੈਕਟਰ ਅਬਦੁੱਲਾ ਯੂਸੁਫ਼ ਨੇ ਦੱਸਿਆ ਕਿ ਭਾਰਤ ਉਨ੍ਹਾਂ ਲਈ ਸਭ ਤੋਂ ਮਹੱਤਵਪੂਰਨ ਅੰਤਰਰਾਸ਼ਟਰੀ ਟੂਰਿਜ਼ਮ ਮਾਰਕੀਟਾਂ 'ਚੋਂ ਇੱਕ ਹੈ। ਵੀਜ਼ਾ ਫ਼ੀਸ ਖ਼ਤਮ ਕਰਨ ਨਾਲ ਭਾਰਤੀ ਯਾਤਰੀਆਂ ਲਈ ਅਬੂ ਧਾਬੀ ਆਉਣਾ ਹੋਰ ਆਸਾਨ ਅਤੇ ਸਸਤਾ ਹੋ ਜਾਵੇਗਾ।
ਇਹ ਵੀ ਪੜ੍ਹੋ- ਆਜ਼ਾਦੀ ਦਿਹਾੜੇ ਮੌਕੇ ਭਾਰਤ ਨੂੰ Space ਤੋਂ ਆਈਆਂ ਵਧਾਈਆਂ ! ਵੀਡੀਓ ਵੇਖ ਤੁਸੀਂ ਵੀ ਕਹੋਗੇ- 'OMG'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਝਾਰਖੰਡ: ਪ੍ਰੀਖਿਆ ਬੇਨਿਯਮੀਆਂ ਮਾਮਲੇ 'ਚ JPSC ਦੇ ਸਾਬਕਾ ਚੇਅਰਮੈਨ ਗ੍ਰਿਫ਼ਤਾਰ
NEXT STORY