ਇੰਟਰਨੈਸ਼ਨਲ ਡੈਸਕ- ਰੱਬ ਤੋਂ ਬਾਅਦ ਡਾਕਟਰ ਨੂੰ ਲੋਕਾਂ ਦੀ ਜਾਨ ਬਚਾਉਣ ਕਾਰਨ ਰੱਬ ਦਾ ਦੂਜਾ ਰੂਪ ਮੰਨਿਆ ਜਾਂਦਾ ਹੈ। ਪਰ ਡਾਕਟਰ ਦੇ ਇਸ ਅਹੁਦੇ 'ਤੇ ਇਕ ਵੱਡਾ ਕਲੰਕ ਲਗਾਉਂਦੀ ਹੋਈ ਇਕ ਖ਼ਬਰ ਇੰਗਲੈਂਡ ਤੋਂ ਸਾਹਮਣੇ ਆਈ ਹੈ, ਜਿੱਥੇ ਹਵਸ 'ਚ ਅੰਨ੍ਹਾ ਹੋਇਆ ਇਕ ਸੀਨੀਅਰ ਪਾਕਿਸਤਾਨੀ ਡਾਕਟਰ ਸਰਜਰੀ ਵਿਚਾਲੇ ਛੱਡ ਕੇ ਹੀ ਨਰਸ ਨਾਲ ਰੰਗਰਲੀਆਂ ਮਨਾਉਣ ਲੱਗ ਪਿਆ।
ਜਾਣਕਾਰੀ ਅਨੁਸਾਰ ਇਹ ਘਟਨਾ ਇੰਗਲੈਂਡ ਦੇ ਗ੍ਰੇਟਰ ਮੈਨਚੈਸਟਰ ਦੇ ਟੇਮਸਾਈਡ ਹਸਪਤਾਲ ਦੀ ਹੈ, ਜਿੱਥੇ ਤਾਇਨਾਤ ਸੀਨੀਅਰ ਪਾਕਿਸਤਾਨੀ ਡਾਕਟਰ ਸੁਹੇਲ ਅੰਜੁਮ (44), ਜੋ ਕਿ ਇਕ ਕੰਸਲਟੈਂਟ ਐਨੇਸਥੀਟਿਸਟ ਹੈ, ਨੇ ਸਾਲ 2023 'ਚ ਆਪਰੇਸ਼ਨ ਥਿਏਟਰ 'ਚ ਇਕ ਮਰੀਜ਼ ਦੀ ਗਾਲਬਲਾਡਰ ਸਰਜਰੀ ਨੂੰ ਵਿਚਾਲੇ ਛੱਡ ਦਿੱਤਾ ਤੇ ਦੂਜੇ ਥਿਏਟਰ 'ਚ ਇਕ ਮਹਿਲਾ ਨਰਸ ਨਾਲ ਸਰੀਰਕ ਸਬੰਧ ਬਣਾਉਣ ਚਲਾ ਗਿਆ। ਇਸ ਤੋਂ ਕੁਝ ਸਮੇਂ ਬਾਅਦ ਉਹ ਵਾਪਸ ਆ ਗਿਆ ਤੇ ਆ ਕੇ ਸਰਜਰੀ ਪੂਰੀ ਕੀਤੀ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਸਿੱਖ ਕੁੜੀ ਦੀ ਦਿਨ-ਦਿਹਾੜੇ ਰੋਲ਼ੀ ਪੱਤ, ਅੱਗੋਂ ਅੰਗਰੇਜ਼ ਕਹਿੰਦੇ- 'ਮੁੜ ਜਾਓ ਆਪਣੇ ਦੇਸ਼...'
ਇਸ ਬਾਰੇ ਜਦੋਂ ਉਸ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਇਹ ਕਬੂਲ ਕੀਤਾ। ਉਸ ਨੇ ਇਹ ਵੀ ਮੰਨਿਆ ਕਿ ਉਸ ਦੇ ਇਸ ਕਾਂਡ ਕਾਰਨ ਮਰੀਜ਼ ਦੀ ਜਾਨ ਵੀ ਜਾ ਸਕਦੀ ਸੀ, ਹਾਲਾਂਕਿ ਗਨਿਮਤ ਰਹੀ ਕਿ ਕਿਸੇ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਤੋਂ ਬਚਾਅ ਰਿਹਾ। ਉਸ ਨੇ ਦੱਸਿਆ ਕਿ ਉਹ ਆਪਣੀ ਬੱਚੀ ਦੇ ਸਮੇਂ ਤੋਂ ਪਹਿਲਾਂ ਪੈਦਾ ਹੋ ਜਾਣ ਅਤੇ ਆਪਣੀ ਵਿਆਹੁਤਾ ਜ਼ਿੰਦਗੀ ਨੂੰ ਲੈ ਕੇ ਕਾਫ਼ੀ ਪਰੇਸ਼ਾਨ ਹੈ, ਜਿਸ ਕਾਰਨ ਉਸ ਕੋਲੋਂ ਅਜਿਹਾ ਕਦਮ ਚੁੱਕਿਆ ਗਿਆ ਹੈ।
ਇਸ ਮਗਰੋਂ ਡਾਕਟਰ ਸੁਹੇਲ ਨੇ ਦੱਸਿਆ ਕਿ ਉਸ ਨੇ ਫਰਵਰੀ 2024 'ਚ ਇਹ ਹਸਪਤਾਲ ਛੱਡ ਦਿੱਤਾ ਸੀ, ਜਿਸ ਤੋਂ ਬਾਅਦ ਉਹ ਵਾਪਸ ਆਪਣੇ ਮੁਲਕ ਪਾਕਿਸਤਾਨ ਆ ਗਿਆ ਸੀ। ਉਸ ਨੇ ਇੰਗਲੈਂਡ 'ਚ ਦੁਬਾਰਾ ਨੌਕਰੀ ਕਰਨ ਦੀ ਇੱਛਾ ਵੀ ਜਤਾਈ ਹੈ। ਉਸ ਨੇ ਆਪਣੇ ਇਕ ਕੰਮ ਨੂੰ ਸ਼ਰਮਨਾਕ ਮੰਨਿਆ ਤੇ ਕਿਹਾ ਕਿ ਉਹ ਇਸ ਦਾ ਜ਼ਿੰਮੇਵਾਰ ਕਿਸੇ ਹੋਰ ਨੂੰ ਨਹੀਂ ਠਹਿਰਾ ਸਕਦਾ। ਉਸ ਨੇ ਕਿਹਾ ਕਿ ਮੈਂ ਮੇਰੇ 'ਤੇ ਯਕੀਨ ਕਰਨ ਵਾਲੇ ਹਰ ਇਨਸਾਨ ਦਾ ਭਰੋਸਾ ਤੋੜਿਆ ਹੈ।
ਇਹ ਵੀ ਪੜ੍ਹੋ- ''ਰੂਸ-ਯੂਕ੍ਰੇਨ ਜੰਗ ਨੂੰ ਮੈਂ ਨਹੀਂ ਕਰਵਾ ਸਕਿਆ ਖ਼ਤਮ, ਭਾਰਤ ਨਾਲ ਵੀ... !'', ਟਰੰਪ ਨੇ ਕਬੂਲੀ ਆਪਣੀ 'ਨਾਕਾਮੀ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਰੂਸੀ ਤੇਲ ਖਰੀਦਣ ਲਈ ਭਾਰਤ ’ਤੇ ਟੈਰਿਫ ਲਾਉਣਾ ਕੋਈ ਸੌਖਾ ਕੰਮ ਨਹੀਂ : ਟਰੰਪ
NEXT STORY