ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਭਾਰਤ 'ਤੇ ਲਗਾਏ ਗਏ ਭਾਰੀ ਟੈਰਿਫ਼ਾਂ ਮਗਰੋਂ ਦੋਵਾਂ ਦੇਸ਼ਾਂ ਵਿਚਾਲੇ ਰਿਸ਼ਤੇ ਤਣਾਅਪੂਰਨ ਬਣੇ ਹੋਏ ਹਨ। ਇਸੇ ਦੌਰਾਨ ਟਰੰਪ ਨੇ ਇੱਕ ਇੰਟਰਵਿਊ ਵਿੱਚ ਕਿਹਾ ਹੈ ਕਿ ਭਾਰਤੀ ਸਾਮਾਨ 'ਤੇ ਲਗਾਏ ਗਏ ਅਮਰੀਕੀ ਟੈਰਿਫ ਨਾਲ ਭਾਰਤ ਤੇ ਅਮਰੀਕਾ ਵਿਚਾਲੇ ਤਣਾਅ ਪੈਦਾ ਹੋ ਗਿਆ ਹੈ। ਉਨ੍ਹਾਂ ਹੁਣ ਇਹ ਵੀ ਮੰਨਿਆ ਕਿ ਰੂਸ-ਯੂਕ੍ਰੇਨ ਦੀ ਜੰਗ, ਜਿਸ ਨੂੰ ਹੱਲ ਕਰਨ ਲਈ ਟਰੰਪ ਨੇ ਕਾਫ਼ੀ ਕੋਸ਼ਿਸ਼ਾਂ ਕੀਤੀਆਂ ਹਨ, ਅਜੇ ਵੀ ਪਹਿਲਾਂ ਵਾਂਗ ਜਾਰੀ ਹੈ।
ਉਨ੍ਹਾਂ ਕਿਹਾ, "ਭਾਰਤ ਉਨ੍ਹਾਂ ਦਾ (ਰੂਸ ਦਾ) ਸਭ ਤੋਂ ਵੱਡਾ ਗਾਹਕ ਸੀ, ਮੈਂ ਭਾਰਤ 'ਤੇ ਰੂਸ ਤੋਂ ਤੇਲ ਖਰੀਦਣ 'ਤੇ 50 ਪ੍ਰਤੀਸ਼ਤ ਟੈਰਿਫ ਲਗਾਇਆ ਸੀ। ਇਹ ਇੱਕ ਵੱਡੀ ਗੱਲ ਹੈ, ਜਿਸ ਕਾਰਨ ਭਾਰਤ ਨਾਲ ਟਕਰਾਅ ਪੈਦਾ ਹੋ ਗਿਆ ਹੈ। ਯਾਦ ਰੱਖੋ, ਇਹ ਸਾਡੇ ਨਾਲੋਂ ਯੂਰਪ ਲਈ ਜ਼ਿਆਦਾ ਵੱਡੀ ਸਮੱਸਿਆ ਹੈ।"
ਇਹ ਵੀ ਪੜ੍ਹੋ- ਵੱਡੀ ਖ਼ਬਰ ; ਮਸਜਿਦ ਦੇ ਅੰਦਰ ਮੌਲਵੀ ਦਾ ਬੇਰਹਿਮੀ ਨਾਲ ਕਤਲ
ਇਸ ਮਗਰੋਂ ਭਾਰਤੀ ਸਾਮਾਨ 'ਤੇ ਟੈਰਿਫ ਬਾਰੇ ਚਰਚਾ ਕਰਨ ਤੋਂ ਪਹਿਲਾਂ, ਅਮਰੀਕੀ ਰਾਸ਼ਟਰਪਤੀ ਨੇ ਮੰਨਿਆ ਕਿ ਉਹ ਰੂਸ-ਯੂਕ੍ਰੇਨ ਦੀ ਜੰਗ ਨੂੰ ਹੱਲ ਨਹੀਂ ਕਰ ਸਕੇ ਹਨ, ਜਿਸ ਨੂੰ ਉਨ੍ਹਾਂ ਨੇ ਸਭ ਤੋਂ ਆਸਾਨ ਮੁੱਦਾ ਸਮਝਿਆ ਸੀ।
ਉਨ੍ਹਾਂ ਕਿਹਾ, "ਮੈਂ ਸੋਚਿਆ ਸੀ ਕਿ ਯੂਕ੍ਰੇਨ ਅਤੇ ਰੂਸ ਦੀ ਜੰਗ ਖ਼ਤਮ ਕਰਵਾਉਣਾ ਕਾਫ਼ੀ ਆਸਾਨ ਹੋਵੇਗਾ। ਜਦੋਂ ਪੁਤਿਨ ਨੇ ਸ਼ਾਂਤੀ ਲਈ ਹੱਥ ਵਧਾਇਆ ਤਾਂ ਜ਼ੇਲੇਂਸਕੀ ਨੇ ਇਨਕਾਰ ਕਰ ਦਿੱਤਾ। ਹੁਣ ਜਦੋਂ ਜ਼ੇਲੇਂਸਕੀ ਸ਼ਾਂਤੀ ਚਾਹੁੰਦਾ ਹੈ ਤਾਂ ਪੁਤਿਨ ਜੰਗ ਜਾਰੀ ਰੱਖਣਾ ਚਾਹੁੰਦਾ ਹੈ। ਦੋਵਾਂ ਦੇਸ਼ਾਂ ਨੂੰ ਬਹੁਤ ਮਜ਼ਬੂਤੀ ਨਾਲ ਸ਼ਾਂਤੀ ਬਾਰੇ ਗੱਲਬਾਤ ਕਰਨੀ ਪਵੇਗੀ। ਮੇਰਾ ਹਮੇਸ਼ਾ ਪੁਤਿਨ ਨਾਲ ਵਧੀਆ ਰਿਸ਼ਤਾ ਰਿਹਾ ਹੈ, ਇਹ ਇੱਕੋ ਇੱਕ ਜੰਗ ਹੈ ਜਿਸ ਨੂੰ ਮੈਂ ਹੱਲ ਨਹੀਂ ਕਰ ਸਕਿਆ।''
ਇੰਟਰਵਿਊ ਦੌਰਾਨ ਟਰੰਪ ਨੇ ਹੋਰ ਜੰਗਾਂ ਨੂੰ ਹੱਲ ਕਰਨ ਦੀ ਆਪਣੀ ਗੱਲ ਨੂੰ ਵੀ ਦੁਹਰਾਇਆ। ਉਨ੍ਹਾਂ ਕਿਹਾ, "ਮੈਂ 7 ਜੰਗਾਂ ਖ਼ਤਮ ਕਰਵਾ ਚੁੱਕਾ ਹਾਂ, 7। ਮੈਂ ਪਾਕਿਸਤਾਨ ਅਤੇ ਭਾਰਤ ਸਮੇਤ ਬਹੁਤ ਸਾਰੀਆਂ ਜੰਗਾਂ ਖ਼ਤਮ ਕਰਵਾਈਆਂ ਹਨ, ਕੁਝ ਹਾਲੇ ਵੀ ਜਾਰੀ ਹਨ। ਇਸ ਤੋਂ ਇਲਾਵਾ ਕਾਂਗੋ ਅਤੇ ਰਵਾਂਡਾ ਦੀ ਜੰਗ ਨੂੰ ਵੀ ਮੈਂ ਹੱਲ ਕੀਤਾ, ਜਿਸ ਦੌਰਾਨ ਲੱਖਾਂ ਲੋਕ ਮਾਰੇ ਗਏ। ਮੈਂ ਉਨ੍ਹਾਂ ਜੰਗਾਂ ਨੂੰ ਹੱਲ ਕੀਤਾ ਜੋ ਕਿਸੇ ਤੋਂ ਸ਼ਾਂਤ ਨਹੀਂ ਹੋਈਆਂ।"
ਇਹ ਵੀ ਪੜ੍ਹੋ- ਵੱਡੀ ਖ਼ਬਰ ; ਸਿੱਖ ਕੁੜੀ ਦੀ ਦਿਨ-ਦਿਹਾੜੇ ਰੋਲ਼ੀ ਪੱਤ, ਅੱਗੋਂ ਅੰਗਰੇਜ਼ ਕਹਿੰਦੇ- 'ਮੁੜ ਜਾਓ ਆਪਣੇ ਦੇਸ਼...'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Road Accident : ਤੇਜ਼ ਰਫ਼ਤਾਰ ਡੰਪਰ ਨੇ ਸਕੂਟਰ ਸਵਾਰ ਦੋ ਲੋਕਾਂ ਨੂੰ ਕੁਚਲਿਆ, ਮੌਤ
NEXT STORY