ਬੀਜਿੰਗ— ਹਾਂਗਕਾਂਗ 'ਚ ਸੈਂਕੜੇ ਮੈਡੀਕਲ ਅਧਿਕਾਰੀਆਂ ਤੇ ਡਾਕਟਰਾਂ ਨੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਚੀਨ ਨਾਲ ਲੱਗਦੀ ਸਰਹੱਦ ਨੂੰ ਬੰਦ ਕਰਨ ਦੀ ਮੰਗ ਨੂੰ ਲੈ ਕੇ ਸੋਮਵਾਰ ਨੂੰ ਆਪਣਾ ਕੰਮ ਠੱਪ ਕਰ ਦਿੱਤਾ। ਕਈ ਕਰਮਚਾਰੀਆਂ ਨੇ ਆਉਣ ਵਾਲੇ ਦਿਨਾਂ 'ਚ ਵੀ ਇਹ ਹੜਤਾਲ ਜਾਰੀ ਰੱਖਣ ਦੀ ਚਿਤਾਵਨੀ ਦਿੱਤੀ ਹੈ।
ਆਰਥਿਕ ਕੇਂਦਰ ਮੰਨੇ ਜਾਣ ਵਾਲੇ ਹਾਂਗਕਾਂਗ 'ਚ ਬੀਮਾਰੀ ਦੇ 15 ਮਾਮਲੇ ਸਾਹਮਣੇ ਆਏ ਹਨ,ਜਿਨ੍ਹਾਂ ਦੀ ਪੁਸ਼ਟੀ ਹੋ ਚੁੱਕੀ ਹੈ। ਇਨ੍ਹਾਂ 'ਚੋਂ ਵਧੇਰੇ ਚੀਨੀ ਮੁੱਖ ਭੂ-ਭਾਗ ਤੋਂ ਆਏ ਹਨ, ਜਿੱਥੋਂ ਇਹ ਵਾਇਰਸ ਫੈਲਿਆ ਹੈ।
ਵਾਇਰਸ ਦੇ ਪ੍ਰਕੋਪ ਕਾਰਨ ਹੁਣ ਤਕ 361 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ ਕੁਝ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜਿਹਾ ਕਰਨਾ ਭੇਦ-ਭਾਵ ਵਾਲਾ ਰਵੱਈਆ ਹੋਵੇਗਾ ਤੇ ਇਸ ਕਾਰਨ ਆਰਥਿਕ ਨੁਕਸਾਨ ਪੁੱਜਣ ਵਾਲਾ ਹੈ ਅਤੇ ਵਿਸ਼ਵ ਸਿਹਤ ਸੰਗਠਨ ਦੀ ਸਲਾਹ ਦੇ ਖਿਲਾਫ ਜਾਣ ਵਾਲੀ ਗੱਲ ਹੈ। ਹਾਲਾਂਕਿ ਚੀਨ ਤੋਂ ਆਉਣ ਵਾਲੇ ਲੋਕਾਂ ਦੀ ਗਿਣਤੀ 'ਚ ਕਾਫੀ ਕਮੀ ਆਈ ਹੈ।
ਚੀਨ ਦੇ ਸ਼ਿਚੁਆਨ ਸੂਬੇ 'ਚ ਲੱਗੇ ਭੂਚਾਲ ਦੇ ਝਟਕੇ, ਲੋਕਾਂ 'ਚ ਦਹਿਸ਼ਤ
NEXT STORY