ਕੋਲੰਬੋ (ਭਾਸ਼ਾ) : ਸ਼੍ਰੀਲੰਕਾ ਦੇ ਉੱਤਰੀ ਮੱਧ ਸੂਬੇ ਦੇ ਅਨੁਰਾਧਾਪੁਰਾ ਵਿੱਚ ਇੱਕ ਮਹਿਲਾ ਡਾਕਟਰ ਨਾਲ ਬਲਾਤਕਾਰ ਤੋਂ ਬਾਅਦ, ਸਾਥੀ ਡਾਕਟਰਾਂ ਨੇ ਬੁੱਧਵਾਰ ਨੂੰ 24 ਘੰਟੇ ਦੀ ਹੜਤਾਲ ਦਾ ਸੱਦਾ ਦਿੱਤਾ। ਇਹ ਘਟਨਾ ਮਹਿਲਾ ਡਾਕਟਰ ਨਾਲ ਉਦੋਂ ਵਾਪਰੀ ਜਦੋਂ ਉਹ ਸੋਮਵਾਰ ਨੂੰ ਆਪਣੀ ਰਾਤ ਦੀ ਸ਼ਿਫਟ ਡਿਊਟੀ ਖਤਮ ਕਰਨ ਤੋਂ ਬਾਅਦ ਆਪਣੇ ਘਰ ਜਾ ਰਹੀ ਸੀ।
ਪੁਲਸ ਨੇ ਕਿਹਾ ਕਿ ਡਾਕਟਰ ਦਾ ਪਿੱਛਾ ਕਰਨ ਵਾਲੇ ਵਿਅਕਤੀ ਨੇ ਉਸ ਵੱਲ ਚਾਕੂ ਤਾਣਿਆ ਅਤੇ ਕਥਿਤ ਤੌਰ 'ਤੇ ਉਸ ਨਾਲ ਬਲਾਤਕਾਰ ਕੀਤਾ। ਡਾਕਟਰਾਂ ਦੀ ਯੂਨੀਅਨ, ਗੌਰਮਿੰਟ ਮੈਡੀਕਲ ਅਫਸਰ ਐਸੋਸੀਏਸ਼ਨ (GMOA) ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਕਰਦੇ ਹੋਏ 24 ਘੰਟੇ ਦੀ ਹੜਤਾਲ ਦਾ ਐਲਾਨ ਕੀਤਾ। ਸ਼ੱਕੀ ਦੋਸ਼ੀ ਨੂੰ ਬੁੱਧਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸਦੀ ਪਛਾਣ ਇੱਕ ਫੌਜੀ ਭਗੌੜੇ ਵਜੋਂ ਹੋਈ ਹੈ ਜੋ ਤਿੰਨ ਦਿਨ ਪਹਿਲਾਂ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਅਪਰਾਧ ਲਈ ਜੇਲ੍ਹ ਤੋਂ ਰਿਹਾਅ ਹੋਇਆ ਸੀ। ਹਾਲਾਂਕਿ, ਗ੍ਰਿਫ਼ਤਾਰੀਆਂ ਤੋਂ ਬਾਅਦ ਵੀ, ਡਾਕਟਰਾਂ ਦੀ ਯੂਨੀਅਨ ਨੇ ਕਿਹਾ ਕਿ ਉਹ ਹੜਤਾਲ ਜਾਰੀ ਰੱਖਣਗੇ।
ਅੰਮ੍ਰਿਤਪਾਲ ਨੂੰ ਮਿਲੀ ਛੁੱਟੀ ਤੇ ਜੱਥੇਦਾਰ ਕੁਲਦੀਪ ਸਿੰਘ ਗੜਗੱਜ ਬੋਲੇ-ਜਦੋਂ ਮਰਜ਼ੀ ਲੈ ਲਓ ਮੇਰਾ ਅਸਤੀਫਾ, ਜਾਣੋ ਅੱਜ ਦੀਆਂ ਟਾਪ-10 ਖ਼ਬਰਾਂ
NEXT STORY