ਪੇਈਚਿੰਗ (ਇੰਟ.) : ਆਪਣੀਆਂ ਲੋੜਾਂ ਨੂੰ ਪੂਰਾ ਕਰਨ ਲਈ ਇਨਸਾਨ ਨੌਕਰੀ ਕਰਦਾ ਹੈ। ਉਂਝ ਵਿਗਿਆਨ ਇੰਨੀ ਤਰੱਕੀ ਕਰ ਚੁੱਕਾ ਹੈ ਕਿ ਹੁਣ ਇਨਸਾਨਾਂ ਦਾ ਕੰਮ ਰੋਬੋਟਸ ਵੀ ਕਰਨ ਲੱਗੇ ਹਨ ਪਰ ਕੀ ਤੁਸੀਂ ਕਦੇ ਕਿਸੇ ਕੁੱਤੇ ਨੂੰ ਨੌਕਰੀ ਕਰਦੇ ਦੇਖਿਆ ਹੈ? ਜੀ ਹਾਂ! ਇਕ ਕੰਪਨੀ ਅਜਿਹੀ ਹੈ, ਜਿਸ ਨੇ ਕਿਸੇ ਇਨਸਾਨ ਜਾਂ ਫਿਰ ਰੋਬੋਟ ਨੂੰ ਨਹੀਂ ਸਗੋਂ ਇਕ ਕੁੱਤੇ ਨੂੰ ਨੌਕਰੀ ’ਤੇ ਰੱਖਿਆ ਹੈ। ਕੁੱਤੇ ਨੂੰ ਇਸ ਕੰਮ ਲਈ ਬਾਕਾਇਦਾ ਤਨਖਾਹ ਵੀ ਮਿਲਦੀ ਹੈ।
ਇਹ ਵੀ ਪੜ੍ਹੋ : ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਅੰਤਰਰਾਸ਼ਟਰੀ ਯੋਗ ਦਿਵਸ ਮੀਡੀਆ ਸਨਮਾਨ ਦਾ ਕੀਤਾ ਐਲਾਨ
ਹਰ ਮਹੀਨੇ ਮਿਲਦੀ ਹੈ ਸੈਲਰੀ
ਇਹ ਮਾਮਲਾ ਚੀਨ ਦਾ ਹੈ, ਜਿੱਥੇ ਇਕ ਪੈੱਟ ਸਪਲਾਈਜ਼ ਫਰਮ ਨੇ ਇਕ ਕੁੱਤੇ ਨੂੰ ਨੌਕਰੀ ’ਤੇ ਰੱਖਿਆ ਹੋਇਆ ਹੈ। ਕੁੱਤਾ ਇੱਥੇ ਇਕ ਇਨਸਾਨ ਵਾਂਗ ਹੀ ਨੌਕਰੀ ਕਰਦਾ ਹੈ ਅਤੇ ਇਸ ਕੰਮ ਦੇ ਬਦਲੇ ਉਸ ਨੂੰ ਹਰ ਮਹੀਨੇ ਕਿਸੇ ਹੋਰ ਕਰਮਚਾਰੀ ਵਾਂਗ ਸੈਲਰੀ ਵੀ ਦਿੱਤੀ ਜਾਂਦੀ ਹੈ। ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਕੁੱਤੇ ਦੀ ਸੈਲਰੀ ਸਲਿਪ ਦੀ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਲੱਗੀ।
ਇਹ ਵੀ ਪੜ੍ਹੋ : ਵੱਡੀ ਮਹੱਤਤਾ ਰੱਖਦੇ ਹਨ ਪਸ਼ੂਆਂ ਦੇ ਕੰਨਾਂ 'ਤੇ ਲਗਾਏ ਜਾਣ ਵਾਲੇ ਵਿਸ਼ੇਸ਼ ਕਿਸਮ ਦੇ ਟੈਗ
ਕੀ ਕੰਮ ਕਰਦਾ ਹੈ ਕੁੱਤਾ?
ਕੁੱਤਾ ਕੰਪਨੀ 'ਚ ਸਕਿਓਰਿਟੀ ਕੈਪਟਨ ਦੇ ਅਹੁਦੇ ’ਤੇ ਤਾਇਨਾਤ ਹੈ ਅਤੇ ਇਸ ਕੰਮ ਬਦਲੇ ਉਸ ਨੂੰ ਹਰ ਮਹੀਨੇ 3000 ਯੁਆਨ ਭਾਵ 35000 ਰੁਪਏ ਸੈਲਰੀ ਮਿਲਦੀ ਹੈ। ਇਸ ਕੁੱਤੇ ਦਾ ਨਾਂ ਹੈ ਬਿਗ ਬਿਊਟੀ। ਕੁੱਤੇ ਨੂੰ ਸਿਰਫ ਪੈਸਾ ਹੀ ਨਹੀਂ ਸਗੋਂ ਚੰਗਾ ਖਾਣਾ ਵੀ ਦਿੱਤਾ ਜਾਂਦਾ ਹੈ। ਇਹ ਕੁੱਤਾ 7 ਸਾਲਾਂ ਤੋਂ ਇਸ ਕੰਪਨੀ 'ਚ ਕੰਮ ਕਰ ਰਿਹਾ ਹੈ। ਉਹ ਸਕਿਓਰਿਟੀ ਲਈ ਕੰਮ ਕਰਦਾ ਹੈ ਅਤੇ ਚੂਹੇ ਵੀ ਫੜਦਾ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
CM ਮਾਨ ਦਾ ਨੌਜਵਾਨਾਂ ਨੂੰ ਖ਼ਾਸ ਸੁਨੇਹਾ, ਇਮਤਿਹਾਨਾਂ ਦੌਰਾਨ ਹੁਣ ਨਹੀਂ ਵੱਜੇਗੀ ਨਕਲ, ਪੜ੍ਹੋ Top 10
NEXT STORY