ਹੈਲਥ ਡੈਸਕ - ਪੰਜਾਬ 'ਚ ਚਾਹ ਪੀਣ ਦਾ ਰਿਵਾਜ ਬਹੁਤ ਜ਼ਿਆਦਾ ਹੈ। ਬਹੁਤ ਸਾਰੇ ਲੋਕ ਅਜਿਹੇ ਹਨ ਜੋ ਬਿਲਕੁਲ ਗਰਮਾ-ਗਰਮ ਚਾਹ ਪੀਣਾ ਪਸੰਦ ਕਰਦੇ ਹਨ। ਜੇਕਰ ਤੁਸੀਂ ਵੀ ਉਨ੍ਹਾਂ 'ਚੋਂ ਇਕ ਹੋ, ਤਾਂ ਸੁਚੇਤ ਹੋ ਜਾਓ। ਤਾਜ਼ਾ ਸਿਹਤ ਰਿਪੋਰਟਾਂ ਅਤੇ ਮਾਹਿਰਾਂ ਅਨੁਸਾਰ, ਜ਼ਿਆਦਾ ਗਰਮ ਚਾਹ ਜਾਂ ਕੋਈ ਵੀ ਗਰਮ ਪੀਣ ਵਾਲਾ ਪਦਾਰਥ ਪੀਣਾ ਤੁਹਾਡੀ 'ਫੂਡ ਪਾਈਪ' (ਭੋਜਨ ਨਲੀ) ਲਈ ਘਾਤਕ ਸਿੱਧ ਹੋ ਸਕਦਾ ਹੈ ਅਤੇ ਇਹ ਕੈਂਸਰ ਵਰਗੀ ਭਿਆਨਕ ਬਿਮਾਰੀ ਨੂੰ ਸੱਦਾ ਦੇ ਸਕਦਾ ਹੈ।
ਗਰਮ ਚਾਹ ਅਤੇ ਕੈਂਸਰ ਦਾ ਕੀ ਹੈ ਸਬੰਧ?
ਡਾਕਟਰੀ ਖੋਜਾਂ ਅਨੁਸਾਰ, ਸਾਡੀ ਭੋਜਨ ਨਲੀ ਦੀ ਅੰਦਰੂਨੀ ਪਰਤ ਬਹੁਤ ਨਾਜ਼ੁਕ ਹੁੰਦੀ ਹੈ। ਜਦੋਂ ਅਸੀਂ ਲਗਾਤਾਰ ਬਹੁਤ ਜ਼ਿਆਦਾ ਗਰਮ (60-65 ਡਿਗਰੀ ਸੈਲਸੀਅਸ ਤੋਂ ਵੱਧ) ਚਾਹ ਪੀਂਦੇ ਹਾਂ, ਤਾਂ ਇਹ ਇਸ ਨਾਜ਼ੁਕ ਪਰਤ ਨੂੰ ਸਾੜ ਦਿੰਦੀ ਹੈ। ਵਾਰ-ਵਾਰ ਚਮੜੀ ਦੇ ਸੜਨ ਅਤੇ ਮੁੜ ਠੀਕ ਹੋਣ ਦੀ ਇਸ ਪ੍ਰਕਿਰਿਆ 'ਚ ਸੈੱਲਾਂ 'ਚ ਅਸਾਧਾਰਨ ਬਦਲਾਅ ਆਉਣ ਲੱਗਦੇ ਹਨ, ਜੋ ਹੌਲੀ-ਹੌਲੀ ਈਸੋਫੇਗਲ ਕੈਂਸਰ (Food Pipe Cancer) ਦਾ ਰੂਪ ਧਾਰਨ ਕਰ ਸਕਦੇ ਹਨ।
ਇਨ੍ਹਾਂ ਗੱਲਾਂ ਦਾ ਰੱਖੋ ਖਾਸ ਖਿਆਲ :-
ਚਾਹ ਨੂੰ ਥੋੜ੍ਹਾ ਠੰਢਾ ਹੋਣ ਦਿਓ
- ਚਾਹ ਨੂੰ ਕੱਪ 'ਚ ਪਾਉਣ ਤੋਂ ਬਾਅਦ ਘੱਟੋ-ਘੱਟ 4 ਤੋਂ 5 ਮਿੰਟ ਇੰਤਜ਼ਾਰ ਕਰੋ। ਜਦੋਂ ਇਸਦਾ ਤਾਪਮਾਨ ਕੋਸਾ ਜਾਂ ਮਾਮੂਲੀ ਗਰਮ ਰਹਿ ਜਾਵੇ, ਉਦੋਂ ਹੀ ਸੇਵਨ ਕਰੋ।
ਸਿਗਰਟ ਅਤੇ ਸ਼ਰਾਬ ਦੇ ਨਾਲ ਗਰਮ ਚਾਹ
- ਜਿਹੜੇ ਲੋਕ ਸਿਗਰਟਨੋਸ਼ੀ ਜਾਂ ਸ਼ਰਾਬ ਦਾ ਸੇਵਨ ਕਰਦੇ ਹਨ ਅਤੇ ਨਾਲ ਹੀ ਗਰਮ ਚਾਹ ਪੀਂਦੇ ਹਨ, ਉਨ੍ਹਾਂ 'ਚ ਕੈਂਸਰ ਦਾ ਖ਼ਤਰਾ ਕਈ ਗੁਣਾ ਵਧ ਜਾਂਦਾ ਹੈ।
ਸਰੀਰ ਦੇ ਸੰਕੇਤਾਂ ਨੂੰ ਪਛਾਣੋ
- ਜੇਕਰ ਖਾਣਾ ਨਿਗਲਣ 'ਚ ਤਕਲੀਫ਼ ਹੋ ਰਹੀ ਹੋਵੇ ਜਾਂ ਗਲੇ 'ਚ ਲਗਾਤਾਰ ਜਲਣ ਰਹਿੰਦੀ ਹੋਵੇ, ਤਾਂ ਤੁਰੰਤ ਡਾਕਟਰ ਦੀ ਸਲਾਹ ਲਓ।
ਕੀ ਕਹਿੰਦੀ ਹੈ WHO ਦੀ ਰਿਪੋਰਟ?
ਵਿਸ਼ਵ ਸਿਹਤ ਸੰਗਠਨ (WHO) ਦੀ ਇਕ ਰਿਪੋਰਟ ਮੁਤਾਬਕ 65 ਡਿਗਰੀ ਸੈਲਸੀਅਸ ਤੋਂ ਵੱਧ ਤਾਪਮਾਨ ਵਾਲੇ ਪੀਣ ਵਾਲੇ ਪਦਾਰਥ ਕੈਂਸਰ ਦਾ ਕਾਰਨ ਬਣ ਸਕਦੇ ਹਨ। ਇਸ ਲਈ ਸਿਹਤਮੰਦ ਰਹਿਣ ਲਈ ਆਪਣੀਆਂ ਖਾਣ-ਪੀਣ ਦੀਆਂ ਆਦਤਾਂ 'ਚ ਬਦਲਾਅ ਕਰਨਾ ਬਹੁਤ ਜ਼ਰੂਰੀ ਹੈ।
ਨੀਂਦ ਦੀ ਸਮੱਸਿਆ ਤੋਂ ਪਾਓ ਹਮੇਸ਼ਾ ਲਈ ਛੁਟਕਾਰਾ ; ਜਾਣੋ ਸੌਣ ਦੇ ਸਹੀ ਤਰੀਕੇ ਤੇ ਘਰੇਲੂ ਉਪਾਅ
NEXT STORY