ਵਾਸ਼ਿੰਗਟਨ - ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਕੋਰੋਨਾ ਵਾਇਰਸ ਦੇ ਮੁੱਦੇ ’ਤੇ ਚੀਨ ਨੂੰ ਘੇਰਿਆ ਹੈ। ਅਮਰੀਕੀ ਸਾਬਕਾ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਹੁਣ ਕਥਿਤ ਦੁਸ਼ਮਣ ਵੀ ਕਹਿ ਰਹੇ ਹਨ ਕਿ ਮੈਂ ਚੀਨ ਦੇ ਵੁਹਾਨ ਲੈਬ ਤੋਂ ਨਿਕਲੇ ਚੀਨੀ ਵਾਇਰਸ ਨੂੰ ਲੈ ਕੇ ਸਹੀ ਸੀ। ਉਨ੍ਹਾਂ ਨੇ ਕਿਹਾ ਕਿ ਚੀਨ ਕਾਰਨ ਦੁਨੀਆ ’ਚ ਹੋਈਆਂ ਮੌਤਾਂ ਅਤੇ ਵਿਨਾਸ਼ ਲਈ ਚੀਨ ਨੂੰ ਅਮਰੀਕਾ ਅਤੇ ਦੁਨੀਆ ਨੂੰ 10 ਟ੍ਰਿਲੀਅਨ ਡਾਲਰ ਦਾ ਭੁਗਤਾਨ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ: ਸਪਰਮ ਡੋਨੇਸ਼ਨ ਦੀ ਮਦਦ ਨਾਲ ਦੁਨੀਆ ’ਚ ਆਈ ਕੁੜੀ ਨੇ ਲੱਭੇ ਆਪਣੇ 63 ਭਰਾ-ਭੈਣ
ਦੱਸ ਦਈਏ ਕੇ ਦੁਨੀਆ ਭਰ ਦੇ ਕਈ ਮਾਹਿਰਾਂ ਨੇ ਕੋਰੋਨਾ ਵਾਇਰਸ ਦੀ ਉਤਪੱਤੀ ਨੂੰ ਲੈ ਕੇ ਚੀਨ ਦੀ ਵੁਹਾਨ ਲੈਬ ’ਤੇ ਸ਼ੱਕ ਪ੍ਰਗਟਾਇਆ ਹੈ। ਬਾਈਡੇਨ ਪ੍ਰਸ਼ਾਸਨ ਨਾਲ ਬ੍ਰਿਟੇਨ ਅਤੇ ਭਾਰਤ ਨੇ ਵੀ ਹੁਣ ਕੋਰੋਨਾ ਦੀ ਨਵੇਂ ਸਿਰੇ ਤੋਂ ਜਾਂਚ ਦੀ ਮੰਗ ਕੀਤੀ ਹੈ। ਉਥੇ ਹੁਣ ਵਿਸ਼ਵ ਸਿਹਤ ਸੰਗਠਨ ’ਤੇ ਫਿਰ ਦਬਾਅ ਬਣਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਅਮਰੀਕਾ ਨੇ ਰੱਖਿਆ ਉਤਪਾਦਨ ਕਾਨੂੰਨ ਤੋਂ ਹਟਾਈ ਪਾਬੰਦੀ, ਮਿੱਤਰ ਦੇਸ਼ਾਂ ਨੂੰ 2.5 ਕਰੋੜ ਵੈਕਸੀਨ
ਸਭ ਤੋਂ ਪਹਿਲਾਂ ਟਰੰਪ ਨੇ ਕੀਤਾ ਸੀ ਇਹ ਦਾਅਵਾ
ਦੱਸ ਦਈਏ ਕੀ ਡੋਨਾਲਡ ਟਰੰਪ ਨੇ ਸਾਲ 2020 ਮਾਰਚ ਦੀ ਸ਼ੁਰੂਆਤ ’ਚ ਹੀ ਕਿਹਾ ਸੀ ਕਿ ਦੁਨੀਆ ਭਰ ਦਾ ਕਾਰਨ ਬਣਿਆ ਕੋਰੋਨਾ ਵਾਇਰਸ ਚੀਨ ਦੀ ਲੈਬ ’ਚ ਹੀ ਬਣਾਇਆ ਗਿਆ ਸੀ। ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਦਾ ਪੂਰਾ ਭਰੋਸਾ ਹੈ ਅਤੇ ਇਸ ਦੇ ਸਬੂਤ ਹਨ ਕਿ ਕੋਰੋਨਾ ਵਾਇਰਸ ਨੂੰ ਵੁਹਾਨ ਦੀ ਜੈਵਿਕ ਪ੍ਰਯੋਗਸ਼ਾਲਾ ’ਚ ਵਿਕਸਤ ਕੀਤਾ ਗਿਆ।
ਇਹ ਵੀ ਪੜ੍ਹੋ: ਸਾਵਧਾਨ! AC ਟੈਕਸੀ ’ਚ ਸਫ਼ਰ ਕਰਨ ਵਾਲਿਆਂ ਨੂੰ ਕੋਰੋਨਾ ਦਾ ਖ਼ਤਰਾ 300 ਫ਼ੀਸਦੀ ਜ਼ਿਆਦਾ
ਸਪਰਮ ਡੋਨੇਸ਼ਨ ਦੀ ਮਦਦ ਨਾਲ ਦੁਨੀਆ ’ਚ ਆਈ ਕੁੜੀ ਨੇ ਲੱਭੇ ਆਪਣੇ 63 ਭੈਣ-ਭਰਾ
NEXT STORY