ਨੈਸ਼ਨਲ ਡੈਸਕ- ਜਿਸ ਰੱਖਿਆ ਉਤਪਾਦਨ ਕਾਨੂੰਨ ਦੀ ਦੁਹਾਈ ਦੇ ਕੇ ਅਮਰੀਕਾ ਨੇ ਭਾਰਤ ਨੂੰ ਕੋਰੋਨਾ ਵੈਕਸੀਨ ਬਣਾਉਣ ਲਈ ਕੱਚਾ ਮਾਲ ਦੇਣ ਤੋਂ ਇਨਕਾਰ ਕਰ ਦਿੱਤਾ ਸੀ, ਹੁਣ ਉਸੇ ਕਾਨੂੰਨ ਨੂੰ ਉਸਨੇ ਹਟਾ ਦਿੱਤਾ ਹੈ । ਇਸ ਕਾਨੂੰਨ ਦੇ ਹੱਟਣ ਨਾਲ ਹੁਣ ਭਾਰਤ ਨੂੰ ਕੋਵਿਡ ਵੈਕਸੀਨ ਬਣਾਉਣ ਲਈ ਲੋੜੀਂਦਾ ਕੱਚਾ ਮਾਲ ਮਿਲਣ ਦੀ ਵੀ ਸੰਭਾਵਨਾ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ 2.5 ਕਰੋੜ ਵੈਕਸੀਨ ਵੰਡ ਪਲਾਨ ਬਣਾਇਆ ਹੈ। ਇਸ ਵੰਡ ਪਲਾਨ ਦੇ ਤਹਿਤ ਹੁਣ ਭਾਰਤ ਨੂੰ ਵੱਡੀ ਮਾਤਰਾ ’ਚ ਵੈਕਸੀਨ ਮਿਲਣ ਦੀ ਉਮੀਦ ਜਾਗੀ ਹੈ। ਹਾਲਾਂਕਿ ਅਮਰੀਕਾ ਨੇ ਇਹ ਵੈਕਸੀਨ ਗੁਆਂਢੀ ਅਤੇ ਸਹਿਯੋਗੀ ਦੇਸ਼ਾਂ ਨੂੰ ਦਿੱਤੇ ਜਾਣ ਦਾ ਐਲਾਨ ਕੀਤਾ ਹੈ। ਇਸੇ ਐਲਾਨ ਨਾਲ ਅਮਰੀਕਾ ’ਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਦਾਅਵਾ ਕੀਤਾ ਹੈ ਕਿ ਭਾਰਤ ਇਸ ਵੈਕਸੀਨ ਵੰਡ ਪਲਾਨ ’ਚ ਇਕ ਹਿੱਸਾ ਹੋਵੇਗਾ।
ਇਹ ਵੀ ਪੜ੍ਹੋ: ਕੋਵਿਡ-19 ਨਾਲ 10.8 ਕਰੋੜ ਕਾਮੇ ਗ਼ਰੀਬ ਹੋਏ, 2022 ’ਚ 20.5 ਕਰੋੜ ਹੋ ਸਕਦੇ ਹਨ ਬੇਰੁਜ਼ਗਾਰ: ਸੰਯੁਕਤ ਰਾਸ਼ਟਰ
8 ਕਰੋੜ ਵੈਕਸੀਨ ਮੁਹੱਈਆ ਕਰਵਾਉਣ ਦਾ ਐਲਾਨ
ਵਾਸ਼ਿੰਗਟਨ ਦੁਨੀਆਭਰ ਵਧਦੇ ਕੋਰੋਨਾ ਮਾਮਲਿਆਂ ਅਤੇ ਭਾਰਤ ਸਮੇਤ ਮਹਾਮਾਰੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਦੇਸ਼ਾਂ ਦੀ ਲੋੜ ਨੂੰ ਧਿਆਨ ’ਚ ਰੱਖਦੇ ਹੋਏ ਗਲੋਬਰ ਪੱਧਰ ’ਤੇ 2.5 ਕਰੋੜ ਵੈਕਸੀਨ ਡੋਜ਼ ਦੀ ਪਹਿਲੀ ਖੇਪ ਨੂੰ ਵੰਡਣ ਲਈ ਤਿਆਰ ਹੈ। ਏਜੰਸੀ ਨੂੰ ਦਿੱਤੀ ਇੰਟਰਵਿਊ ’ਚ ਰਾਜਦੂਤ ਸੰਧੂ ਨੇ ਕਿਹਾ ਹੈ ਕਿ ਰਾਸ਼ਟਰਪਤੀ ਬਾਈਡੇਨ ਨੇ ਅੱਜ 2.5 ਕਰੋੜ ਵੈਕਸੀਨ ਦੀ ਗਲੋਬਲ ਵੰਡ ਯੋਜਨਾ ਦਾ ਐਲਾਨ ਕੀਤਾ ਹੈ। ਅਮਰੀਕਾ ਵਲੋਂ ਪਹਿਲਾਂ ਐਲਾਨੇ ਗਏ 8 ਕਰੋੜ ਵੈਕਸੀਨ ਵਿਚੋਂ ਇਹ ਪਹਿਲੀ ਖੇਪ ਹੈ। ਇਨ੍ਹਾਂ ਵੈਕਸੀਨਾਂ ਨੂੰ ਦੋ ਕੈਟੇਗਰੀ ਵਿਚ ਵੰਡਿਆ ਜਾਏਗਾ। ਪਹਿਲਾ ਕੋਵੈਕਸੀਨ ਪਹਿਲ ਦੇ ਮਾਧਿਅਮ ਨਾਲ ਅਤੇ ਦੂਸਰੇ ਸਿੱਧੇ ਗੁਆਂਢੀ ਅਤੇ ਸਹਿਯੋਗੀ ਮੁਲਕਾਂ ਨੂੰ।
ਇਹ ਵੀ ਪੜ੍ਹੋ: ਵੈਕਸੀਨ ਲਗਵਾਓ, ਮੁਫ਼ਤ ’ਚ ਬੀਅਰ ਲੈ ਜਾਓ, ਅਮਰੀਕੀ ਰਾਸ਼ਟਰਪਤੀ ਟੀਕਾ ਲਗਵਾਉਣ ਵਾਲਿਆਂ ਨੂੰ ਦੇਣਗੇ ਤੋਹਫ਼ਾ
ਦੋਨੋਂ ਹੀ ਕੈਟੇਗਰੀ ਦੇ ਤਹਿਤ ਆਉਂਦੈ ਭਾਰਤ
ਭਾਰਤੀ ਰਾਜਦੂਤ ਨੇ ਕਿਹਾ ਕਿ ਭਾਰਤ ਦੋਨੋਂ ਹੀ ਕੈਟੇਗਰੀ ’ਚ ਆਉਂਦਾ ਹੈ। ਇਸਨੂੰ ਕੋਵੈਕਸ ਪ੍ਰੋਗਰਾਮ ਅਤੇ ਸਿੱਧੀ ਵੈਕਸੀਨ ਦੀ ਸਪਲਾਈ ਮਿਲੇਗੀ। ਇਸ ਵਿਚ ਪਹਿਲਾ ਕੋਵੈਕਸ ਪ੍ਰੋਗਰਾਮ ਹੋਵੇਗਾ ਜਿਸ ਵਿਚ ਭਾਰਤ ਨੂੰ ਏਸ਼ੀਆ ਦੇ ਮੁਲਕਾਂ ਦੇ ਤਹਿਤ ਮਦਦ ਦਿੱਤੀ ਜਾਏਗੀ। ਉਨ੍ਹਾਂ ਨੇ ਕਿਹਾ ਕਿ ਦੂਸਰਾ ਗੁਆਂਢੀਆਂ ਅਤੇ ਸਹਿਯੋਗੀ ਦੇਸ਼ਾਂ ਨੂੰ ਸਿੱਧੀ ਸਪਲਾਈ ਹੋਵੇਗੀ। ਜਿਸ ਵਿਚ ਭਾਰਤ, ਦੱਖਣੀ ਕੋਰੀਆ, ਕੈਨੇਡਾ ਅਤੇ ਮੈਕਸੀਕੋ ਸ਼ਾਮਲ ਹਨ। ਸੰਧੂ ਨੇ ਕਿਹਾ ਕਿ ਅਮਰੀਕਾ ਨੇ ਰੱਖਿਆ ਉਤਪਾਦਨ ਐਕਟ ਨੂੰ ਹਟਾਉਣ ਦਾ ਵੀ ਐਲਾਨ ਕੀਤਾ ਹੈ। ਇਸਦਾ ਮਤਲਬ ਇਹ ਹੈ ਕਿ ਹੁਣ ਤਰਜੀਹ ਦੇ ਆਧਾਰ ’ਤੇ ਸਪਲਾਈ ਦੀ ਲੋੜ ਨਹੀਂ ਹੋਵੇਗੀ। ਇਸ ਨਾਲ ਵੈਕਸੀਨ ਉਤਪਾਦਨ ਚੇਨ ਸੌਖੀ ਹੋ ਜਾਏਗੀ।
ਇਹ ਵੀ ਪੜ੍ਹੋ: ਫੋਰਬਸ ਦੀ ਸੂਚੀ ’ਚ ਵਿਰਾਟ ਦੀ 'ਸਰਦਾਰੀ', 12 ਮਹੀਨਿਆਂ ਵਿਚ ਕਮਾਏ ਕਰੀਬ 229 ਕਰੋੜ
ਕੀ ਹੈ ਅਮਰੀਕਾ ਦਾ ਰੱਖਿਆ ਉਤਪਾਦਨ ਐਕਟ
ਅਮਰੀਕਾ ਨੇ ਜੰਗ ਕਾਲ ’ਚ ਇਸਤੇਮਾਲ ਹੋ ਵਾਲੇ ਰੱਖਿਆ ਉਤੁਪਾਦਨ ਕਾਨੂੰਨ (ਡੀ. ਪੀ. ਏ.) ਨੂੰ ਲਾਗੂ ਕਰ ਦਿੱਤਾ ਸੀ। ਜਿਸਦੇ ਤਹਿਤ ਅਮਰੀਕੀ ਕੰਪਨੀਆਂ ਕੋਲ ਘਰੇਲੂ ਉਤਪਾਦਨ ਲਈ ਕੋਵਿਡ-19 ਟੀਕਿਆਂ ਅਤੇ ਨਿੱਜੀ ਸੁਰੱਖਿਆ ਉਪਕਰਨਾਂ ਦੇ ਉਤਪਾਦਨ ਨੂੰ ਤਰਜੀਹ ਦੇਣ ਤੋਂ ਇਲਾਵਾ ਕੋਈ ਬਦਲ ਨਹੀਂ ਸੀ। ਇਸ ਕਾਨੂੰਨ ਨੂੰ ਲਾਗੂ ਕਰਨ ਤੋਂ ਬਾਅਦ ਅਮਰੀਕਾ ’ਚ ਕੋਵਿਡ-19 ਟੀਕਿਆਂ ਦੇ ਉਤਪਾਦਨ ਨੂੰ ਵਧਾ ਦਿੱਤਾ ਗਿਆ ਸੀ। ਅਮਰੀਕਾ 4 ਜੁਲਾਈ ਤੱਕ ਆਪਣੀ ਪੂਰੀ ਆਬਾਦੀ ਦਾ ਟੀਕਾਕਰਨ ਕਰਨਾ ਚਾਹੁੰੰਦਾ ਹੈ। ਇਸ ਦੌਰਾਨ ਕੱਚੇ ਮਾਲ ਦੇ ਸਪਲਾਈਕਰਤਾ ਸਿਰਫ ਘਰੇਲੂ ਵਿਨਿਰਮਾਤਾਵਾਂ ਨੂੰ ਇਹ ਸਮੱਗਰੀ ਮਿਹੱਈਆ ਕਰਵਾ ਸਕਦੇ ਸਨ।
ਇਹ ਵੀ ਪੜ੍ਹੋ: ਸਾਵਧਾਨ! AC ਟੈਕਸੀ ’ਚ ਸਫ਼ਰ ਕਰਨ ਵਾਲਿਆਂ ਨੂੰ ਕੋਰੋਨਾ ਦਾ ਖ਼ਤਰਾ 300 ਫ਼ੀਸਦੀ ਜ਼ਿਆਦਾ
ਭਾਰਤ ਨੇ ਅਮਰੀਕਾ ਨੂੰ ਦਿੱਤੀ ਸੀ ਹਾਈ਼ਡ੍ਰਾਕਸੀ ਕੋਲੋਰੋਕੁਵੀਨ
ਭਾਰਤ ’ਚ ਬੀਤੇ ਸਾਲ ਕੋਰੋਨਾ ਵਾਇਰਸ ਜਦੋਂ ਖਤਰਨਾਕ ਸਥਿਤੀ ’ਚ ਸੀ ਤਾਂ ਉਸਨੇ ਅਮਰੀਕਾ ਤੋਂ ਵੈਕਸੀਨ ਲਈ ਕੱਚੇ ਮਾਲ ਦੀ ਮਦਦ ਮੰਗੀ ਸੀ, ਜਿਸਦੇ ਲਈ ਅਮਰੀਕਾ ਨੇ ਇਨਕਾਰ ਕਰ ਦਿੱਤਾ ਸੀ। ਦਰਅਸਲ, ਭਾਰਤ ’ਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਵਿਚਾਲੇ ਕੋਰੋਨਾ ਵੈਕਸੀਨ ਬਣਾਉਣ ਲਈ ਕੱਚੇ ਮਾਲ ਦੀ ਕਮੀ ਹੈ। ਕੋਰੋਨਾ ਨਾਲ ਨਜਿੱਠਣ ’ਚ ਇਸ ਨਾਲ ਵੀ ਮੁਸ਼ਕਲਾਂ ਸਾਹਮਣੇ ਆ ਰਹੀਆਂ ਹਨ। ਇਸ ਮੁਸ਼ਕਲ ਘੜੀ ’ਚ ਭਾਰਤ ਨੇ ਅਮਰੀਕਾ ਵੱਲ ਰੁਖ਼ ਕੀਤਾ ਸੀ ਤਾਂ ਉਸਨੇ ਮਦਦ ਤੋਂ ਸਾਫ ਨਾਂਹ ਕਰ ਦਿੱਤੀ ਸੀ। ਜਦਕਿ ਪਿਛਲੇ ਸਾਲ ਜਦੋਂ ਅਮਰੀਕਾ ’ਚ ਕੋਰੋਨਾ ਨਾਲ ਹਾਹਾਕਾਰ ਮਚੀ ਹੋਈ ਸੀ ਤਾਂ ਭਾਰਤ ਨੇ ਹਾਈਡ੍ਰਾਕਸੀਕਲੋਕੁਵੀ ਤੋਂ ਪਾਬੰਦੀ ਹਟਾਕੇ ਅਮਰੀਕਾ ਨੂੰ ਇਸਦਾ ਬਰਾਮਦ ਕੀਤੀ ਸੀ। ਉਸ ਮੁਸ਼ਕਲ ਸਮੇਂ ’ਚ ਭਾਰਤ ਅਮਰੀਕਾ ਨਾਲ ਖੜ੍ਹਾ ਹੋਇਆ ਸੀ ਅਤੇ ਉਸਨੂੰ ਦਵਾਈਆਂ ਭੇਜੀਆਂ ਸਨ, ਪਰ ਹੁਣ ਅਮਰੀਕਾ ਨੇ ਭਾਰਤ ਦੀ ਮੁਸ਼ਕਲ ਸਮੇਂ ਹੱਥ ਖੜ੍ਹੇ ਕਰ ਦਿੱਤੇ ਸਨ।
ਇਹ ਵੀ ਪੜ੍ਹੋ: ਹਰਭਜਨ ਸਿੰਘ ਦੀ ਇਸ ਟਵੀਟ ਮਗਰੋਂ ਹੋ ਰਹੀ ਹੈ ਹਰ ਪਾਸੇ ਤਾਰੀਫ਼, ਲਿਖਿਆ- ਯੋਗ ਕਰੋ ਜਾਂ ਨਾ ਕਰੋ ਪਰ...
ਬਰਾਮਦ ’ਤੇ ਲੱਗੀ ਪਾਬੰਦੀ ਨੂੰ ਹਟਾਉਣ ਦੀ ਕੀਤੀ ਸੀ ਮੰਗ
ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਸੀ. ਈ. ਓ. ਅਦਾਰ ਪੂਨਾਵਾਲਾ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨਾਲ ਬੀਤੇ ਮਹੀਨੇ ਹੀ ਕੋਰੋਨਾ ਵੈਕਸੀਨ ਦੇ ਕੱਚੇ ਮਾਲ ਦੀ ਬਰਾਮਦ ’ਤੇ ਲੱਗੀ ਪਾਬੰਦੀ ਨੂੰ ਹਟਾਉਣ ਦੀ ਬੇਨਤੀ ਕੀਤੀ ਸੀ, ਪਰ ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਸਾਫ ਕਹਿ ਦਿੱਤਾ ਹੈ ਕਿ ਅਮਰੀਕਾ ਦੀ ਪਹਿਲੀ ਜ਼ਿੰਮੇਵਾਰੀ ਅਮਰੀਕੀ ਲੋਕਾਂ ਦੀਆਂ ਲੋੜਾਂ ਦਾ ਧਿਆਨ ਰੱਖਣਾ ਹੈ। ਇਹ ਪਾਬੰਦੀ ਉੱਠਣ ਅਤੇ ਦੂਸਰੇ ਦੇਸ਼ਾਂ ਨੂੰ ਵੈਕਸੀਨ ਮੁਹੱਈਆ ਕਰਵਾਉਣ ਦੇ ਅਮਰੀਕਾ ਦੇ ਐਲਾਨ ਨਾਲ ਭਾਰਤ ਨੂੰ ਵੱਡੀ ਰਾਹਤ ਮਿਲਣ ਦੀ ਉਮੀਦ ਹੈ।
ਇਹ ਵੀ ਪੜ੍ਹੋ: ਅਮਰੀਕਾ ਨੇ ਭਾਰਤ ਸਮੇਤ 6 ਦੇਸ਼ਾਂ ਨੂੰ ਦਿੱਤੀ ਰਾਹਤ, ਵਾਧੂ ਟੈਕਸ ਕੀਤਾ ਮੁਅੱਤਲ
ਪੀ. ਐੱਮ. ਮੋਦੀ ਅਤੇ ਹੈਰਿਸ ਵਿਚਾਲੇ ਕੀ ਹੋਈ ਗੱਲਬਾਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਪਰਾਸ਼ਟਰਪਤੀ ਕਮਲਾ ਹੈਰਿਸ ਦੀ ਗੱਲਬਾਤ ਨੂੰ ਲੈਕੇ ਸੰਧੂ ਨੇ ਕਿਹਾ ਹੈ ਕਿ ਪੀ. ਐੱਮ. ਮੋਦੀ ਨੇ ਕਮਲਾ ਹੈਰਿਸ ਨੂੰ ਭਾਰਤ ਨੂੰ ਵੈਕਸੀਨ ਸਪਲਾਈ ਦਾ ਭਰੋਸਾ ਦੇਣ ਲਈ ਸ਼ੁੱਕਰੀਆ ਕਿਹਾ ਹੈ। ਪ੍ਰਧਾਨ ਮੰਤਰੀ ਨੇ ਅਮਰੀਕੀ ਸਰਕਾਰ, ਇੰਡਸਟਰੀ, ਕਾਂਗਰਸ ਅਤੇ ਪ੍ਰਵਾਸੀ ਭਾਰਤੀਆਂ ਦੇ ਸਮਰਥਨ ਅਤੇ ਇਕਮੁੱਠਤਾ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਨੇ ਅੱਗੇ ਕਿਹਾ ਕਿ ਹੈਰਿਸ ਅਤੇ ਪੀ. ਐੱਮ. ਮਦੀ ਨੇ ਵੈਕਸੀਨ ’ਚ ਭਾਰਤ-ਅਮਰੀਕਾ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਬਾਰੇ ਗੱਲ ਕੀਤੀ। ਇਸ ਤੋਂ ਇਲਾਵਾ ਦੋਨੋਂ ਨੇਤਾਵਾਂ ਵਿਚਾਲੇ ਆਰਥਿਕ ਸੁਧਾਰ ਅਤੇ ਕੁਵਾਡ ਨੂੰ ਲੈ ਕੇ ਵੀ ਗੱਲਬਾਤ ਹੋਈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਫਾਇਜ਼ਰ ਵੈਕਸੀਨ ਕੋਰੋਨਾ ਦੇ ਡੈਲਟਾ ਵੇਰੀਐਂਟ ਖਿਲਾਫ ਘੱਟ ਅਸਰਦਾਰ: ਲੈਂਸੇਟ
NEXT STORY