ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਹੁਣ ਅਮਰੀਕਾ ਵਿਚ ਸ਼ਰਾਬ ’ਤੇ ਪਾਬੰਦੀ ਲਾਉਣ ਦੀ ਤਿਆਰੀ ’ਚ ਹਨ। ਆਨਲਾਈਨ ਇਕ ਪੋਸਟ ਵਾਇਰਲ ਹੋ ਰਹੀ ਹੈ, ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਟਰੰਪ ਅਮਰੀਕਾ ’ਚ ਸ਼ਰਾਬ ’ਤੇ ਹਮੇਸ਼ਾ ਲਈ ਪਾਬੰਦੀ ਲਾਉਣਾ ਚਾਹੁੰਦੇ ਹਨ। ਉਹ 18ਵੀਂ ਸੋਧ ਨੂੰ ਮੁੜ ਲਾਗੂ ਕਰਨਾ ਚਾਹੁੰਦੇ ਹਨ ਅਤੇ ਪੂਰੀ ਤਰ੍ਹਾਂ ਸ਼ਰਾਬਬੰਦੀ ਵਾਪਸ ਲਿਆਉਣਾ ਚਾਹੁੰਦੇ ਹਨ। ਜੇਕਰ ਸ਼ਰਾਬ 'ਤੇ ਪਾਬੰਦੀ ਦਾ ਫੈਸਲਾ ਲਿਆ ਗਿਆ ਤਾਂ ਲੱਖਾਂ ਲੋਕ ਪ੍ਰਭਾਵਿਤ ਹੋਣਗੇ।
ਇਹ ਮੈਸੇਜ ਉਨ੍ਹਾਂ ਦੇ ਜਾਣੇ-ਪਛਾਣੇ ‘ਆਲ-ਕੈਪਸ’ (ਵੱਡੇ ਅੱਖਰਾਂ ਵਾਲੇ) ਅਤੇ ਬਿਨਾਂ ਫਿਲਟਰ ਵਾਲੇ ਸਟਾਈਲ ਵਿਚ ਲਿਖਿਆ ਗਿਆ ਹੈ। ਇਸ ਵਿਚ ‘ਖ਼ਤਰਨਾਕ ਸ਼ਰਾਬੀਆਂ’, ਭਰੇ ਹੋਏ ਬਾਰਾਂ, ਡਿੱਗ ਰਹੀ ਉਤਪਾਦਕਤਾ ਅਤੇ ਇਕ ਅਜਿਹੇ ਪੀਣ ਵਾਲੇ ਸੱਭਿਆਚਾਰ ਦੇ ਖ਼ਿਲਾਫ਼ ਗੱਲ ਕੀਤੀ ਗਈ ਹੈ, ਜੋ ਪਰਿਵਾਰਾਂ ਅਤੇ ਕੰਮਕਾਜੀ ਸ਼ਕਤੀ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਇਹ ਪੋਸਟ ਤੇਜ਼ੀ ਨਾਲ ਵਾਇਰਲ ਅਤੇ ਕੁਝ ਹੀ ਘੰਟਿਆਂ ਵਿਚ ਇਸ ਦੇ ਸਕ੍ਰੀਨਸ਼ਾਟ ਨੂੰ ਹਜ਼ਾਰਾਂ ਲੋਕਾਂ ਨੇ ਸ਼ੇਅਰ ਕੀਤਾ ਹੈ ਤੇ ਕਈ ਲੋਕਾਂ ਨੇ ਇਸ 'ਤੇ ਰਿਐਕਸ਼ਨ ਦਿੱਤੇ ਹਨ।
ਇਹ ਵੀ ਪੜ੍ਹੋ- ''ਅਮਰੀਕਾ ਲਈ ਭਾਰਤ ਤੋਂ ਅਹਿਮ ਹੋਰ ਕੋਈ ਨਹੀਂ..!'', ਸਰਜੀਓ ਗੋਰ ਨੇ ਮੋਦੀ-ਟਰੰਪ ਦੀ ਦੋਸਤੀ ਦੀ ਕੀਤੀ ਤਾਰੀਫ਼
ਜ਼ਿਕਰਯੋਗ ਹੈ ਕਿ 1930 ਦੇ ਦਹਾਕੇ ਵਿਚ ਅਮਰੀਕਾ ’ਚ ‘ਸ਼ਰਾਬਬੰਦੀ’ ਕਾਨੂੰਨ ਲਾਗੂ ਸੀ, ਜੋ 1920 ਤੋਂ 1933 ਤੱਕ ਚੱਲਿਆ। ਇਸ ਕਾਨੂੰਨ ਦੇ ਤਹਿਤ ਸ਼ਰਾਬ ਦਾ ਉਤਪਾਦਨ, ਵਿਕਰੀ ਅਤੇ ਪੀਣ ’ਤੇ ਪੂਰੀ ਤਰ੍ਹਾਂ ਪਾਬੰਦੀ ਸੀ। ਇਸ ਨੂੰ ‘ਨੋਬਲ ਐਕਸਪੈਰੀਮੈਂਟ’ ਕਿਹਾ ਜਾਂਦਾ ਸੀ ਪਰ ਇਹ ਅਪਰਾਧ ਅਤੇ ਬਲੈਕ ਮਾਰਕੀਟ ਨੂੰ ਉਤਸ਼ਾਹਿਤ ਕਰਨ ਵਾਲਾ ਸਾਬਿਤ ਹੋਇਆ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
''ਅਮਰੀਕਾ ਲਈ ਭਾਰਤ ਤੋਂ ਅਹਿਮ ਹੋਰ ਕੋਈ ਨਹੀਂ..!'', ਸਰਜੀਓ ਗੋਰ ਨੇ ਮੋਦੀ-ਟਰੰਪ ਦੀ ਦੋਸਤੀ ਦੀ ਕੀਤੀ ਤਾਰੀਫ਼
NEXT STORY