ਨਵੀਂ ਦਿੱਲੀ- ਭਾਰਤ ਲਈ ਅਮਰੀਕਾ ਦੇ ਨਵੇਂ ਰਾਜਦੂਤ ਸਰਜੀਓ ਗੋਰ ਨੇ ਕਿਹਾ ਹੈ ਕਿ ਅਮਰੀਕਾ ਲਈ ਭਾਰਤ ਤੋਂ ਅਹਿਮ ਕੋਈ ਹੋਰ ਦੇਸ਼ ਨਹੀਂ ਹੈ। ਦੋਵੇਂ ਦੇਸ਼ ਵਪਾਰ ਸਮਝੌਤੇ ਨੂੰ ਮਜ਼ਬੂਤ ਕਰਨ ਲਈ ਸਰਗਰਮੀ ਨਾਲ ਗੱਲਬਾਤ ਕਰ ਰਹੇ ਹਨ।
ਇੱਥੇ ਪਹੁੰਚਣ ’ਤੇ ਇਕ ਸਮਾਗਮ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਦੋਸਤੀ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਸੋਮਵਾਰ ਕਿਹਾ ਕਿ ਸੱਚੇ ਦੋਸਤ ਅਸਹਿਮਤ ਹੋ ਸਕਦੇ ਹਨ ਪਰ ਹਮੇਸ਼ਾ ਆਪਣੇ ਮਤਭੇਦਾਂ ਨੂੰ ਅੰਤ ’ਚ ਹੱਲ ਕਰ ਲੈਂਦੇ ਹਨ। ਨਵੀਂ ਦਿੱਲੀ ’ਚ ਆਪਣਾ ਅਹੁਦਾ ਸੰਭਾਲਦੇ ਹੀ ਉਨ੍ਹਾਂ ਸੰਕੇਤ ਦਿੱਤਾ ਕਿ ਟਰੰਪ ਅਗਲੇ ਸਾਲ ਦੁਬਾਰਾ ਭਾਰਤ ਦਾ ਦੌਰਾ ਕਰ ਸਕਦੇ ਹਨ।
ਇੱਥੇ ਅਮਰੀਕੀ ਦੂਤਘਰ ਦੇ ਸਟਾਫ ਦੀ ਹਾਜ਼ਰੀ ’ਚ ਇਕ ਸਮਾਰੋਹ ਦੌਰਾਨ ਉਨ੍ਹਾਂ ਕਿਹਾ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਹੈ। ਇਸ ਲਈ ਇਸ ਨੂੰ ਅੰਤਿਮ ਪੜਾਅ ’ਤੇ ਲਿਆਉਣਾ ਕੋਈ ਸੌਖਾ ਕੰਮ ਨਹੀਂ ਪਰ ਅਸੀਂ ਇਸ ਨੂੰ ਪੂਰਾ ਕਰਨ ਲਈ ਦ੍ਰਿੜ ਹਾਂ।
ਇਹ ਵੀ ਪੜ੍ਹੋ- ਏਅਸਟ੍ਰਾਈਕ ਮਗਰੋਂ ਅਮਰੀਕਾ ਨੇ ਕਰ ਲਿਆ ਇਸ ਦੇਸ਼ 'ਤੇ ਕਬਜ਼ਾ ! ਟਰੰਪ ਨੇ ਖ਼ੁਦ ਨੂੰ ਐਲਾਨ'ਤਾ 'ਰਾਸ਼ਟਰਪਤੀ'
ਗੋਰ ਨੇ ਕਿਹਾ ਕਿ ਵਪਾਰ ਸਾਡੇ ਸਬੰਧਾਂ ਲਈ ਬਹੁਤ ਅਹਿਮ ਹੈ ਪਰ ਅਸੀਂ ਸੁਰੱਖਿਆ, ਅੱਤਵਾਦ ਵਿਰੋਧੀ ਸਰਗਰਮੀਆਂ , ਊਰਜਾ, ਤਕਨਾਲੋਜੀ, ਸਿੱਖਿਆ ਤੇ ਸਿਹਤ ਵਰਗੇ ਹੋਰ ਅਹਿਮ ਖੇਤਰਾਂ ’ਚ ਵੀ ਮਿਲ ਕੇ ਕੰਮ ਕਰਨਾ ਜਾਰੀ ਰੱਖਾਂਗੇ। ਵਪਾਰ ਸਮਝੌਤੇ ਬਾਰੇ ਉਨ੍ਹਾਂ ਕਿਹਾ ਕਿ ਦੋਹਾਂ ਦੇਸ਼ਾਂ ਦੇ ਅਧਿਕਾਰੀ ਮੰਗਲਵਾਰ ਨੂੰ ਫ਼ੋਨ ’ਤੇ ਇਸ ਬਾਰੇ ਚਰਚਾ ਕਰਨਗੇ। ਉਨ੍ਹਾਂ ਕਿਹਾ ਕਿ ਮੈਂ ਰਾਸ਼ਟਰਪਤੀ ਟਰੰਪ ਨਾਲ ਸਾਰੀ ਦੁਨੀਆ ’ਚ ਗਿਆ ਹਾਂ। ਮੈਂ ਭਰੋਸੇ ਨਾਲ ਕਹਿ ਸਕਦਾ ਹਾਂ ਕਿ ਪ੍ਰਧਾਨ ਮੰਤਰੀ ਮੋਦੀ ਨਾਲ ਟਰੰਪ ਦੀ ਦੋਸਤੀ ਸੱਚੀ ਹੈ।
ਭਾਰਤ ‘ਪੈਕਸ ਸਿਲਿਕਾ’ ਗੱਠਜੋੜ ਦਾ ਮੈਂਬਰ ਬਣੇਗਾ
ਗੋਰ ਨੇ ਇਹ ਵੀ ਐਲਾਨ ਕੀਤਾ ਕਿ ਭਾਰਤ ‘ਪੈਕਸ ਸਿਲਿਕਾ’ ਗੱਠਜੋੜ ਦਾ ਮੈਂਬਰ ਹੋਵੇਗਾ। ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਭਾਰਤ ਨੂੰ ਅਗਲੇ ਮਹੀਨੇ ਪੂਰੇ ਮੈਂਬਰ ਵਜੋਂ ਰਾਸ਼ਟਰਾਂ ਦੇ ਇਸ ਗਰੁੱਪ ’ਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਜਾਵੇਗਾ। ਪੈਕਸ ਸਿਲਿਕਾ ਗੱਠਜੋੜ ਸੁਰੱਖਿਅਤ, ਲਚਕੀਲਾ ਤੇ ਨਵੀਨਤਾ-ਆਧਾਰਤ ਸਿਲੀਕਾਨ ਸਪਲਾਈ ਚੇਨ ਬਣਾਉਣ ਲਈ ਅਮਰੀਕਾ ਦੀ ਅਗਵਾਈ ਵਾਲੀ ਰਣਨੀਤਕ ਪਹਿਲ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਦੇਵਰੀਆ 'ਚ ਮੋਟਰਸਾਈਕਲ ਦਰੱਖਤ ਨਾਲ ਟਕਰਾਇਆ, ਦੋ ਨੌਜਵਾਨਾਂ ਦੀ ਮੌਤ
NEXT STORY