ਵਾਸ਼ਿੰਗਟਨ— ਅਮਰੀਕੀ ਰਾਸ਼ਟਰਪੀ ਡੋਨਾਲਡ ਟਰੰਪ ਨੇ ਉੱਤਰ ਕੋਰੀਆ ਤੇ ਦੱਖਣੀ ਕੋਰੀਆ ਦੇ ਵਿਚਾਲੇ ਹੋਈ ਇਤਿਹਾਸਿਕ ਸਿਖਰ ਗੱਲਬਾਤ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਕੋਰੀਆਈ ਟਾਪੂ 'ਚ ਚੰਗੀਆਂ ਚੀਜ਼ਾਂ ਹੋ ਰਹੀਆਂ ਹਨ। ਟਰੰਪ ਵੀ ਅਗਲੇ ਕੁਝ ਮਹੀਨਿਆਂ 'ਚ ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੇ ਨਾਲ ਬੈਠਕ ਕਰਨ ਵਾਲੇ ਹਨ।
ਉਨ੍ਹਾਂ ਨੇ ਟਵਿਟਰ 'ਤੇ ਕਿਹਾ ਕਿ ਮਿਜ਼ਾਇਲਾਂ ਦੇ ਪ੍ਰੀਖਣ ਤੇ ਪ੍ਰਮਾਣੂ ਪ੍ਰੀਖਣ ਨਾਲ ਭਰੇ ਹੰਗਾਮੇਦਾਰ ਸਾਲ ਤੋਂ ਬਾਅਦ ਉੱਤਰ ਕੋਰੀਆ ਤੇ ਦੱਖਣੀ ਕੋਰੀਆ ਦੇ ਵਿਚਕਾਰ ਇਤਿਹਾਸਿਕ ਬੈਠਕ ਹੋ ਰਹੀ ਹੈ। ਟਰੰਪ ਨੇ ਆਪਣੇ ਇਕ ਹੋਰ ਟਵੀਟ 'ਚ ਕਿਹਾ ਕਿ ਕੋਰੀਆਈ ਜੰਗ ਖਤਮ ਹੋਵੇਗੀ। ਅਮਰੀਕਾ, ਉਸ ਦੇ ਸ਼ਾਨਦਾਰ ਲੋਕ, ਸਾਰਿਆਂ ਨੂੰ ਕੋਰੀਆ 'ਚ ਇਸ ਸਮੇਂ ਹੋ ਰਹੇ ਘਟਨਾਕ੍ਰਮ ਨੂੰ ਲੈ ਕੇ ਬੇਹੱਦ ਮਾਣ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਉੱਤਰ ਕੋਰੀਆ ਨੂੰ ਲੈ ਕੇ ਕੋਸ਼ਿਸ਼ਾਂ ਦੇ ਲਈ ਚੀਨੀ ਰਾਸ਼ਟਰਪਤੀ ਸ਼ੀ ਚਿਨਫਿੰਗ ਦੀ ਵੀ ਸ਼ਲਾਘਾ ਕੀਤੀ ਤੇ ਕਿਹਾ ਕਿ ਉਨ੍ਹਾਂ ਤੋਂ ਬਹੁਤ ਮਦਦ ਮਿਲੀ ਹੈ।
ਟਰੰਪ ਨੇ ਲਿਖਿਆ ਕਿ ਕਿਰਪਾ ਕਰਕੇ ਮੇਰੇ ਚੰਗੇ ਦੋਸਤ, ਚੀਨ ਦੇ ਰਾਸ਼ਟਰਪਤੀ ਸ਼ੀ ਤੋਂ ਮਿਲੀ ਵੱਡੀ ਮਦਦ ਨੂੰ ਨਾ ਭੁੱਲੋ, ਜੋ ਉਨ੍ਹਾਂ ਨੇ ਅਮਰੀਕਾ ਦੀ ਕੀਤੀ ਹੈ, ਖਾਸ ਕਰਕੇ ਉੱਤਰ ਕੋਰੀਆ ਦੀ ਸਰਹੱਦ 'ਤੇ ਜੋ ਮਦਦ ਮਿਲੀ ਹੈ। ਉਨ੍ਹਾਂ ਦੇ ਬਿਨਾਂ ਇਹ ਜ਼ਿਆਦਾ ਲੰਬੀ, ਜ਼ਿਆਦਾ ਮੁਸ਼ਕਲ ਪ੍ਰਕਿਰਿਆ ਹੁੰਦੀ। ਹਾਲਾਂਕਿ ਟਰੰਪ ਨੇ ਮੌਜੂਦਾ ਘਟਨਾਕ੍ਰਮ ਨੂੰ ਲੈ ਕੇ ਇਹ ਵੀ ਕਿਹਾ ਕਿ ਚੰਗੀਆਂ ਚੀਜ਼ਾਂ ਹੋ ਰਹੀਆਂ ਹਨ ਪਰ (ਨਤੀਜਾ ਕੀ ਆਵੇਗਾ) ਸਮਾਂ ਹੀ ਦੱਸੇਗਾ।
ਕੋਰੀਆਈ ਦੇਸ਼ ਪੂਰਨ ਪ੍ਰਮਾਣੂ ਹਥਿਆਰਬੰਦੀ 'ਤੇ ਸਹਿਮਤ
NEXT STORY